- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੀਸ਼ਨਰ ਅਤੇ ਵਕੀਲ ਅਮਿਤਾ ਸਚਦੇਵਾ ਨੇ ਪਟੀਸ਼ਨ ਦਾਇਰ ਕਰਕੇ ਸੰਬੰਧਿਤ ਵੀਡੀਓਜ਼ ਨੂੰ ਹਟਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਸੁਣਵਾਈ ਦੌਰਾਨ ਸਚਦੇਵਾ ਨੇ ਅਦਾਲਤ ਨੂੰ ਦੱਸਿਆ ਕਿ ਇਹ ਵੀਡੀਓ ਅਜੇ ਵੀ ਭਾਰਤ ਤੋਂ ਬਾਹਰ ਅਤੇ ਦੇਸ਼ ਦੇ ਅੰਦਰ ਵੀਪੀਐੱਨ (VPN) ਦੀ ਵਰਤੋਂ ਕਰ ਕੇ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓਜ਼ ਨੂੰ ਦੁਨੀਆ ਭਰ ਤੋਂ ਹਟਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ: ਹਿੰਦੂ ਦੇਵੀ-ਦੇਵਤਿਆਂ ਦੇ ਮਾਸ ਤੇ ਸ਼ਰਾਬ ਦਾ ਸੇਵਨ ਕਰਨ ਨਾਲ ਸੰਬੰਧਿਤ ਧਰੁਵ ਰਾਠੀ ਦੀਆਂ ਵੀਡੀਓਜ਼ ਨੂੰ ਹਟਾਉਣ ਦੇ ਮਾਮਲੇ 'ਤੇ ਗੂਗਲ ਵੱਲੋਂ ਦਿੱਲੀ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਨ੍ਹਾਂ ਸਾਰੀਆਂ ਵੀਡੀਓਜ਼ ਦੇ ਪ੍ਰਸਾਰ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ ਹੈ।
ਗੂਗਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਕਦਮ ਸਰਕਾਰ ਦੀ ਸ਼ਿਕਾਇਤ ਅਪੀਲੀ ਕਮੇਟੀ (GAC) ਦੇ ਹੁਕਮਾਂ ਤੋਂ ਬਾਅਦ ਚੁੱਕਿਆ ਗਿਆ ਹੈ। ਜੀਏਸੀ ਨੇ ਅਦਾਲਤ ਦੇ ਪਿਛਲੇ ਨਿਰਦੇਸ਼ਾਂ 'ਤੇ ਇਹ ਹੁਕਮ ਪਾਸ ਕੀਤਾ ਸੀ।