- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਰਟ ਨੇ ਜਾਹਨਵੀ ਕਪੂਰ ਦੇ ਵਕੀਲ ਨੂੰ ਉਨ੍ਹਾਂ ਵੈੱਬਪੇਜਾਂ ਦਾ ਇਕ ਚਾਰਟ ਪੇਸ਼ ਕਰਨ ਲਈ ਕਿਹਾ, ਜਿਨ੍ਹਾਂ ’ਚ ਸਾਉਫ਼ ਤੌਰ ’ਤੇ ਇਤਰਾਜ਼ਯੋਗ ਸਮੱਗਰੀ ਹੋਵੇ ਤੇ ਜਿਨ੍ਹਾਂ ਦਾ ਉਨ੍ਹਾਂ ਦੇ ਨਿੱਜੀ ਅਧਿਕਾਰਾਂ ਦੀ ਵਰਤੋਂ ਕਰ ਕੇ ਸਾਮਾਨ ਜਾਂ ਸੰਵਾਵਾਂ ਦੀ ਵਿਕਰੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੋਵੇ। ਮਾਮਲੇ ’ਚ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।

ਜਾਸ, ਨਵੀਂ ਦਿੱਲੀ : ਨਿੱਜੀ ਅਧਿਕਾਰਾਂ ’ਤੇ ਸੁਰੱਖਿਆ ਦੀ ਮੰਗ ਵਾਲੀ ਅਦਾਕਾਰਾ ਜਾਹਨਵੀ ਕਪੂਰ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਉਨ੍ਹਾਂ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ। ਪਟੀਸ਼ਨ ’ਤੇ ਅੰਤ੍ਰਿਮ ਆਦੇਸ਼ ਪਾਸ ਕਰ ਕੇ ਜਸਟਿਸ ਅਨੂਪ ਜੈਰਾਮ ਭੰਬਾਨੀ ਦੇ ਬੈਂਚ ਨੇ ਪਾਇਆ ਕਿ ਸ਼ਿਕਾਇਤ ’ਚ ਦਿੱਤੀਆਂ ਗਈਆਂ ਦਲੀਲਾਂ ਤੇ ਮੰਗੀ ਗਈ ਰਾਹਤ ਬਹੁਤ ਵਿਆਪਕ ਹੈ। ਜਾਹਨਵੀ ਨੇ 5000 ਤੋਂ ਜ਼ਿਆਦਾ ਵੈੱਬਪੇਜ, ਏਆਈ ਨਾਲ ਬਣੀ ਇੰਟਰਨੈੱਟ ਮੀਡੀਆ ਪੋਸਟ ਨੂੰ ਹਟਾਏ ਜਾਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਕੋਰਟ ਨੇ ਜਾਹਨਵੀ ਕਪੂਰ ਦੇ ਵਕੀਲ ਨੂੰ ਉਨ੍ਹਾਂ ਵੈੱਬਪੇਜਾਂ ਦਾ ਇਕ ਚਾਰਟ ਪੇਸ਼ ਕਰਨ ਲਈ ਕਿਹਾ, ਜਿਨ੍ਹਾਂ ’ਚ ਸਾਉਫ਼ ਤੌਰ ’ਤੇ ਇਤਰਾਜ਼ਯੋਗ ਸਮੱਗਰੀ ਹੋਵੇ ਤੇ ਜਿਨ੍ਹਾਂ ਦਾ ਉਨ੍ਹਾਂ ਦੇ ਨਿੱਜੀ ਅਧਿਕਾਰਾਂ ਦੀ ਵਰਤੋਂ ਕਰ ਕੇ ਸਾਮਾਨ ਜਾਂ ਸੰਵਾਵਾਂ ਦੀ ਵਿਕਰੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੋਵੇ। ਮਾਮਲੇ ’ਚ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।