- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਹਵਾ ਗੁਣਵੱਤਾ ਸੂਚਕ ਅੰਕ (AQI) 400 ਤੋਂ ਪਾਰ ਪਹੁੰਚ ਗਿਆ। ਹਾਲਾਂਕਿ, ਦਿੱਲੀ ਦਾ ਔਸਤ AQI 368 ਦਰਜ ਕੀਤਾ ਗਿਆ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਦੀਵਾਲੀ ਮੌਕੇ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਸੋਮਵਾਰ ਸਵੇਰੇ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਦਰਜ ਕੀਤੀ ਗਈ। ਉੱਥੇ ਹੀ ਸੰਘਣੇ ਸਮੌਗ ਅਤੇ ਧੁੰਦ ਕਾਰਨ ਕਈ ਇਲਾਕਿਆਂ ਵਿੱਚ ਸਵੇਰੇ ਵਿਜ਼ੀਬਿਲਟੀ ਦੀ ਸਮਰੱਥਾ ਵੀ ਘੱਟ ਰਹੀ।
ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਹਵਾ ਗੁਣਵੱਤਾ ਸੂਚਕ ਅੰਕ (AQI) 400 ਤੋਂ ਪਾਰ ਪਹੁੰਚ ਗਿਆ। ਹਾਲਾਂਕਿ, ਦਿੱਲੀ ਦਾ ਔਸਤ AQI 368 ਦਰਜ ਕੀਤਾ ਗਿਆ।
ਦੀਵਾਲੀ ਤੋਂ ਬਾਅਦ ਸੋਮਵਾਰ ਸਵੇਰੇ ਦਿੱਲੀ ਦੇ ਆਸਮਾਨ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਦ੍ਰਿਸ਼ਟੀ ਦੀ ਸਮਰੱਥਾ ਘਟ ਕੇ 50 ਮੀਟਰ ਤੱਕ ਰਹਿ ਗਈ। ਸਵੇਰੇ ਸਾਢੇ ਪੰਜ ਵਜੇ ਸਫਦਰਜੰਗ ਹਵਾਈ ਅੱਡੇ 'ਤੇ ਦ੍ਰਿਸ਼ਟੀ 50 ਮੀਟਰ ਅਤੇ ਆਈਜੀਆਈ ਹਵਾਈ ਅੱਡੇ 'ਤੇ 350 ਮੀਟਰ ਦਰਜ ਕੀਤੀ ਗਈ।
ਹਵਾ ਦੀ ਗੁਣਵੱਤਾ 'ਬੇਹੱਦ ਖ਼ਰਾਬ' ਸ਼੍ਰੇਣੀ ਵਿੱਚ ਰਹੀ। ਐਤਵਾਰ ਰਾਤ ਨੂੰ ਦਿੱਲੀ ਵਾਸੀਆਂ ਨੇ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਦੋ ਘੰਟਿਆਂ ਦੀ ਸਮਾਂ ਸੀਮਾ ਤੋਂ ਵੱਧ ਪਟਾਕੇ ਚਲਾ ਕੇ ਦੀਵਾਲੀ ਮਨਾਈ ਸੀ।
ਸੁਪਰੀਮ ਕੋਰਟ ਨੇ ਐਤਵਾਰ ਨੂੰ ਮਨਾਈ ਗਈ ਦੀਵਾਲੀ ਮੌਕੇ ਦਿੱਲੀ ਅਤੇ ਐੱਨਸੀਆਰ ਵਿੱਚ ਰਾਤ 8 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਪਰ ਲੋਕਾਂ ਨੇ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਤੱਕ ਜਸ਼ਨ ਮਨਾਇਆ। ਗ੍ਰੀਨ ਪਟਾਕਿਆਂ ਦੇ ਨਾਂ 'ਤੇ ਰਵਾਇਤੀ ਪਟਾਕੇ ਵੀ ਵੱਡੀ ਗਿਣਤੀ ਵਿੱਚ ਚਲਾਏ ਗਏ।
ਸੀਪੀਸੀਬੀ ਦੇ ਪ੍ਰਤੀ ਘੰਟਾ ਅੰਕੜਿਆਂ ਅਨੁਸਾਰ, ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ ਐਤਵਾਰ ਰਾਤ 10 ਵਜੇ 371 ਦਰਜ ਕੀਤਾ ਗਿਆ। 59 ਨਿਗਰਾਨੀ ਕੇਂਦਰਾਂ ਵਿੱਚੋਂ 20 ਨੇ ਪ੍ਰਦੂਸ਼ਣ ਦਾ ਪੱਧਰ 'ਰੈੱਡ ਜ਼ੋਨ' ਵਿੱਚ ਦਰਜ ਕੀਤਾ। ਇਸ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ 'ਬੇਹੱਦ ਖ਼ਰਾਬ' ਤੋਂ ਲੈ ਕੇ 'ਗੰਭੀਰ' ਸ਼੍ਰੇਣੀ ਤੱਕ ਪਹੁੰਚ ਗਈ।
ਸੋਮਵਾਰ ਸਵੇਰੇ 7 ਵਜੇ ਦਿੱਲੀ ਦਾ AQI 368 ਦਰਜ ਕੀਤਾ ਗਿਆ, ਜੋ 'ਬੇਹੱਦ ਖ਼ਰਾਬ' ਸ਼੍ਰੇਣੀ ਵਿੱਚ ਆਉਂਦਾ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।