- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੈਂਗਲੁਰੂ ਦੇ ਇਲੈਕਟ੍ਰਾਨਿਕ ਸਿਟੀ ਦੇ ਉਪ ਪੁਲਿਸ ਕਮਿਸ਼ਨਰ ਐੱਮ ਨਾਰਾਇਣ ਨੇ ਕਿਹਾ ਕਿ 10 ਵੱਖ ਵੱਖ ਪੁਲਿਸ ਥਾਣਿਆਂ ਵਲੋਂ ਫੜੇ ਗਏ 31 ਬੰਗਲਾਦੇਸ਼ੀ ਨਾਗਰਿਕਾਂ ਨੂੰ ਐੱਸਐੱਮਵੀਟੀ ਬੈਂਗਲੁਰੂ ਟਰਮੀਨਲ ਤੋਂ ਬੰਗਾਲ ਦੇ ਮਾਲਦਾ ਰੇਲਵੇ ਸਟੇਸ਼ਨ ਵੱਲ ਅੱਗੇ ਦੀ ਜਲਾਵਤਨ ਪ੍ਰਕਿਰਿਆ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 20 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ’ਚ ਮੰਗਲਵਾਰ ਨੂੰ ਲਗਪਗ ਪੰਜ ਵਜੇ ਮਾਲਦਾ ਪਹੁੰਚਣ ਦੀ ਉਮੀਦ ਹੈ, ਜਿੱਥੇ ਅੱਗੇ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾਣਗੀਆਂ।

ਬੈਂਗਲੁਰੂ (ਪੀਟੀਆਈ) : ਕਰਨਾਟਕ ’ਚ ਬੈਂਗਲੁਰੂ ਦੇ ਵੱਖ-ਵੱਖ ਹਿੱਸਿਆਂ ਤੋਂ ਫੜੇ ਗਏ 31 ਬੰਗਲਾਦੇਸ਼ੀ ਨਾਗਰਿਕਾਂ ਨੂੰ ਸੋਮਵਾਰ ਨੂੰ ਨਾਜਾਇਜ਼ ਪਰਵਾਸੀਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਜਲਾਵਤਨ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਰਨਾਟਕ ਦੀ ਰਾਜਧਾਨੀ ਦੇ 10 ਵੱਖ ਵੱਖ ਪੁਲਿਸ ਥਾਣਿਆਂ ਦੀ ਹੱਦ ’ਚ ਫੜਿਆ ਗਿਆ ਸੀ।
ਬੈਂਗਲੁਰੂ ਦੇ ਇਲੈਕਟ੍ਰਾਨਿਕ ਸਿਟੀ ਦੇ ਉਪ ਪੁਲਿਸ ਕਮਿਸ਼ਨਰ ਐੱਮ ਨਾਰਾਇਣ ਨੇ ਕਿਹਾ ਕਿ 10 ਵੱਖ ਵੱਖ ਪੁਲਿਸ ਥਾਣਿਆਂ ਵਲੋਂ ਫੜੇ ਗਏ 31 ਬੰਗਲਾਦੇਸ਼ੀ ਨਾਗਰਿਕਾਂ ਨੂੰ ਐੱਸਐੱਮਵੀਟੀ ਬੈਂਗਲੁਰੂ ਟਰਮੀਨਲ ਤੋਂ ਬੰਗਾਲ ਦੇ ਮਾਲਦਾ ਰੇਲਵੇ ਸਟੇਸ਼ਨ ਵੱਲ ਅੱਗੇ ਦੀ ਜਲਾਵਤਨ ਪ੍ਰਕਿਰਿਆ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 20 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ’ਚ ਮੰਗਲਵਾਰ ਨੂੰ ਲਗਪਗ ਪੰਜ ਵਜੇ ਮਾਲਦਾ ਪਹੁੰਚਣ ਦੀ ਉਮੀਦ ਹੈ, ਜਿੱਥੇ ਅੱਗੇ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾਣਗੀਆਂ।
ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਨਾਗਰਿਕਾਂ ਨੂੰ ਨਾਜਾਇਜ਼ ਪਰਵਾਸੀਆਂ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ, ਪਰ ਉਨ੍ਹਾਂ ਨੂੰ ਕਾਨੂੰਨ ਨੂੰ ਆਪਣੇ ਹੱਥ ’ਚ ਲੈਣ ਦੇ ਖਿਲਾਫ਼ ਚਿਤਾਵਨੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਨਤਾ ਦਾ ਸਹਿਯੋਗ ਮਹੱਤਵਪੂਰਣ ਹੈ, ਪਰ ਇਹ ਕਾਨੂੰਨੀ ਹੱਦਾਂ ਦੇ ਅੰਦਰ ਰਹਿਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੈਂਗਲੁਰੂ ’ਚ ਚੱਲ ਰਹੇ ਆਪ੍ਰੇਸ਼ਨ ਮੁਕਤ ਦਾ ਮਕਸਦ ਸ਼ਹਿਰ ਦੇ ਵੱਖ ਵੱਖ ਹਿੱਸਿਆਂ ’ਚ ਰਹਿ ਰਹੇ ਸ਼ੱਕੀ ਨਾਜਾਇਜ਼ ਪਰਵਾਸੀਆਂ ਦੀ ਪਛਾਣ ਕਰਨਾ ਤੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨਾ ਹੈ