- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰਵਾਈ ਤਹਿਤ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਦਿੱਲੀ ਸਰਕਾਰ ਦੇ ਡਰੱਗਜ਼ ਕੰਟਰੋਲ ਵਿਭਾਗ ਦੇ ਡਰੱਗਜ਼ ਇੰਸਪੈਕਟਰਾਂ ਨੇ 22 ਅਪ੍ਰੈਲ ਨੂੰ ਮੁਖਰਜੀ ਨਗਰ ਸਥਿਤ ਇੱਕ ਬਿਨਾਂ ਲਾਇਸੈਂਸ ਵਾਲੇ ਕੰਪਲੈਕਸ ਵਿੱਚ ਛਾਪਾ ਮਾਰਿਆ ਸੀ। ਤਲਾਸ਼ੀ ਦੌਰਾਨ ਅਭਯਰਬ ਰੈਬੀਜ਼ ਵੈਕਸੀਨ ਦਾ ਬੈਚ ਨੰਬਰ ਕੇਈ 25012 ਬਰਾਮਦ ਕੀਤਾ ਗਿਆ ਸੀ।

ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਦਿੱਲੀ ਵਿਚ ‘ਮਿਸਬ੍ਰਾਂਡਡ’ ਰੈਬੀਜ਼ ਵੈਕਸੀਨ ਦਾ ਇੱਕ ਬੈਚ ਜ਼ਪਤ ਕੀਤੇ ਜਾਣ ਤੋਂ ਬਾਅਦ ਨਕਲੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਦਵਾਈਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਦਵਾਈਆਂ ਦੇ ਗੈਰ-ਕਾਨੂੰਨੀ ਨਿਰਮਾਣ, ਵੰਡ ਅਤੇ ਸਪਲਾਈ ’ਤੇ ਲਗਾਤਾਰ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਅਣ-ਅਧਿਕਾਰਤ ਦਵਾਈ ਨੈੱਟਵਰਕ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਰੋਕਿਆ ਜਾ ਸਕੇ ਅਤੇ ਆਮ ਲੋਕਾਂ ਤੱਕ ਸੁਰੱਖਿਅਤ ਅਤੇ ਮਿਆਰੀ ਦਵਾਈਆਂ ਪਹੁੰਚਾਈਆਂ ਜਾ ਸਕਣ।
ਕਾਰਵਾਈ ਤਹਿਤ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਦਿੱਲੀ ਸਰਕਾਰ ਦੇ ਡਰੱਗਜ਼ ਕੰਟਰੋਲ ਵਿਭਾਗ ਦੇ ਡਰੱਗਜ਼ ਇੰਸਪੈਕਟਰਾਂ ਨੇ 22 ਅਪ੍ਰੈਲ ਨੂੰ ਮੁਖਰਜੀ ਨਗਰ ਸਥਿਤ ਇੱਕ ਬਿਨਾਂ ਲਾਇਸੈਂਸ ਵਾਲੇ ਕੰਪਲੈਕਸ ਵਿੱਚ ਛਾਪਾ ਮਾਰਿਆ ਸੀ। ਤਲਾਸ਼ੀ ਦੌਰਾਨ ਅਭਯਰਬ ਰੈਬੀਜ਼ ਵੈਕਸੀਨ ਦਾ ਬੈਚ ਨੰਬਰ ਕੇਈ 25012 ਬਰਾਮਦ ਕੀਤਾ ਗਿਆ ਸੀ।
ਬਾਅਦ ਵਿਚ ਜਾਂਚ ਵਿਚ ਇਹ ਵੈਕਸੀਨ ‘ਮਿਸਬ੍ਰਾਂਡਡ’ ਪਾਈ ਗਈ ਅਤੇ ਇਹ ਵੀ ਸਾਹਮਣੇ ਆਇਆ ਕਿ ਇਸ ਦਾ ਨਿਰਮਾਣ ਇੰਡੀਅਨ ਇਮਿਊਨੋਲਾਜੀਕਲਸ ਲਿਮਟਿਡ (ਆਈ.ਆਈ.ਐੱਲ.) ਵੱਲੋਂ ਨਹੀਂ ਕੀਤਾ ਗਿਆ ਸੀ। ਸੀ.ਡੀ.ਐੱਸ.ਸੀ.ਓ. ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਮੂਨੇ ਲਏ ਗਏ ਅਤੇ ਉਨ੍ਹਾਂ ਨੂੰ ਜਾਂਚ ਲਈ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ ਕਸੌਲੀ ਭੇਜਿਆ ਗਿਆ ਸੀ। ਪ੍ਰਯੋਗਸ਼ਾਲਾ ਨੇ ਉਤਪਾਦ ਨੂੰ ‘ਮਿਸਬ੍ਰਾਂਡਡ’ ਅਤੇ ਮਿਆਰੀ ਗੁਣਵੱਤਾ ਦੇ ਅਨੁਕੂਲ ਨਹੀਂ ਪਾਇਆ।
ਫਿਲਹਾਲ ਡੀ.ਸੀ.ਜੀ.ਆਈ. ਨੇ 27 ਅਗਸਤ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਰੱਗਜ਼ ਕੰਟਰੋਲਰਾਂ ਨੂੰ ਪ੍ਰਭਾਵਿਤ ਬੈਚ ਦੀ ਵਿਕਰੀ, ਵੰਡ ਅਤੇ ਉਪਲਬਧਤਾ ਉੱਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਬੰਧਤ ਸੂਬਿਆਂ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਤਹਿਤ ਲੋੜੀਂਦੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ। ਕੇਂਦਰੀ ਡਰੱਗਜ਼ ਰੈਗੂਲੇਟਰ ਨੇ ਕਿਹਾ ਕਿ ਇਸ ਬੈਚ ਦਾ ਕੋਈ ਵੀ ਹਿੱਸਾ ਵਿਦੇਸ਼ ਨੂੰ ਬਰਾਮਦ ਨਹੀਂ ਕੀਤਾ ਗਿਆ ਸੀ ਅਤੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।