- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਇਕ 18 ਸਾਲ ਦੀ ਸੀ ਜਦੋਂ ਉਸ ਨੇ ਅਤੇ ਉਸ ਦੇ ਬੁਆਏਫ੍ਰੈਂਡ ਟੇਡਰਿਲ ਸ਼ਿਪ ਨੇ 19 ਸਾਲਾ ਸਲੇਮਰ ਦੀ ਹੱਤਿਆ ਕੀਤੀ ਸੀ। ਉਹ ਸਲੇਮਰ ਨਾਲ ਪਰੇਸ਼ਾਨ ਨੌਜਵਾਨਾਂ ਲਈ ਕਰਵਾਏ ਗਏ ਇਕ ਜੌਬ ਟ੍ਰੇਨਿੰਗ ਕੈਂਪ ਵਿਚ ਮਿਲੇ ਸਨ। ਮੌਤ ਦੀ ਸਜ਼ਾ ਦੇਣ ਦੀ ਇਹ ਕੋਸ਼ਿਸ਼ ਨੈਸ਼ਵਿਲ ਦੇ ਰਿਵਰਬੈਂਡ ਮੈਕਸੀਮਮ ਸਕਿਉਰਿਟੀ ਇੰਸਟੀਚਿਊਸ਼ਨ ਵਿਚ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 8 ਵਜੇ ਕੀਤੀ ਗਈ।

ਨਵੀਂ ਦਿੱਲੀ, ਜਾਗਰਣ ਨਿਊਜ਼ ਨੈੱਟਵਰਕ : ਅਮਰੀਕਾ ਦੇ ਟੇਨੇਸੀ ਵਿਚ ਮੌਤ ਦੀ ਸਜ਼ਾ-ਯਾਫ਼ਤਾ ਕੈਦੀ ਕ੍ਰਿਸਟਾ ਪਾਇਕ ਨੂੰ ਦੋ ਵਾਰ ਜਾਨਲੇਵਾ ਇੰਜੈਕਸ਼ਨ ਦੇ ਕੇ ਸਜ਼ਾ ਦੇਣ ਦੀ ਕੋਸ਼ਿਸ਼ ਨਾਕਾਮ ਰਹੀ। ਉਹ ਦੋਵੇਂ ਵਾਰ ਬਚ ਗਈ। ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਪਾਇਕ ਬੇਹੋਸ਼ ਹੋ ਗਈ ਹੈ ਪਰ ਉਸ ਦੀ ਧੜਕਨ ਚੱਲ ਰਹੀ ਹੈ ਅਤੇ ਘੁਰਾੜੇ ਸੁਣਾਈ ਦੇ ਰਹੇ ਹਨ। ਉਸ ਦੇ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਦੋ ਇੰਜੈਕਸ਼ਨ ਦੇਣ ਤੋਂ ਬਾਅਦ 50 ਸਾਲਾ ਪਾਇਕ ਨੂੰ ਹੁਣ ਹਸਪਤਾਲ ਵਿਚ ਜੀਵਨ ਬਚਾਉਣ ਵਾਲਾ ਇਲਾਜ ਦਿੱਤਾ ਜਾ ਰਿਹਾ ਹੈ। ਪਾਇਕ ਨੂੰ 1996 ਵਿਚ 19 ਸਾਲਾ ਕੋਲੀਨ ਸਲੇਮਰ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਦੇ ਅਮਲ ਨੂੰ ਲੈ ਕੇ ਆਖ਼ਰੀ ਸਮੇਂ ਤੱਕ ਕਾਨੂੰਨੀ ਲੜਾਈ ਚੱਲੀ। ਆਖ਼ਰ, ਅਮਰੀਕੀ ਸੁਪਰੀਮ ਕੋਰਟ ਨੇ ਜਾਨਲੇਵਾ ਇੰਜੈਕਸ਼ਨ ਰਾਹੀਂ ਸਜ਼ਾ ਦੇਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ।
ਪਾਇਕ 18 ਸਾਲ ਦੀ ਸੀ ਜਦੋਂ ਉਸ ਨੇ ਅਤੇ ਉਸ ਦੇ ਬੁਆਏਫ੍ਰੈਂਡ ਟੇਡਰਿਲ ਸ਼ਿਪ ਨੇ 19 ਸਾਲਾ ਸਲੇਮਰ ਦੀ ਹੱਤਿਆ ਕੀਤੀ ਸੀ। ਉਹ ਸਲੇਮਰ ਨਾਲ ਪਰੇਸ਼ਾਨ ਨੌਜਵਾਨਾਂ ਲਈ ਕਰਵਾਏ ਗਏ ਇਕ ਜੌਬ ਟ੍ਰੇਨਿੰਗ ਕੈਂਪ ਵਿਚ ਮਿਲੇ ਸਨ। ਮੌਤ ਦੀ ਸਜ਼ਾ ਦੇਣ ਦੀ ਇਹ ਕੋਸ਼ਿਸ਼ ਨੈਸ਼ਵਿਲ ਦੇ ਰਿਵਰਬੈਂਡ ਮੈਕਸੀਮਮ ਸਕਿਉਰਿਟੀ ਇੰਸਟੀਚਿਊਸ਼ਨ ਵਿਚ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 8 ਵਜੇ ਕੀਤੀ ਗਈ। ਏਪੀ ਦੀ ਰਿਪੋਰਟ ਅਨੁਸਾਰ, ਪਾਇਕ ਨੂੰ ਦੋ ਡੋਜ਼ ਦਿੱਤੀਆਂ ਗਈਆਂ। ਟੇਨੇਸੀ ਦੀ ਮੌਤ ਦੀ ਸਜ਼ਾ ਦੇ ਪ੍ਰੋਟੋਕਾਲ ਵਿਚ ਦਵਾਈਆਂ ਵਾਲੀ ਸਰਿੰਜ ਦਾ ਇਕ ਦੂਜਾ ਸੈੱਟ ਵੀ ਰੱਖਿਆ ਜਾਂਦਾ ਹੈ ਤਾਂ ਜੋ ਜੇ ਪਹਿਲੀ ਵਾਰ ਵਿਚ ਮੌਤ ਨਾ ਹੋਵੇ, ਤਾਂ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਪਰ ਇਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਜੇ ਦੂਜੇ ਸੈੱਟ ਤੋਂ ਬਾਅਦ ਵੀ ਵਿਅਕਤੀ ਜਿਊਂਦਾ ਰਹਿੰਦਾ ਹੈ, ਤਾਂ ਕੀ ਹੋਵੇਗਾ।