- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੂਰੇ ਮਹੀਨੇ ਵਿਚ ਮੰਗ ਵਿਚ ਅੰਦਾਜ਼ਨ ਵਾਧਾ ਲਗਭਗ 11 ਫ਼ੀਸਦੀ ਰਿਹਾ। ਕੇਂਦਰੀ ਬਿਜਲੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਸ਼ਾਮ ਦੇ ਘੰਟਿਆਂ ਵਿਚ ਕਈ ਦਿਨ 2 ਗੀਗਾਵਾਟ ਤੋਂ ਵੱਧ ਦੀ ਕਮੀ ਰਹੀ ਤੇ ਵੱਧ ਤੋਂ ਵੱਧ ਦਿਨ ਦੀ ਕਮੀ 7.7 ਗੀਗਾਵਾਟ ਤੱਕ ਪਹੁੰਚ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ ਵਿਚ ਸਿਰਫ਼ 0.6 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਵਿੱਤੀ ਸਾਲ 2026-27 ਦੀ ਪਹਿਲੀ ਛਿਮਾਹੀ ਵਿਚ ਦੇਸ਼ ਦੀ ਬਿਜਲੀ ਦੀ ਮੰਗ ਤੇਜ਼ ਰਹੀ ਤੇ ਇਸ ਦੀ ਪੂਰਤੀ ਮੁੱਖ ਤੌਰ ’ਤੇ ਕੋਲਾ ਆਧਾਰਤ ਤਾਪ ਪਲਾਂਟਾਂ ਤੋਂ ਕੀਤੀ ਗਈ। ਸੂਰਜੀ ਤੇ ਪੌਣ ਉਤਪਾਦਨ ਵਿਚ ਵੀ ਅਹਿਮ ਵਾਧਾ ਦਰਜ ਕੀਤਾ ਗਿਆ ਹੈ ਪਰ ਬਿਜਲੀ ਦੀ ਰਿਕਾਰਡ ਮੰਗ ਦੇ ਦੌਰ ਵਿਚ ਤਾਪ ਬਿਜਲੀ ਪਲਾਂਟਾਂ ਦਾ ਮਹੱਤਵ ਵੱਧਦਾ ਜਾ ਰਿਹਾ ਹੈ।
ਕਮਜ਼ੋਰ ਮੌਨਸੂਨ ਤੇ ਉੱਚ ਤਾਪਮਾਨ ਨੇ ਕੂਲਿੰਗ ਤੇ ਸਿੰਚਾਈ ਦੀ ਮੰਗ ਨੂੰ ਵਧਾ ਦਿੱਤਾ, ਜਿਸ ਨਾਲ ਗਰਿੱਡ ’ਤੇ ਦਬਾਅ ਬਣਿਆ ਹੋਇਆ ਹੈ। ਲਗਾਤਾਰ ਦੋ ਮਹੀਨੇ, ਅਗਸਤ ਤੇ ਸਤੰਬਰ ਵਿਚ ਬਿਜਲੀ ਦੀ ਮੰਗ ਵਿਚ ਰਿਕਾਰਡ ਵਾਧਾ ਹੋਇਆ ਹੈ।
ਅਪ੍ਰੈਲ ਤੋਂ ਅਗਸਤ ਤੱਕ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਲਗਪਗ 9.5 ਫ਼ੀਸਦੀ ਵਧੀ ਹੈ। ਪਿਛਲੇ ਵਿੱਤੀ ਸਾਲ ਦੇ ਇਸ ਸਮੇਂ ਵਿਚ ਵਾਧਾ ਸਿਰਫ 0.3 ਫ਼ੀਸਦ ਸੀ।
ਅਗਸਤ ਵਿਚ ਮੰਗ 12.8 ਫ਼ੀਸਦੀ ਵੱਧ ਕੇ ਲਗਪਗ 169 ਅਰਬ ਯੂਨਿਟ ਤੱਕ ਪਹੁੰਚ ਗਈ, ਜੋ ਕਿਸੇ ਵੀ ਅਗਸਤ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਉੱਚਾ ਮੰਗ 258 ਗੀਗਾਵਾਟ ਰਿਹਾ, ਸਤੰਬਰ ਵਿਚ ਵੀ ਕੋਈ ਰਾਹਤ ਨਹੀਂ ਮਿਲੀ। ਮਹੀਨੇ ਦੀ ਸ਼ੁਰੂਆਤ ਵਿਚ ਖਪਤ 20 ਫ਼ੀਸਦ ਤੱਕ ਵਧੀ ਤੇ 10 ਸਤੰਬਰ ਨੂੰ ਉੱਚਤਮ ਮੰਗ 269 ਗੀਗਾਵਾਟ ਨੂੰ ਛੂਹ ਗਈ, ਜੋ ਸਤੰਬਰ ਦਾ ਰਿਕਾਰਡ ਹੈ। ਪੂਰੇ ਮਹੀਨੇ ਵਿਚ ਮੰਗ ਵਿਚ ਅੰਦਾਜ਼ਨ ਵਾਧਾ ਲਗਭਗ 11 ਫ਼ੀਸਦੀ ਰਿਹਾ। ਕੇਂਦਰੀ ਬਿਜਲੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਸ਼ਾਮ ਦੇ ਘੰਟਿਆਂ ਵਿਚ ਕਈ ਦਿਨ 2 ਗੀਗਾਵਾਟ ਤੋਂ ਵੱਧ ਦੀ ਕਮੀ ਰਹੀ ਤੇ ਵੱਧ ਤੋਂ ਵੱਧ ਦਿਨ ਦੀ ਕਮੀ 7.7 ਗੀਗਾਵਾਟ ਤੱਕ ਪਹੁੰਚ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ ਵਿਚ ਸਿਰਫ਼ 0.6 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਹੈ।
ਘਰੇਲੂ ਕੋਲੇ ’ਤੇ ਅਧਾਰਤ ਬਿਜਲੀ ਉਤਪਾਦਨ ਵੱਧ ਕੇ 640.05 ਯੂਨਿਟ ਹੋਇਆ
ਕੋਲ ਇੰਡੀਆ ਦੇ ਮੁਤਾਬਕ ਅਪ੍ਰੈਲ-ਸਤੰਬਰ ਵਿਚ ਘਰੇਲੂ ਕੋਲੇ ’ਤੇ ਅਧਾਰਤ ਬਿਜਲੀ ਉਤਪਾਦਨ 582.5 ਅਰਬ ਯੂਨਿਟ ਤੋਂ ਵੱਧ ਕੇ 640.05 ਅਰਬ ਯੂਨਿਟ ਹੋ ਗਿਆ। ਇਹ ਲਗਭਗ 10 ਫ਼ੀਸਦੀ ਦਾ ਵਾਧਾ ਹੈ। ਅਗਸਤ ਵਿਚ ਕੁੱਲ ਬਿਜਲੀ ਉਤਪਾਦਨ ਵਿਚ ਤਾਪ ਬਿਜਲੀ ਪਲਾਂਟਾਂ ਦੀ ਹਿੱਸੇਦਾਰੀ ਲਗਪਗ 63 ਫ਼ੀਸਦੀ ਰਹੀ ਹੈ।
ਇਸ ਸਮੇਂ ਵਿਚ ਕੋਲ ਇੰਡੀਆ ਦੀ ਸਪਲਾਈ ਵੀ ਮਜ਼ਬੂਤ ਰਹੀ। ਪਹਿਲੀ ਛਿਮਾਹੀ ਵਿਚ ਕੁੱਲ ਉਠਾਣ 38.42 ਕਰੋੜ ਟਨ ਰਿਹਾ, ਜੋ ਪਿਛਲੇ ਸਾਲ ਨਾਲੋਂ 7.6 ਫ਼ੀਸਦੀ ਵੱਧ ਹੈ। ਬਿਜਲੀ ਖੇਤਰ ਨੂੰ 30.28 ਕਰੋੜ ਟਨ ਕੋਲਾ ਭੇਜਿਆ ਗਿਆ। ਇਹ ਕੁੱਲ ਉਠਾਣ ਦਾ ਲਗਭਗ 79 ਫ਼ੀਸਦੀ ਹੈ। ਬਿਜਲੀ ਦੀ ਮੰਗ ਦੇ ਅਨੁਮਾਨ ਦੇ ਅਧਾਰ ’ਤੇ ਸਤੰਬਰ ਵਿਚ ਬਿਜਲੀ ਪਲਾਂਟਾਂ ਨੂੰ 10.6 ਫ਼ੀਸਦੀ ਵੱਧ ਕੋਲਾ ਦਿੱਤਾ ਗਿਆ ਹੈ। ਇਕ ਤਰ੍ਹਾਂ ਨਾਲ ਹਰ ਰੋਜ਼ 17 ਲੱਖ ਟਨ ਕੋਲੇ ਦੀ ਸਪਲਾਈ ਕੀਤੀ ਜਾ ਰਹੀ ਹੈ।