- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਦਿ ਗਾਰਡੀਅਨ’ ਮੁਤਾਬਕ, ਫਰਾਂਸੀਸੀ ਬਲੱਡ ਸਰਵਿਸ (ਈਐੱਫਐੱਸ) ਨੇ ਦੱਸਿਆ ਕਿ ਹਮਲੇ ਦੌਰਾਨ ਤਾਪਮਾਨ ਤੇ ਡੀਫਰਾਸਟਿੰਗ ਦੀ ਹੱਦ ਬਹੁਤ ਉੱਚੇ ਪੱਧਰ ’ਤੇ ਕਰ ਦਿੱਤੀ ਗਈ ਸੀ। ਹਾਲਾਂਕਿ, ਅਲਾਰਮ ਸਿਸਟਮ ਦੇ ਚਿਤਾਵਨੀ ਦੇਣ ’ਤੇ ਤਕਨੀਕੀ ਮਾਹਿਰਾਂ ਨੇ ਸਮੇਂ ਸਿਰ ਦਖ਼ਲ ਦਿੱਤਾ ਤੇ ਸਟੋਰ ਕੀਤੇ ਖ਼ੂਨ ਤੇ ਪਲਾਜ਼ਮਾ ਨੂੰ ਖ਼ਰਾਬ ਹੋਣ ਤੋਂ ਬਚਾ ਲਿਆ।

ਜੇਐੱਨਐੱਨ, ਨਵੀਂ ਦਿੱਲੀ : ਸਾਈਬਰ ਅਪਰਾਧੀਆਂ ਦੇ ਹਮਲੇ ਲਗਾਤਾਰ ਜਾਰੀ ਹਨ। ਹੈਕਰਾਂ ਨੇ ਫਰਾਂਸ ਦੀ ਨੈਸ਼ਨਲ ਬਲੱਡ ਸਰਵਿਸ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਦੇ ਕੰਟਰੋਲ ਸਿਸਟਮ ਤੱਕ ਪਹੁੰਚ ਬਣਾ ਲਈ ਤੇ ਤਿੰਨ ਕੋਲਡ ਸਟੋਰੇਜ ਯੂਨਿਟਾਂ ਦਾ ਤਾਪਮਾਨ ਵਧਾ ਦਿੱਤਾ। ਇਨ੍ਹਾਂ ਵਿਚ ਖ਼ੂਨ ਤੇ ਪਲਾਜ਼ਮਾ ਰੱਖਿਆ ਹੋਇਆ ਸੀ। ਪੂਰੇ ਯੂਰਪ ’ਚ ਫਰਿੱਜਾਂ ਤੇ ਫ੍ਰੀਜ਼ਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਤਾਜ਼ਾ ਸਾਈਬਰ ਹਮਲਿਆਂ ’ਚ ਇਹ ਇਕ ਹੋਰ ਗੰਭੀਰ ਘਟਨਾ ਹੈ।
‘ਦਿ ਗਾਰਡੀਅਨ’ ਮੁਤਾਬਕ, ਫਰਾਂਸੀਸੀ ਬਲੱਡ ਸਰਵਿਸ (ਈਐੱਫਐੱਸ) ਨੇ ਦੱਸਿਆ ਕਿ ਹਮਲੇ ਦੌਰਾਨ ਤਾਪਮਾਨ ਤੇ ਡੀਫਰਾਸਟਿੰਗ ਦੀ ਹੱਦ ਬਹੁਤ ਉੱਚੇ ਪੱਧਰ ’ਤੇ ਕਰ ਦਿੱਤੀ ਗਈ ਸੀ। ਹਾਲਾਂਕਿ, ਅਲਾਰਮ ਸਿਸਟਮ ਦੇ ਚਿਤਾਵਨੀ ਦੇਣ ’ਤੇ ਤਕਨੀਕੀ ਮਾਹਿਰਾਂ ਨੇ ਸਮੇਂ ਸਿਰ ਦਖ਼ਲ ਦਿੱਤਾ ਤੇ ਸਟੋਰ ਕੀਤੇ ਖ਼ੂਨ ਤੇ ਪਲਾਜ਼ਮਾ ਨੂੰ ਖ਼ਰਾਬ ਹੋਣ ਤੋਂ ਬਚਾ ਲਿਆ।
ਈਐੱਫਐੱਸ ਦੇਸ਼ ਭਰ ਦੇ 1,900 ਤੋਂ ਵੱਧ ਹਸਪਤਾਲਾਂ ਲਈ ਖੂਨ, ਪਲਾਜ਼ਮਾ ਤੇ ਪਲੇਟਲੈੱਟ ਇਕੱਠੇ ਕਰਨ, ਉਨ੍ਹਾਂ ਦੀ ਜਾਂਚ ਕਰਨ ਤੇ ਵੰਡਣ ਦਾ ਕੰਮ ਕਰਦੀ ਹੈ। ਇਹ ਸੰਸਥਾ ਹਰ ਸਾਲ 10 ਲੱਖ ਤੋਂ ਵੱਧ ਮਰੀਜ਼ਾਂ ਦੀ ਮਦਦ ਕਰਦੀ ਹੈ। ਇਹ ਹਮਲਾ ਸੋਮਵਾਰ ਰਾਤ ਨੂੰ ਹੋਇਆ। ਇਸੇ ਦੌਰਾਨ ਯੂਰਪ ਦੇ ਲਗਪਗ ਦਰਜਨ ਦੇਸ਼ਾਂ ਦੇ ਸੁਪਰਮਾਰਕੀਟਾਂ ’ਚ ਫਰਿੱਜਾਂ ਤੇ ਫ੍ਰੀਜ਼ਰਾਂ ਦਾ ਤਾਪਮਾਨ ਵਧ ਕੇ 50 ਡਿਗਰੀ ਤੱਕ ਪਹੁੰਚ ਗਿਆ, ਜਿਸ ਕਾਰਨ ਲੱਖਾਂ ਯੂਰੋ ਦਾ ਖਾਣ-ਪੀਣ ਦਾ ਸਾਮਾਨ ਖ਼ਰਾਬ ਹੋ ਗਿਆ। ਮੰਗਲਵਾਰ ਨੂੰ ਇਟਲੀ, ਜਰਮਨੀ, ਰੋਮਾਨੀਆ ਤੇ ਬ੍ਰਿਟੇਨ ਦੇ ਰਿਟੇਲਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਕ ਦਿਨ ਪਹਿਲਾਂ ਬੈਲਜੀਅਮ, ਐਸਟੋਨੀਆ, ਆਇਰਲੈਂਡ, ਫਿਨਲੈਂਡ, ਲਕਜ਼ਮਬਰਗ, ਨੀਦਰਲੈਂਡ ਤੇ ਸਵੀਡਨ ਨੇ ਆਪਣੇ ਰੈਫਰੀਜਰੇਸ਼ਨ ਸਿਸਟਮਾਂ ’ਚ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਸੀ।