ਟਰੇਨ 'ਚ ਗੰਦੀ ਟਾਇਲਟ, ਖ਼ਰਾਬ ਖਾਣਾ ਜਾਂ ਬੰਦ AC? ਹੁਣ ਸਫ਼ਰ ਦੌਰਾਨ ਹੀ ਦਰਜ ਕਰਵਾਓ ਸ਼ਿਕਾਇਤ, ਤੁਰੰਤ ਮਿਲੇਗੀ ਮਦਦ ਰੇਲਵੇ ਮੁਤਾਬਕ ਸ਼ਿਕਾਇਤ ਕਰਨ ਦੇ ਚਾਰ ਮੁੱਖ ਤਰੀਕੇ ਹਨ। ਪਹਿਲਾ ਤਰੀਕਾ ਆਨਲਾਈਨ ਹੈ। ਰੇਲਮਦਦ ਦੀ ਵੈੱਬਸਾਈਟ 'ਤੇ ਜਾ ਕੇ ‘Train Complaints’ ਸੈਕਸ਼ਨ ਚੁਣ ਕੇ ਆਪਣੀ ਸਮੱਸਿਆ ਲਿਖ ਸਕਦੇ ਹੋ। ਮੋਬਾਈਲ ਯੂਜ਼ਰਜ਼ ਲਈ ਰੇਲਮਦਦ ਐਪ ਸਭ ਤੋਂ ਵਧੀਆ ਵਿਕਲਪ ਹੈ। ਇਹ ਐਪ ਹੁਣ RailOne ਐਪ 'ਚ ਵੀ ਉਪਲਬਧ ਹੈ। ਇਸ ਨਾਲ ਸ਼ਿਕਾਇਤ ਜਲਦੀ ਸਬੰਧਤ ਵਿਭਾਗ ਤਕ ਪਹੁੰਚ ਜਾਂਦੀ ਹੈ।
Publish Date: Tue, 18 Aug 2026 03:54 PM (IST)
Updated Date: Tue, 18 Aug 2026 03:59 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕਈ ਵਾਰ ਅਸੀਂ ਟਰੇਨ 'ਚ ਸਫ਼ਰ ਕਰਦੇ ਹਾਂ ਪਰ ਕੁਝ ਅਣਕਿਆਸੀਆਂ ਘਟਨਾਵਾਂ ਕਾਰਨ ਸਫ਼ਰ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ। ਜਿਵੇਂ—AC ਬੰਦ ਹੋ ਜਾਣਾ, ਕੋਚ ਜਾਂ ਟਾਇਲਟ ਦਾ ਗੰਦਾ ਹੋਣਾ, ਖ਼ਰਾਬ ਖਾਣਾ ਦਿੱਤਾ ਜਾਣਾ ਜਾਂ ਰੇਲਵੇ ਸਟਾਫ਼ ਵੱਲੋਂ ਮਾੜਾ ਵਿਵਹਾਰ ਕਰਨਾ। ਪਰ ਹੁਣ ਤੁਹਾਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਸ਼ਿਕਾਇਤ ਦਰਜ ਕਰਵਾਉਣ ਦੇ ਆਸਾਨ ਤਰੀਕੇ ਮੁਹੱਈਆ ਕਰਵਾਏ ਹਨ।ਹੁਣ ਤੁਹਾਨੂੰ ਅਗਲੇ ਸਟੇਸ਼ਨ ਤਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਫ਼ਰ ਦੌਰਾਨ ਹੀ ਸਮੱਸਿਆ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਰੇਲਵੇ ਮੁਤਾਬਕ ਸ਼ਿਕਾਇਤ ਕਰਨ ਦੇ ਚਾਰ ਮੁੱਖ ਤਰੀਕੇ ਹਨ। ਪਹਿਲਾ ਤਰੀਕਾ ਆਨਲਾਈਨ ਹੈ। ਰੇਲਮਦਦ ਦੀ ਵੈੱਬਸਾਈਟ 'ਤੇ ਜਾ ਕੇ ‘Train Complaints’ ਸੈਕਸ਼ਨ ਚੁਣ ਕੇ ਆਪਣੀ ਸਮੱਸਿਆ ਲਿਖ ਸਕਦੇ ਹੋ। ਮੋਬਾਈਲ ਯੂਜ਼ਰਜ਼ ਲਈ ਰੇਲਮਦਦ ਐਪ ਸਭ ਤੋਂ ਵਧੀਆ ਵਿਕਲਪ ਹੈ। ਇਹ ਐਪ ਹੁਣ RailOne ਐਪ 'ਚ ਵੀ ਉਪਲਬਧ ਹੈ। ਇਸ ਨਾਲ ਸ਼ਿਕਾਇਤ ਜਲਦੀ ਸਬੰਧਤ ਵਿਭਾਗ ਤਕ ਪਹੁੰਚ ਜਾਂਦੀ ਹੈ।
ਸ਼ਿਕਾਇਤ ਕਰਨ ਲਈ ਆਫਲਾਈਨ ਤਰੀਕੇ ਦੂਜਾ ਤਰੀਕਾ ਆਫਲਾਈਨ ਹੈ। ਜੇਕਰ ਇੰਟਰਨੈੱਟ ਨਹੀਂ ਹੈ ਤਾਂ ਮੋਬਾਈਲ ਤੋਂ 139 'ਤੇ SMS ਭੇਜਿਆ ਜਾ ਸਕਦਾ ਹੈ। SMS 'ਚ ਪਹਿਲਾਂ ‘MADAD’ ਲਿਖੋ ਅਤੇ ਫਿਰ ਆਪਣੀ ਸਮੱਸਿਆ ਦੱਸੋ।
ਤੀਜਾ ਤਰੀਕਾ ਵੀ ਆਸਾਨ ਹੈ। ਸਿੱਧਾ 139 'ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸੁਰੱਖਿਆ ਜਾਂ ਮੈਡੀਕਲ ਮਦਦ ਦੀ ਲੋੜ ਹੋਣ 'ਤੇ ਤੁਰੰਤ 139 ਦੀ ਵਰਤੋਂ ਕਰਨੀ ਚਾਹੀਦੀ ਹੈ।
ਸ਼ਿਕਾਇਤ ਕਰਦੇ ਸਮੇਂ ਕੁਝ ਜ਼ਰੂਰੀ ਜਾਣਕਾਰੀਆਂ ਦੇਣੀਆਂ ਹੁੰਦੀਆਂ ਹਨ। ਜੇਕਰ ਤੁਹਾਡੇ ਕੋਲ ਰਿਜ਼ਰਵਡ ਟਿਕਟ ਹੈ ਤਾਂ PNR ਨੰਬਰ ਦਿਓ। ਅਨਰਿਜ਼ਰਵਡ ਟਿਕਟ ਹੋਣ 'ਤੇ UTS ਨੰਬਰ ਅਤੇ ਟਰੇਨ ਨੰਬਰ ਦੱਸੋ। ਕੋਚ ਨੰਬਰ ਅਤੇ ਸੀਟ ਨੰਬਰ ਵੀ ਦੇਣ ਨਾਲ ਸ਼ਿਕਾਇਤ ਸਹੀ ਟੀਮ ਤਕ ਜਲਦੀ ਪਹੁੰਚਦੀ ਹੈ।
ਯਾਤਰਾ ਖ਼ਤਮ ਹੋਣ ਤੋਂ ਬਾਅਦ ਵੀ ਕਰ ਸਕਦੇ ਹੋ ਸ਼ਿਕਾਇਤ ਰੇਲਵੇ 'ਚ ਟਰੇਨ ਅਤੇ ਸਟੇਸ਼ਨ ਨਾਲ ਸਬੰਧਤ 30 ਤੋਂ ਵੱਧ ਸ਼੍ਰੇਣੀਆਂ 'ਚ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚ ਸਫ਼ਾਈ, ਖਾਣਾ-ਪਾਣੀ, ਕੋਚ ਮੇਨਟੇਨੈਂਸ, AC ਦੀ ਸਮੱਸਿਆ ਅਤੇ ਸਟਾਫ਼ ਦਾ ਵਿਵਹਾਰ ਸ਼ਾਮਲ ਹੈ। ਯਾਤਰਾ ਖ਼ਤਮ ਹੋਣ ਤੋਂ ਬਾਅਦ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਹਾਲਾਂਕਿ PNR ਵਾਲੀ ਸ਼ਿਕਾਇਤ ਬੋਰਡਿੰਗ ਦੇ ਪੰਜ ਦਿਨਾਂ ਦੇ ਅੰਦਰ ਹੀ ਦਰਜ ਕੀਤੀ ਜਾ ਸਕਦੀ ਹੈ।