- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਹੋਰ ਆਗੂ ਜਲਦ ਹੀ ਨਵੀਂ ਦਿੱਲੀ ਦੇ ਭਾਰਤ ਮੰਡਪਮ 'ਚ ਅਹਿਮ ਬ੍ਰਿਕਸ ਸ਼ਿਖਰ ਸੰਮੇਲਨ ਲਈ ਇਕੱਠੇ ਹੋਣਗੇ। ਸ਼ੀ ਜਿਨਪਿੰਗ ਸ਼ਨੀਵਾਰ ਨੂੰ ਸੰਮੇਲਨ ਲਈ ਰਾਜਧਾਨੀ ਪਹੁੰਚ ਚੁੱਕੇ ਹਨ। 7 ਸਾਲਾਂ 'ਚ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਦੀ ਅਗਵਾਈ ਹੇਠ ਹੋ ਰਹੇ ਬ੍ਰਿਕਸ (BRICS) ਸ਼ਿਖਰ ਸੰਮੇਲਨ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬ੍ਰਿਕਸ ਦੇਸ਼ਾਂ ਦਾ ਸਮੂਹ ਇਕ ਸਾਂਝੇ ਬਿਆਨ 'ਤੇ ਸਹਿਮਤ ਹੋ ਗਿਆ ਹੈ ਅਤੇ ਸ਼ਨੀਵਾਰ ਸ਼ਾਮ 4 ਵਜੇ ਬ੍ਰਿਕਸ ਨਵੀਂ ਦਿੱਲੀ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ।
ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਬ੍ਰਿਕਸ ਨਵੀਂ ਦਿੱਲੀ ਮੈਨੀਫੈਸਟੋ 'ਚ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਹਰ ਤਰ੍ਹਾਂ ਦੀ ਹਮਲਾਵਰਤਾ ਦੀ ਨਿੰਦਾ ਕੀਤੀ ਜਾਵੇਗੀ। ਪੱਛਮੀ ਏਸ਼ੀਆ 'ਚ ਚੱਲ ਰਹੇ ਟਕਰਾਅ ਨੂੰ ਦੇਖਦੇ ਹੋਏ ਇਹ ਗੱਲ ਬਹੁਤ ਅਹਿਮ ਹੈ। ਮੈਨੀਫੈਸਟੋ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਜਾਵੇਗਾ ਕਿ ਟਕਰਾਅ ਖ਼ਤਮ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਹੀ ਅੱਗੇ ਵਧਣ ਦਾ ਰਸਤਾ ਹੈ।
ਸਾਰੇ ਮੈਂਬਰ ਦੇਸ਼ਾਂ ਨੂੰ ਇਕ ਸਾਂਝੇ ਮੈਨੀਫੈਸਟੋ 'ਤੇ ਸਹਿਮਤ ਕਰਨਾ ਭਾਰਤੀ ਕੂਟਨੀਤੀ ਅਤੇ ਬ੍ਰਿਕਸ ਸ਼ੇਰਪਿਆਂ ਲਈ ਵੱਡੀ ਜਿੱਤ ਹੈ। ਸੰਮੇਲਨ ਤੋਂ ਪਹਿਲਾਂ ਬ੍ਰਿਕਸ ਸ਼ੇਰਪਾ ਨੇਤਾਵਾਂ ਦੇ ਸਾਂਝੇ ਮੈਨੀਫੈਸਟੋ 'ਤੇ ਆਮ ਸਹਿਮਤੀ ਬਣਾਉਣ ਲਈ ਕਈ ਦਿਨਾਂ ਤੋਂ ਦਿਨ-ਰਾਤ ਕੰਮ ਕਰ ਰਹੇ ਸਨ, ਕਿਉਂਕਿ ਪੱਛਮੀ ਏਸ਼ੀਆ ਦੀ ਸਥਿਤੀ ਨੂੰ ਲੈ ਕੇ ਭਾਸ਼ਾ 'ਤੇ ਮਤਭੇਦ ਬਣੇ ਹੋਏ ਸਨ।
ਜੰਗ ਕਾਰਨ ਈਰਾਨ ਅਤੇ ਯੂਏਈ ਵਿਚਾਲੇ ਮਤਭੇਦ ਸਾਂਝੇ ਮੈਨੀਫੈਸਟੋ 'ਤੇ ਆਮ ਸਹਿਮਤੀ ਨਾ ਬਣ ਸਕਣ ਦਾ ਮੁੱਖ ਕਾਰਨ ਸਨ। ਇਸ ਸਾਲ ਮਈ 'ਚ ਜਦੋਂ ਨਵੀਂ ਦਿੱਲੀ 'ਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ ਤਾਂ ਜੰਗ ਨੂੰ ਲੈ ਕੇ ਈਰਾਨ ਤੇ ਯੂਏਈ ਵਿਚਾਲੇ ਮਤਭੇਦਾਂ ਕਾਰਨ ਸਾਂਝਾ ਮੈਨੀਫੈਸਟੋ ਜਾਰੀ ਨਹੀਂ ਹੋ ਸਕਿਆ। ਉਸ ਸਮੇਂ ਭਾਰਤ ਬ੍ਰਿਕਸ ਦੇ ਅੰਦਰ ਕੂਟਨੀਤਕ ਮਤਭੇਦਾਂ ਨੂੰ ਦੂਰ ਕਰਨ 'ਚ ਸਫਲ ਨਹੀਂ ਹੋ ਸਕਿਆ ਅਤੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਦੀ ਮੀਟਿੰਗ ਤੋਂ ਬਾਅਦ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਜਾ ਸਕਿਆ। ਪਰ ਇਸ ਵਾਰ ਬਣੀ ਆਮ ਸਹਿਮਤੀ ਸਾਰੇ ਮੈਂਬਰ ਦੇਸ਼ਾਂ ਨੂੰ ਇਕੋ ਜਿਹੀ ਭਾਸ਼ਾ 'ਤੇ ਸਹਿਮਤ ਕਰਨ 'ਚ ਭਾਰਤ ਦੇ ਕੂਟਨੀਤਕ ਪ੍ਰਭਾਵ ਤੇ ਰਣਨੀਤਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਹੋਰ ਆਗੂ ਜਲਦ ਹੀ ਨਵੀਂ ਦਿੱਲੀ ਦੇ ਭਾਰਤ ਮੰਡਪਮ 'ਚ ਅਹਿਮ ਬ੍ਰਿਕਸ ਸ਼ਿਖਰ ਸੰਮੇਲਨ ਲਈ ਇਕੱਠੇ ਹੋਣਗੇ। ਸ਼ੀ ਜਿਨਪਿੰਗ ਸ਼ਨੀਵਾਰ ਨੂੰ ਸੰਮੇਲਨ ਲਈ ਰਾਜਧਾਨੀ ਪਹੁੰਚ ਚੁੱਕੇ ਹਨ। 7 ਸਾਲਾਂ 'ਚ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਸ਼ਾਮ ਨੂੰ ਸੰਮੇਲਨ ਦੌਰਾਨ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨਾਲ ਦੁਵੱਲੀ ਗੱਲਬਾਤ ਕੀਤੀ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਹੋਈ ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਅਤੇ ਪੇਜ਼ੇਸ਼ਕਿਆਨ ਨੇ ਭਾਰਤ-ਈਰਾਨ ਸਬੰਧਾਂ 'ਤੇ ਚਰਚਾ ਕੀਤੀ, ਜਿਸ 'ਚ ਪੱਛਮੀ ਏਸ਼ੀਆ ਦੇ ਹਾਲਾਤ ਮੁੱਖ ਵਿਸ਼ਾ ਰਹੇ।