- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਹੈ ਕਿ ਪੰਜਾਬ ਦੇ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਵਿਦੇਸ਼ ’ਚ ਉੱਚ ਸਿੱਖਿਆ ਹਾਸਲ ਕਰਨ ਦੇ ਨਾਂ ’ਤੇ ਕਰਜ਼ਾ ਲਿਆ, ਪਰ ਰਕਮ ਦੀ ਵਰਤੋਂ ਨਿਰਧਾਰਤ ਉਦੇਸ਼ ਲਈ ਨਹੀਂ ਕੀਤੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਵਿਦਿਆਰਥੀ ਸਬੰਧਤ ਦੇਸ਼ਾਂ ’ਚ ਪੜ੍ਹਾਈ ਲਈ ਗਏ ਹੀ ਨਹੀਂ। ਵਿੱਤੀ ਕੰਪਨੀ ਦੀ ਸ਼ਿਕਾਇਤ ’ਤੇ ਈਓਡਬਲਿਊ ਨੇ 27 ਅਕਤੂਬਰ ਨੂੰ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਹੰਮਦ ਸਾਕਿਬ, ਜਾਗਰਣ, ਨਵੀਂ ਦਿੱਲੀ : ਵਿਦਿਅਕ ਕਰਜ਼ੇ ਦੇ ਨਾਂ ’ਤੇ 3.86 ਕਰੋੜ ਰੁਪਏ ਦੀ ਧੋਖਾਧੜੀ ਅਤੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਨਿੱਜੀ ਵਿੱਤੀ ਕੰਪਨੀ ਆਕਸੀਲੋ ਫਿਨਸਰਵ ਪ੍ਰਾਈਵੇਟ ਲਿਮਟਿਡ ਦੀ ਸ਼ਿਕਾਇਤ ’ਤੇ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ 13 ਵਿਦਿਆਰਥੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਦੋਸ਼ ਹੈ ਕਿ ਪੰਜਾਬ ਦੇ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਵਿਦੇਸ਼ ’ਚ ਉੱਚ ਸਿੱਖਿਆ ਹਾਸਲ ਕਰਨ ਦੇ ਨਾਂ ’ਤੇ ਕਰਜ਼ਾ ਲਿਆ, ਪਰ ਰਕਮ ਦੀ ਵਰਤੋਂ ਨਿਰਧਾਰਤ ਉਦੇਸ਼ ਲਈ ਨਹੀਂ ਕੀਤੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਵਿਦਿਆਰਥੀ ਸਬੰਧਤ ਦੇਸ਼ਾਂ ’ਚ ਪੜ੍ਹਾਈ ਲਈ ਗਏ ਹੀ ਨਹੀਂ। ਵਿੱਤੀ ਕੰਪਨੀ ਦੀ ਸ਼ਿਕਾਇਤ ’ਤੇ ਈਓਡਬਲਿਊ ਨੇ 27 ਅਕਤੂਬਰ ਨੂੰ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਅਨੁਸਾਰ ਕੰਪਨੀ ਦੇ ਅਧਿਕਾਰਤ ਨੁਮਾਇੰਦੇ ਅਮਨਦੀਪ ਸਿੰਘ ਨੇ ਇਸੇ ਸਾਲ 17 ਅਗਸਤ ਨੂੰ ਈਓਡਬਲਿਊ ਕੋਲ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ 10 ਸਤੰਬਰ ਨੂੰ ਇਕ ਹੋਰ ਵਿਸਥਾਰਤ ਸ਼ਿਕਾਇਤ ਦਿੱਤੀ ਗਈ। ਕੰਪਨੀ ਅਨੁਸਾਰ ਉਹ ਦੇਸ਼ ਅਤੇ ਵਿਦੇਸ਼ ’ਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਰਜ਼ਾ ਮੁਹੱਈਆ ਕਰਵਾਉਂਦੀ ਹੈ। ਸ਼ਿਕਾਇਤ ਮੁਤਾਬਕ ਕੰਪਨੀ ਨੇ ਨਿਯਮਤ ਜਾਂਚ ਦੌਰਾਨ ਕਰਜ਼ਾ ਲੈਣ ਵਾਲੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਅਤੇ ਰਕਮ ਦੀ ਵਰਤੋਂ ਦੀ ਪੜਤਾਲ ਕੀਤੀ। ਇਸ ਦੌਰਾਨ 2023 ਤੋਂ 2025 ਵਿਚਾਲੇ ਅਜਿਹੇ 13 ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚ ਕਰਜ਼ੇ ਦੀ ਰਕਮ ਦੀ ਨਿਰਧਾਰਤ ਉਦੇਸ਼ ਅਨੁਸਾਰ ਵਰਤੋਂ ਨਾ ਕੀਤੇ ਜਾਣ ਦਾ ਸ਼ੱਕ ਹੋਇਆ।
ਕੰਪਨੀ ਨੇ ਦੋਸ਼ ਲਾਇਆ ਕਿ ਪੰਜਾਬ ਦੇ ਰਹਿਣ ਵਾਲੇ ਅਮਰਨਦੀਪ ਸਿੰਘ, ਸ਼ਿਵਚਰਨ ਸਿੰਘ, ਮਨਜੋਤ ਕੌਰ, ਕੋਮਲਪ੍ਰੀਤ ਕੌਰ, ਕਿਰਪਾਲ ਸਿੰਘ, ਸੁਮਨਦੀਪ ਕੌਰ, ਰਿਤੂ ਕੌਰ, ਲਵਜੀਤ ਸਿੰਘ, ਆਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਜਗਜੀਤ ਸਿੰਘ, ਨਵਦੀਪ ਸਿੰਘ ਅਤੇ ਮਨਦੀਪ ਕੁਮਾਰ ਨੇ ਵਿਦੇਸ਼ ’ਚ ਪੜ੍ਹਾਈ ਲਈ ਕਰਜ਼ਾ ਲੈਣ ਦੇ ਬਾਵਜੂਦ ਸਬੰਧਤ ਦੇਸ਼ਾਂ ਦੀ ਯਾਤਰਾ ਤੱਕ ਨਹੀਂ ਕੀਤੀ। ਇਨ੍ਹਾਂ 13 ਮਾਮਲਿਆਂ ’ਚ ਕੁੱਲ 3,86,88,609 ਰੁਪਏ ਦੀ ਰਕਮ ਵੰਡੀ ਗਈ ਸੀ। ਮੁੱਢਲੀ ਜਾਂਚ ਤੋਂ ਬਾਅਦ ਈਓਡਬਲਿਊ ਨੇ ਧੋਖਾਧੜੀ, ਅਪਰਾਧਿਕ ਭਰੋਸਾਘਾਤ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।