ਬੀਚ 'ਤੇ ਰੀਲ ਬਣਾਉਣ 'ਚ ਮਸਤ ਰਿਹਾ ਜੋੜਾ, ਲਹਿਰਾਂ 'ਚ ਫਸ ਗਈ ਬੱਚੀ; ਵੀਡੀਓ ਵਾਇਰਲ ਹੋਣ 'ਤੇ ਭੜਕੇ ਸੋਸ਼ਲ ਮੀਡੀਆ ਯੂਜ਼ਰਜ਼
ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸਮੁੰਦਰ ਦੀ ਹਰ ਲਹਿਰ ਨਾਲ ਬੱਚੀ ਪਾਣੀ 'ਚ ਰੁੜ੍ਹਦੀ ਨਜ਼ਰ ਆਉਂਦੀ ਹੈ, ਪਰ ਰੀਲ ਬਣਾਉਣ ਵਾਲੇ ਜੋੜੇ ਦਾ ਧਿਆਨ ਉਸ ਵੱਲ ਨਹੀਂ ਜਾਂਦਾ। ਇਸੇ ਦੌਰਾਨ ਪਿੱਛੋਂ ਆਇਆ ਇੱਕ ਹੋਰ ਵਿਅਕਤੀ ਬੱਚੀ ਨੂੰ ਫੜ ਲੈਂਦਾ ਹੈ, ਜਿਸ ਨਾਲ ਉਹ ਪਾਣੀ 'ਚ ਡੁੱਬਣ ਤੋਂ ਬਚ ਜਾਂਦੀ ਹੈ।
Publish Date: Wed, 21 Oct 2026 02:46 PM (IST)
Updated Date: Wed, 21 Oct 2026 02:50 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਰੀਲਾਂ ਬਣਾਉਣ ਦਾ ਜਨੂੰਨ ਲੋਕਾਂ 'ਤੇ ਇਸ ਕਦਰ ਛਾਇਆ ਹੋਇਆ ਹੈ ਕਿ ਇਸ ਦੇ ਚੱਕਰ 'ਚ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਇੱਕ ਜੋੜਾ ਰੀਲ ਬਣਾਉਣ 'ਚ ਇੰਨਾ ਰੁੱਝ ਜਾਂਦਾ ਹੈ ਕਿ ਉਹ ਆਪਣੀ ਬੱਚੀ ਨੂੰ ਹੀ ਭੁੱਲ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਹ ਵੀਡੀਓ ਸਮੁੰਦਰ ਦੇ ਕੰਢੇ ਦੀ ਹੈ। ਇਸ 'ਚ ਇੱਕ ਛੋਟੀ ਬੱਚੀ ਸਮੁੰਦਰ ਦੀਆਂ ਲਹਿਰਾਂ 'ਚ ਫਸ ਜਾਂਦੀ ਹੈ, ਜਦਕਿ ਇੱਕ ਜੋੜਾ ਰੀਲ ਬਣਾਉਣ 'ਚ ਰੁੱਝਿਆ ਰਹਿੰਦਾ ਹੈ।
ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸਮੁੰਦਰ ਦੀ ਹਰ ਲਹਿਰ ਨਾਲ ਬੱਚੀ ਪਾਣੀ 'ਚ ਰੁੜ੍ਹਦੀ ਨਜ਼ਰ ਆਉਂਦੀ ਹੈ, ਪਰ ਰੀਲ ਬਣਾਉਣ ਵਾਲੇ ਜੋੜੇ ਦਾ ਧਿਆਨ ਉਸ ਵੱਲ ਨਹੀਂ ਜਾਂਦਾ। ਇਸੇ ਦੌਰਾਨ ਪਿੱਛੋਂ ਆਇਆ ਇੱਕ ਹੋਰ ਵਿਅਕਤੀ ਬੱਚੀ ਨੂੰ ਫੜ ਲੈਂਦਾ ਹੈ, ਜਿਸ ਨਾਲ ਉਹ ਪਾਣੀ 'ਚ ਡੁੱਬਣ ਤੋਂ ਬਚ ਜਾਂਦੀ ਹੈ।
ਬੱਚੀ ਦਾ ਹੱਥ ਛੁੱਟਣ 'ਤੇ ਵੀ ਨਹੀਂ ਹੋਈ ਚਿੰਤਾ
ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਜੋੜਾ ਸਮੁੰਦਰ ਦੇ ਕੰਢੇ ਸੈਰ ਕਰਦੇ ਹੋਏ ਫ਼ੋਨ ਜਾਂ ਸੈਲਫ਼ੀ ਸਟਿੱਕ ਨਾਲ ਆਪਣੀ ਵੀਡੀਓ ਬਣਾ ਰਿਹਾ ਹੈ। ਪਾਣੀ ਦੇ ਨੇੜੇ ਤੁਰਦੇ ਸਮੇਂ ਔਰਤ ਨੇ ਬੱਚੀ ਦਾ ਹੱਥ ਫੜਿਆ ਹੋਇਆ ਹੈ। ਕੁਝ ਹੀ ਪਲਾਂ ਬਾਅਦ ਬੱਚੀ ਦਾ ਪੈਰ ਤਿਲਕ ਜਾਂਦਾ ਹੈ ਅਤੇ ਉਹ ਰੇਤ 'ਤੇ ਡਿੱਗ ਕੇ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ 'ਚ ਆ ਜਾਂਦੀ ਹੈ।
ਔਰਤ ਕੁਝ ਪਲਾਂ ਲਈ ਪਿੱਛੇ ਮੁੜ ਕੇ ਦੇਖਦੀ ਹੈ, ਪਰ ਫਿਰ ਤੁਰੰਤ ਕੈਮਰੇ ਸਾਹਮਣੇ ਪੋਜ਼ ਦੇਣ ਲੱਗ ਜਾਂਦੀ ਹੈ। ਦੂਜੇ ਪਾਸੇ, ਪੁਰਸ਼ ਵੀਡੀਓ ਰਿਕਾਰਡ ਕਰਨਾ ਜਾਰੀ ਰੱਖਦਾ ਹੈ। ਬੱਚੀ ਘੱਟ ਡੂੰਘੇ ਪਾਣੀ 'ਚ ਲਹਿਰਾਂ ਨਾਲ ਜੂਝ ਰਹੀ ਹੁੰਦੀ ਹੈ, ਪਰ ਜੋੜੇ ਦਾ ਪੂਰਾ ਧਿਆਨ ਆਪਣੀ ਵੀਡੀਓ ਰਿਕਾਰਡਿੰਗ 'ਤੇ ਹੀ ਰਹਿੰਦਾ ਹੈ।
ਮਰੀਅਮ ਨਾਂ ਦੀ ਇੱਕ ਔਰਤ ਨੇ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਪਤੀ ਨਾਲ ਬੀਚ 'ਤੇ ਗਈ ਹੋਈ ਸੀ।
ਮਰੀਅਮ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਜੋੜਾ ਰੀਲ ਬਣਾਉਣ 'ਚ ਇੰਨਾ ਮਸਤ ਸੀ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਉਨ੍ਹਾਂ ਦੀ ਬੱਚੀ ਖ਼ਤਰੇ 'ਚ ਹੈ। ਉਨ੍ਹਾਂ ਮੁਤਾਬਕ, ਇੱਕ ਅਣਜਾਣ ਵਿਅਕਤੀ ਨੇ ਵਿਚਕਾਰ ਆ ਕੇ ਬੱਚੀ ਨੂੰ ਬਚਾ ਲਿਆ, ਨਹੀਂ ਤਾਂ ਉਹ ਲਹਿਰਾਂ 'ਚ ਰੁੜ੍ਹ ਸਕਦੀ ਸੀ।
ਇਸ ਤੋਂ ਬਾਅਦ ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਉਹ ਅਣਜਾਣ ਵਿਅਕਤੀ ਜੋੜੇ ਨੂੰ ਆਵਾਜ਼ ਮਾਰਦਾ ਹੈ, ਜਿਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਬੱਚੀ ਵੱਲ ਜਾਂਦੇ ਹਨ।
ਸੋਸ਼ਲ ਮੀਡੀਆ ਕੰਟੈਂਟ ਪ੍ਰਤੀ ਵਧਦੇ ਜਨੂੰਨ 'ਤੇ ਸਵਾਲ ਚੁੱਕਦਿਆਂ ਮਰਿਯਮ ਨੇ ਪੁੱਛਿਆ ਕਿ ਕੀ ਰੀਲ ਬਣਾਉਣਾ ਇੰਨਾ ਜ਼ਰੂਰੀ ਹੋ ਗਿਆ ਹੈ ਕਿ ਲੋਕ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਹਨ?
ਇਸ ਘਟਨਾ ਦੀ ਸਹੀ ਜਗ੍ਹਾ, ਤਰੀਕ ਤੇ ਇਸ 'ਚ ਸ਼ਾਮਲ ਲੋਕਾਂ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। ਵੀਡੀਓ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਸਵਾਲ ਚੁੱਕ ਰਹੇ ਹਨ ਕਿ ਜੋੜੇ ਨੇ ਬੱਚੀ ਵੱਲ ਧਿਆਨ ਕਿਉਂ ਨਹੀਂ ਦਿੱਤਾ।