- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਫ਼ਤ ਨਾਲ ਜੁੜੀਆਂ 68 ਮੌਤਾਂ ਪਹਾੜ Landslide, ਰੁੱਖ ਤੇ ਪੱਥਰ ਡਿੱਗਣ, ਡੁੱਬਣ, ਅਚਾਨਕ ਹੜ੍ਹ ਆਉਣ ਅਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਕਾਰਨ ਹੋਈਆਂ। ਸੜਕ ਹਾਦਸਿਆਂ 'ਚ 87 ਹੋਰ ਲੋਕਾਂ ਦੀ ਜਾਨ ਗਈ। ਚੰਬਾ 'ਚ ਸੜਕ ਹਾਦਸਿਆਂ ਨਾਲ ਸਭ ਤੋਂ ਵੱਧ 15 ਮੌਤਾਂ ਹੋਈਆਂ, ਜਦਕਿ ਕੁੱਲੂ ਅਤੇ ਸ਼ਿਮਲਾ 'ਚ 12-12 ਅਤੇ ਕਾਂਗੜਾ 'ਚ 10 ਲੋਕਾਂ ਦੀ ਮੌਤ ਹੋਈ।

ਡਿਜੀਟਲ ਡੈਸਕ, ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਟੇਟ ਇਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਤਾਜ਼ਾ ਅੰਕੜਿਆਂ ਅਨੁਸਾਰ, 259 ਸੜਕਾਂ ਬੰਦ ਹਨ ਤੇ 255 ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਖੇਤਰ (DTRs) ਠੱਪ ਪਏ ਹਨ। ਮੌਨਸੂਨ ਦੀ ਸਥਿਤੀ 'ਤੇ SEOC ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੜਕਾਂ ਬੰਦ ਹੋਣ ਦੇ ਮਾਮਲੇ 'ਚ ਮੰਡੀ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਿਹਾ, ਜਿੱਥੇ 88 ਸੜਕਾਂ ਬੰਦ ਹਨ। ਇਸ ਤੋਂ ਬਾਅਦ ਕੁੱਲੂ 'ਚ 39 ਤੇ ਸ਼ਿਮਲਾ 'ਚ 13 ਸੜਕਾਂ ਆਵਾਜਾਈ ਲਈ ਬੰਦ ਹਨ।
ਮੌਨਸੂਨ ਨਾਲ ਜੁੜੀ ਕੁੱਲ ਆਫ਼ਤ ਰਿਪੋਰਟ 'ਚ ਮ੍ਰਿਤਕਾਂ ਦੀ ਗਿਣਤੀ 155 ਦੱਸੀ ਗਈ ਹੈ। ਇਸ ਵਿਚ ਆਫ਼ਤ ਨਾਲ ਸਬੰਧਤ 68 ਮੌਤਾਂ ਤੇ ਸੜਕ ਹਾਦਸਿਆਂ 'ਚ ਹੋਈਆਂ 87 ਮੌਤਾਂ ਸ਼ਾਮਲ ਹਨ। ਮੰਡੀ 'ਚ ਆਫ਼ਤ ਕਾਰਨ ਸਭ ਤੋਂ ਵੱਧ (14) ਮੌਤਾਂ ਹੋਈਆਂ। ਇਸ ਤੋਂ ਬਾਅਦ ਕਾਂਗੜਾ 'ਚ 11, ਚੰਬਾ ਤੇ ਸ਼ਿਮਲਾ 'ਚ 9-9 ਅਤੇ ਕੁੱਲੂ 'ਚ 8 ਮੌਤਾਂ ਹੋਈਆਂ। ਆਫ਼ਤ ਨਾਲ ਜੁੜੀਆਂ 68 ਮੌਤਾਂ ਪਹਾੜ ਖਿਸਕਣ (Landslide), ਰੁੱਖ ਤੇ ਪੱਥਰ ਡਿੱਗਣ, ਡੁੱਬਣ, ਅਚਾਨਕ ਹੜ੍ਹ ਆਉਣ ਅਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਕਾਰਨ ਹੋਈਆਂ। ਸੜਕ ਹਾਦਸਿਆਂ 'ਚ 87 ਹੋਰ ਲੋਕਾਂ ਦੀ ਜਾਨ ਗਈ। ਚੰਬਾ 'ਚ ਸੜਕ ਹਾਦਸਿਆਂ ਨਾਲ ਸਭ ਤੋਂ ਵੱਧ 15 ਮੌਤਾਂ ਹੋਈਆਂ, ਜਦਕਿ ਕੁੱਲੂ ਅਤੇ ਸ਼ਿਮਲਾ ਵਿੱਚ 12-12 ਤੇ ਕਾਂਗੜਾ 'ਚ 10 ਲੋਕਾਂ ਦੀ ਮੌਤ ਹੋਈ।
ਸਰਕਾਰੀ ਵਿਭਾਗਾਂ, ਖੇਤੀਬਾੜੀ ਤੇ ਨਿੱਜੀ ਜਾਇਦਾਦ ਨੂੰ ਹੋਏ ਕੁੱਲ ਅਨੁਮਾਨਿਤ ਨੁਕਸਾਨ ਦਾ ਅੰਕੜਾ 83,526.19 ਲੱਖ ਰੁਪਏ (ਲਗਪਗ 8,352.62 ਕਰੋੜ ਰੁਪਏ) ਦੱਸਿਆ ਗਿਆ ਹੈ। ਕੁੱਲ ਨੁਕਸਾਨ 'ਚ ਸਭ ਤੋਂ ਵੱਡਾ ਹਿੱਸਾ ਲੋਕ ਨਿਰਮਾਣ ਵਿਭਾਗ (PWD) ਦਾ ਰਿਹਾ ਜਿਸ ਨੂੰ 61,585.43 ਲੱਖ ਰੁਪਏ ਦਾ ਨੁਕਸਾਨ ਹੋਇਆ, ਜਦਕਿ ਜਲ ਸ਼ਕਤੀ ਵਿਭਾਗ ਨੂੰ 19,986.05 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਮੌਨਸੂਨ ਨਾਲ ਰਿਹਾਇਸ਼ੀ ਅਤੇ ਕਮਰਸ਼ੀਅਲ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਕੁੱਲ 213 ਘਰ ਪੂਰੀ ਤਰ੍ਹਾਂ ਅਤੇ 620 ਘਰ ਅੰਸ਼ਕ ਤੌਰ 'ਤੇ ਨੁਕਸਾਨੇ ਗਏ, ਜਦਕਿ 256 ਕੱਚੀਆਂ-ਪੱਕੀਆਂ ਝੁੱਗੀਆਂ ਤੇ 22 ਦੁਕਾਨਾਂ ਪ੍ਰਭਾਵਿਤ ਹੋਈਆਂ। ਆਫ਼ਤ ਨਾਲ ਜੁੜੀਆਂ ਘਟਨਾਵਾਂ 'ਚ ਪੂਰੇ ਰਾਜ 'ਚ 200 ਜਾਨਵਰਾਂ ਦੀ ਮੌਤ ਹੋਈ ਤੇ 160 ਪਸ਼ੂ-ਬਾੜਿਆਂ ਨੂੰ ਨੁਕਸਾਨ ਪਹੁੰਚਿਆ। ਪ੍ਰਭਾਵਿਤ ਇਲਾਕਿਆਂ 'ਚ ਬਹਾਲੀ ਦਾ ਕੰਮ ਜਾਰੀ ਹੈ।
ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਤੇ ਐਮਰਜੈਂਸੀ ਸੇਵਾਵਾਂ ਬੰਦ ਸੜਕਾਂ ਨੂੰ ਖੋਲ੍ਹਣ, ਬਿਜਲੀ ਸਪਲਾਈ ਬਹਾਲ ਕਰਨ ਤੇ ਪੀਣ ਵਾਲੇ ਪਾਣੀ ਦੇ ਇੰਫਰਾਸਟ੍ਰਕਚਰ ਦੀ ਮੁਰੰਮਤ ਕਰਨ 'ਚ ਜੁਟੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵਿਤ ਸਬ-ਡਿਵੀਜ਼ਨਾਂ 'ਚ ਮੁੱਖ ਸੜਕਾਂ ਅਤੇ ਜ਼ਰੂਰੀ ਜਨ-ਸੁਵਿਧਾਵਾਂ ਨੂੰ ਬਹਾਲ ਕਰਨ ਦੇ ਕੰਮ ਨੂੰ ਪਹਿਲ ਦਿੱਤੀ ਜਾ ਰਹੀ ਹੈ।
(ਖ਼ਬਰ ਏਜੰਸੀ ਏਐਨਆਈ ਦੇ ਨਾਲ)