- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੰਦਭਾਗੀ ਘਟਨਾ ਤੋਂ ਨਾਰਾਜ਼ ਅਜੇ ਰਾਏ ਧਰਨੇ ’ਤੇ ਬੈਠ ਗਏ। ਸੀਨੀਅਰ ਕਾਂਗਰਸੀ ਆਗੂ ਪ੍ਰਮੋਦ ਤਿਵਾਰੀ ਅਤੇ ਕਾਰਜਕਾਰੀ ਸੂਬਾ ਪ੍ਰਧਾਨ ਇਮਰਾਨ ਮਸੂਦ ਨੇ ਉਨ੍ਹਾਂ ਨੂੰ ਮਸਾਂ ਮਨਾਇਆ। ਨਾਰਾਜ਼ਗੀ ਦੇ ਬਾਵਜੂਦ ਅਜੇ ਨੇ ਮੋਨਾ ਨੂੰ ਅਹੁਦਾ ਸੰਭਾਲਣ ਦੀ ਰਸਮ ਪੂਰੀ ਕਰਵਾਈ ਪਰ ਇਸ ਲਈ ਮੋਨਾ ਨੂੰ ਕਰੀਬ 50 ਮਿੰਟ ਉਡੀਕ ਕਰਨੀ ਪਈ। ਅਜੈ ਰਾਏ ਪ੍ਰੈੱਸ ਕਾਨਫਰੰਸ ਵਿਚ ਸ਼ਾਮਲ ਹੋਏ ਬਿਨਾਂ ਹੀ ਕਾਂਗਰਸ ਦੇ ਸੂਬਾਈ ਮੁੱਖ ਦਫ਼ਤਰ ਤੋਂ ਤੁਰਦੇ ਬਣੇ।

ਸਟੇਟ ਬਿਊਰੋ, ਜਾਗਰਣ, ਲਖਨਊ : ਉੱਤਰ ਪ੍ਰਦੇਸ਼ ਵਿਚ 37 ਸਾਲਾਂ ਤੋਂ ਸਿਆਸੀ ਬਨਵਾਸ ਭੋਗ ਰਹੀ ਕਾਂਗਰਸ ਦੀ ਫੁੱਟ ਅਤੇ ਅੰਦਰੂਨੀ ਕਲੇਸ਼ ਮੁੜ ਸਾਹਮਣੇ ਆਇਆ ਹੈ। ਐਤਵਾਰ ਨੂੰ ਨਵ-ਨਿਯੁਕਤ ਸੂਬਾ ਪ੍ਰਧਾਨ ਅਰਾਧਨਾ ਮਿਸ਼ਰਾ ‘ਮੋਨਾ’ ਦੇ ਅਹੁਦਾ ਸੰਭਾਲ ਸਮਾਰੋਹ ਦੌਰਾਨ ਸਾਬਕਾ ਸੂਬਾ ਪ੍ਰਧਾਨ ਅਜੇ ਰਾਏ ਅਤੇ ਕੌਂਸਲਰ ਮਮਤਾ ਚੌਧਰੀ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਦੋਸ਼ ਹੈ ਕਿ ਮਮਤਾ ਵੱਲੋਂ ਗਾਲ੍ਹਾਂ ਕੱਢੇ ਜਾਣ ਤੋਂ ਬਾਅਦ ਰਾਏ ਦੇ ਇਕ ਸਮਰਥਕ ਨੇ ਉਨ੍ਹਾਂ ਨੂੰ ਜੁੱਤੀ ਮਾਰੀ। ਇਸ ਪਿੱਛੋਂ ਦੋਵਾਂ ਧਿਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਇਕ ਦੂਜੇ ਵੱਲ ਜੁੱਤੀਆਂ ਮਾਰੀਆਂ।
ਇਸ ਮੰਦਭਾਗੀ ਘਟਨਾ ਤੋਂ ਨਾਰਾਜ਼ ਅਜੇ ਰਾਏ ਧਰਨੇ ’ਤੇ ਬੈਠ ਗਏ। ਸੀਨੀਅਰ ਕਾਂਗਰਸੀ ਆਗੂ ਪ੍ਰਮੋਦ ਤਿਵਾਰੀ ਅਤੇ ਕਾਰਜਕਾਰੀ ਸੂਬਾ ਪ੍ਰਧਾਨ ਇਮਰਾਨ ਮਸੂਦ ਨੇ ਉਨ੍ਹਾਂ ਨੂੰ ਮਸਾਂ ਮਨਾਇਆ। ਨਾਰਾਜ਼ਗੀ ਦੇ ਬਾਵਜੂਦ ਅਜੇ ਨੇ ਮੋਨਾ ਨੂੰ ਅਹੁਦਾ ਸੰਭਾਲਣ ਦੀ ਰਸਮ ਪੂਰੀ ਕਰਵਾਈ ਪਰ ਇਸ ਲਈ ਮੋਨਾ ਨੂੰ ਕਰੀਬ 50 ਮਿੰਟ ਉਡੀਕ ਕਰਨੀ ਪਈ। ਅਜੈ ਰਾਏ ਪ੍ਰੈੱਸ ਕਾਨਫਰੰਸ ਵਿਚ ਸ਼ਾਮਲ ਹੋਏ ਬਿਨਾਂ ਹੀ ਕਾਂਗਰਸ ਦੇ ਸੂਬਾਈ ਮੁੱਖ ਦਫ਼ਤਰ ਤੋਂ ਤੁਰਦੇ ਬਣੇ।
ਦੂਜੇ ਪਾਸੇ ਅਜੇ ਰਾਏ ਨੇ ਕਿਹਾ ਹੈ ਕਿ ਪਹਿਲਾਂ ਮਮਤਾ ਨੇ ਗਾਲ੍ਹਾਂ ਕੱਢੀਆਂ ਸਨ, ਜਿਸ ਕਾਰਨ ਉਨ੍ਹਾਂ ਦੇ ਸਮਰਥਕ ਭੜਕ ਪਏ ਸਨ। ਦੂਜੇ ਪਾਸੇ, ਮਮਤਾ ਦਾ ਕਹਿਣਾ ਹੈ ਕਿ ਰਾਏ ਦੇ ਸਮਰਥਕਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਨਵੀਂ ਸੂਬਾ ਪ੍ਰਧਾਨ ਮੋਨਾ ਨੇ ਘਟਨਾ ’ਤੇ ਟਿੱਪਣੀ ਕਰਨ ਦੀ ਬਜਾਏ ਕਿਹਾ ਕਿ ਗੱਠਜੋੜ ਦੇ ਸਾਰੇ ਆਗੂ ਇਕਜੁੱਟ ਹਨ। ਗਠਜੋੜ ਵਿਚ ਸੀਟਾਂ ਦੀ ਵੰਡ ਬਾਰੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੀ ਸਰਬਉੱਚ ਲੀਡਰਸ਼ਿਪ ਜਲਦੀ ਹੀ ਫ਼ੈਸਲਾ ਕਰੇਗੀ। ਇਸ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ਲਖਨਊ ਸਮੇਤ ਕਈ ਥਾਵਾਂ ’ਤੇ ਕਾਂਗਰਸ ਦੀ ਅੰਦਰੂਨੀ ਫੁੱਟ ਸਾਹਮਣੇ ਆਈ ਸੀ। ਇਸ ਘਟਨਾ ਦੀ ਚੁਫ਼ੇਰੇ ਚਰਚਾ ਹੈ।