- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਫਲਿਪਕਾਰਟ ਤੇ ਅਮੇਜ਼ਨ ’ਤੇ ਬਿਨਾਂ ਇਜਾਜ਼ਤ ਉਨ੍ਹਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਕੇ ਸਮੱਗਰੀ ਵੇਚੀ ਜਾ ਰਹੀ ਹੈ।

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨਾਲ ਜੁੜੀ ਅਪਮਾਨਜਨਕ ਸਮੱਗਰੀ ਨੂੰ ਆਨਲਾਈਨ ਇੰਟਰਨੈੱਟ ਮੀਡੀਆ ਤੋਂ ਹਟਾਉਣ ਦਾ ਹੁਕਮ ਦਿੱਤਾ। ਜੱਜ ਜੋਤੀ ਸਿੰਘ ਦੇ ਬੈਂਚ ਨੇ ਮਾਮਲੇ ’ਤੇ ਅੰਤਰਿਮ ਹੁਕਮ ਦਿੰਦਿਆਂ ਇਹ ਵੀ ਸਪੱਸ਼ਟ ਕੀਤਾ ਕਿ ਅਦਾਲਤ ਭਵਿੱਖ ਦੀ ਸਮੱਗਰੀ ਲਈ ਕੋਈ ਆਮ ਹੁਕਮ ਜਾਰੀ ਨਹੀਂ ਕਰੇਗੀ।
ਅਦਾਲਤ ਨੇ ਇਹ ਹੁਕਮ ਯੁਵਰਾਜ ਦੀ ਪਟੀਸ਼ਨ ’ਤੇ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਪਣੇ ਨਾਂ, ਤਸਵੀਰ, ਸ਼ਕਲ-ਸੂਰਤ ਤੇ ਪਛਾਣ ਤੋਂ ਬਿਨਾਂ ਅਧਿਕਾਰਤ ਵਪਾਰਕ ਵਰਤੋਂ ਖ਼ਿਲਾਫ਼ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਫਲਿਪਕਾਰਟ ਤੇ ਅਮੇਜ਼ਨ ’ਤੇ ਬਿਨਾਂ ਇਜਾਜ਼ਤ ਉਨ੍ਹਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਕੇ ਸਮੱਗਰੀ ਵੇਚੀ ਜਾ ਰਹੀ ਹੈ।