- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਬਾ ਜ਼ਿਲ੍ਹੇ ਵਿਚ ਮਣੀਮਹੇਸ਼ ਯਾਤਰਾ ’ਤੇ ਗਿਆ ਇਕ ਸ਼ਰਧਾਲੂ ਡਲ ਝੀਲ ਦੇ ਨੇੜੇ ਠੰਢ ਕਾਰਨ ਪ੍ਰਲੋਕ ਸਿਧਾਰ ਗਿਆ। ਉਸ ਦੀ ਪਛਾਣ 82 ਸਾਲਾ ਜੈਰਾਮ ਸ਼ਰਮਾ, ਵਾਸੀ ਜ਼ਿਲ੍ਹਾ ਕਿਸ਼ਤਵਾੜ (ਜੰਮੂ-ਕਸ਼ਮੀਰ) ਦੇ ਤੌਰ ’ਤੇ ਹੋਈ ਹੈ। ਉਹ ਕਮਲ ਸਿੰਘ ਵਜ਼ੀਰ ਦੇ ਰਵਾਇਤੀ ਛੜੀ ਜੱਥੇ ਨਾਲ ਡੱਲ ਝੀਲ ਵਿਚ ਇਸ਼ਨਾਨ ਕਰਨ ਤੇ ਭਗਵਾਨ ਸ਼ਿਵ ਦੇ ਦਰਸ਼ਨ ਲਈ ਆਇਆ ਸੀ।

ਸਟੇਟ ਬਿਊਰੋ, ਜਾਗਰਣ, ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਰੋਹਤਾਂਗ, ਬਾਰਾਲਾਚਾ, ਸ਼ਿੰਕੂਲਾ ਸਮੇਤ ਧੌਲਾਧਾਰ ਦੀਆਂ ਪਹਾੜੀਆਂ ’ਤੇ ਵੀਰਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਹਿਮਾਚਲ ਦੇ ਪਹਾੜੀ ਖੇਤਰਾਂ ਵਿਚ ਸਵੇਰੇ ਅਤੇ ਸ਼ਾਮ ਨੂੰ ਠੰਢ ਵਧਣ ਲੱਗੀ ਹੈ ਜਦਕਿ ਦਿਨ ਦੇ ਸਮੇਂ ਧੁੱਪ ਚਮਕਣ ਕਾਰਨ ਤਾਪਮਾਨ ਵਿਚ ਵਾਧਾ ਹੋਇਆ ਹੈ। ਸ਼ੁੱਕਰਵਾਰ ਨੂੰ ਪ੍ਰਦੇਸ਼ ਦੇ ਬਹੁਤ ਸਾਰੇ ਸਥਾਨਾਂ ’ਤੇ ਜਿੱਥੇ ਧੁੱਪ ਚਮਕੀ, ਉੱਥੇ ਹੀ ਕੁੱਲੂ ਦੀ ਸੈਂਜ ਵਾਦੀ ਦੀ ਸੁਚੈਹਣ ਪੰਚਾਇਤ ਦੇ ਨੂਹਾਡਾ ਵਾਟਰਫਾਲ ਖੇਤਰ ਵਿਚ ਬੱਦਲ ਫਟ ਗਿਆ। ਤੇਜ਼ ਵਰਖਾ ਤੋਂ ਬਾਅਦ ਆਏ ਹੜ੍ਹ ਦੇ ਪਾਣੀ ਅਤੇ ਮਲਬੇ ਨੇ ਖੇਤਰ ਵਿਚ ਕਈ ਸਥਾਨਾਂ ’ਤੇ ਨੁਕਸਾਨ ਪਹੁੰਚਾਇਆ। ਲਗਪਗ ਛੇ ਪੁਲੀਆਂ ਰੁੜ੍ਹ ਗਈਆਂ।
ਚੰਬਾ ਜ਼ਿਲ੍ਹੇ ਵਿਚ ਮਣੀਮਹੇਸ਼ ਯਾਤਰਾ ’ਤੇ ਗਿਆ ਇਕ ਸ਼ਰਧਾਲੂ ਡਲ ਝੀਲ ਦੇ ਨੇੜੇ ਠੰਢ ਕਾਰਨ ਪ੍ਰਲੋਕ ਸਿਧਾਰ ਗਿਆ। ਉਸ ਦੀ ਪਛਾਣ 82 ਸਾਲਾ ਜੈਰਾਮ ਸ਼ਰਮਾ, ਵਾਸੀ ਜ਼ਿਲ੍ਹਾ ਕਿਸ਼ਤਵਾੜ (ਜੰਮੂ-ਕਸ਼ਮੀਰ) ਦੇ ਤੌਰ ’ਤੇ ਹੋਈ ਹੈ। ਉਹ ਕਮਲ ਸਿੰਘ ਵਜ਼ੀਰ ਦੇ ਰਵਾਇਤੀ ਛੜੀ ਜੱਥੇ ਨਾਲ ਡੱਲ ਝੀਲ ਵਿਚ ਇਸ਼ਨਾਨ ਕਰਨ ਤੇ ਭਗਵਾਨ ਸ਼ਿਵ ਦੇ ਦਰਸ਼ਨ ਲਈ ਆਇਆ ਸੀ। ਜੱਥੇ ਦੇ ਲੋਕਾਂ ਅਨੁਸਾਰ ਜੈਰਾਮ ਸ਼ਰਮਾ ਹੋਰ ਸ਼ਰਧਾਲੂਆਂ ਨਾਲ ਪੈਦਲ ਚੜ੍ਹਾਈ ਕਰਦੇ ਹੋਏ ਡੱਲ ਝੀਲ ਤੱਕ ਪਹੁੰਚ ਗਏ ਸਨ। ਉੱਥੇ ਬਰਫਬਾਰੀ ਅਤੇ ਲਗਾਤਾਰ ਸਰਦ ਹਵਾਵਾਂ ਕਾਰਨ ਰਾਤ ਦੇ ਸਮੇਂ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਬੁੱਧਵਾਰ ਰਾਤੀਂ ਵੱਧ ਠੰਢ ਅਤੇ ਡਿੱਗਦੇ ਤਾਪਮਾਨ ਕਾਰਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ।