ਰਿਸ਼ਤੇ ਹੋਏ ਸ਼ਰਮਸਾਰ : ਸੱਸ ਮਾਂ ਨੂੰ ਖੰਘ ਦੀ ਦਵਾਈ ਦੀ ਜਗ੍ਹਾ ਜ਼ਹਿਰ ਦੇ ਕੇ ਪੇਕੇ ਭੱਜੀ ਨੂੰਹ; ਜਾਂਚ 'ਚ ਜੁਟੀ ਪੁਲਿਸ ਬਜ਼ੁਰਗ ਸੱਸ ਨੇ ਭੁੱਖ ਲੱਗਣ 'ਤੇ ਰੋਟੀ ਮੰਗੀ ਤਾਂ ਗੁੱਸੇ 'ਚ ਆਈ ਨੂੰਹ ਨੇ ਸੱਸ ਨੂੰ ਬੁਰਾ-ਭਲਾ ਕਿਹਾ। ਇਸ ਤੋਂ ਬਾਅਦ ਜਦੋਂ ਬਜ਼ੁਰਗ ਮਾਂ ਨੇ ਖੰਘ ਦੀ ਦਵਾਈ ਮੰਗੀ ਤਾਂ ਨੂੰਹ ਨੇ ਕਫ਼ ਸਿਰਪ 'ਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ। ਹਾਲਤ ਵਿਗੜਨ 'ਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ। ਜਦੋਂ ਡਾਕਟਰਾਂ ਨੇ ਜ਼ਹਿਰ ਕਾਰਨ ਹਾਲਤ ਵਿਗੜਨ ਦੀ ਗੱਲ ਕਹੀ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਮਾਂ ਨੂੰ ਦਵਾਈ 'ਚ ਜ਼ਹਿਰ ਪਿਲਾਉਣ ਦਾ ਦੋਸ਼ ਲਗਾਉਂਦੇ ਹੋਏ ਪਤੀ ਨੇ ਥਾਣੇ 'ਚ ਪਤਨੀ ਖ਼ਿਲਾਫ਼ ਸ਼ਿਕਾਇਤ (ਤਹਿਰੀਰ) ਦਿੱਤੀ ਹੈ। ਘਟਨਾ ਤੋਂ ਬਾਅਦ ਨੂੰਹ ਆਪਣੇ ਪੇਕੇ ਚਲੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ
Publish Date: Tue, 30 Jun 2026 12:53 PM (IST)
Updated Date: Tue, 30 Jun 2026 12:55 PM (IST)
ਜਾਗਰਣ ਸੰਵਾਦਦਾਤਾ, ਮੇਰਠ : ਬਜ਼ੁਰਗ ਸੱਸ ਨੇ ਭੁੱਖ ਲੱਗਣ 'ਤੇ ਰੋਟੀ ਮੰਗੀ ਤਾਂ ਗੁੱਸੇ 'ਚ ਆਈ ਨੂੰਹ ਨੇ ਸੱਸ ਨੂੰ ਬੁਰਾ-ਭਲਾ ਕਿਹਾ। ਇਸ ਤੋਂ ਬਾਅਦ ਜਦੋਂ ਬਜ਼ੁਰਗ ਮਾਂ ਨੇ ਖੰਘ ਦੀ ਦਵਾਈ ਮੰਗੀ ਤਾਂ ਨੂੰਹ ਨੇ ਕਫ਼ ਸਿਰਪ 'ਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ। ਹਾਲਤ ਵਿਗੜਨ 'ਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ। ਜਦੋਂ ਡਾਕਟਰਾਂ ਨੇ ਜ਼ਹਿਰ ਕਾਰਨ ਹਾਲਤ ਵਿਗੜਨ ਦੀ ਗੱਲ ਕਹੀ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਮਾਂ ਨੂੰ ਦਵਾਈ 'ਚ ਜ਼ਹਿਰ ਪਿਲਾਉਣ ਦਾ ਦੋਸ਼ ਲਗਾਉਂਦੇ ਹੋਏ ਪਤੀ ਨੇ ਥਾਣੇ 'ਚ ਪਤਨੀ ਖ਼ਿਲਾਫ਼ ਸ਼ਿਕਾਇਤ (ਤਹਿਰੀਰ) ਦਿੱਤੀ ਹੈ। ਘਟਨਾ ਤੋਂ ਬਾਅਦ ਨੂੰਹ ਆਪਣੇ ਪੇਕੇ ਚਲੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ੁਲਫ਼ਿਕਾਰ ਦਾ ਵਿਆਹ ਡੇਢ ਸਾਲ ਪਹਿਲਾਂ ਫ਼ਲਕ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਸੱਸ-ਨੂੰਹ 'ਚ ਅਣਬਣ ਰਹਿੰਦੀ ਸੀ। ਐਤਵਾਰ ਰਾਤ ਨੂੰ ਜ਼ੁਲਫ਼ਿਕਾਰ ਦੀ 60 ਸਾਲਾ ਮਾਂ ਸਾਇਰਾ ਨੇ ਖਾਣਾ ਮੰਗਿਆ। ਫ਼ਲਕ ਨੇ ਖਾਣਾ ਦੇਣ ਦੀ ਬਜਾਏ ਸੱਸ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ। ਬਾਅਦ 'ਚ ਨੂੰਹ ਦੇ ਵਿਹਾਰ ਤੋਂ ਦੁਖੀ ਹੋ ਕੇ ਸਾਇਰਾ ਨੇ ਖਾਣਾ ਖਾਣ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕੁਝ ਦੇਰ ਬਾਅਦ ਫ਼ਲਕ ਨੂੰ ਖੰਘ ਦੀ ਦਵਾਈ ਦੇਣ ਲਈ ਕਿਹਾ।
ਸੱਸ ਨੇ ਦਵਾਈ ਮੰਗੀ ਤਾਂ ਨੂੰਹ ਨੇ ਕਫ਼ ਸਿਰਪ 'ਚ ਜ਼ਹਿਰ ਮਿਲਾ ਕੇ ਪਿਲਾਇਆ
ਦੋਸ਼ ਹੈ ਕਿ ਫ਼ਲਕ ਨੇ ਕਫ਼ ਸਿਰਪ 'ਚ ਜ਼ਹਿਰ ਮਿਲਾ ਕੇ ਉਨ੍ਹਾਂ ਨੂੰ ਪਿਲਾ ਦਿੱਤਾ। ਕੁਝ ਹੀ ਦੇਰ 'ਚ ਸਾਇਰਾ ਦੀ ਤਬੀਅਤ ਵਿਗੜ ਗਈ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਅਵਧ ਹਸਪਤਾਲ ਲੈ ਗਏ। ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਅਤੇ ਪਰਿਵਾਰ ਨੂੰ ਦੱਸਿਆ ਕਿ ਜ਼ਹਿਰ ਦੇ ਅਸਰ ਕਾਰਨ ਉਨ੍ਹਾਂ ਦੀ ਹਾਲਤ ਵਿਗੜੀ ਹੈ। ਜਦੋਂ ਪਰਿਵਾਰ ਨੇ ਸਾਇਰਾ ਕੋਲੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਪੂਰੀ ਘਟਨਾ ਦੱਸ ਦਿੱਤੀ।
ਮੇਰਠ 'ਚ ਦੁਖੀ ਪਤੀ ਨੇ ਪਤਨੀ ਖ਼ਿਲਾਫ਼ ਦਿੱਤੀ ਸ਼ਿਕਾਇਤ, ਜਾਂਚ ਸ਼ੁਰੂ
ਜ਼ੁਲਫ਼ਿਕਾਰ ਨੇ ਘਰ ਪਹੁੰਚਣ ਤੋਂ ਬਾਅਦ ਜਦੋਂ ਪਤਨੀ ਫ਼ਲਕ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਦੋਵਾਂ ਵਿਚਾਲੇ ਝਗੜਾ ਹੋਇਆ। ਫ਼ਲਕ ਦੀ ਸੂਚਨਾ 'ਤੇ ਉਸ ਦੇ ਮਾਪੇ ਪਹੁੰਚੇ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਸੋਮਵਾਰ ਨੂੰ ਸਾਇਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇੰਸਪੈਕਟਰ ਸੁਮਿਤ ਕੁਮਾਰ ਦਾ ਕਹਿਣਾ ਹੈ ਕਿ ਜਾਂਚ 'ਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।