
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਰਟੀ ਦੇ ਮੀਡੀਆ ਮੁਖੀ ਵਿਜੇ ਨੇ ਕਿਹਾ ਕਿ ਸੀਜੇਪੀ ‘ਰਾਜਨੀਤਕ ਦਬਾਅ ਗਰੁੱਪ’ ਵਜੋਂ ਕੰਮ ਕਰਦੀ ਰਹੇਗੀ। ਇਸ ਲਈ ਇਹ ਖ਼ੁਦ ਨੂੰ ਸਮਾਜਿਕ ਸੰਗਠਨ ਦੇ ਰੂਪ ਵਿਚ ਰਜਿਸਟ੍ਰਡ ਕਰਵਾਏਗੀ।

ਨੇਮਿਸ਼ ਹੇਮੰਤ, ਜਾਗਰਣ , ਨਵੀਂ ਦਿੱਲੀ : ਜੰਤਰ-ਮੰਤਰ ’ਤੇ ਧਰਨੇ ਤੇ ਤਿੱਖੇ ਰੋਸ ਮੁਜ਼ਾਹਰਿਆਂ ਨਾਲ ਮੁਲਕ ਦੀ ਸਿਆਸਤ ਵਿਚ ਸਥਾਪਤ ਹੋ ਚੁੱਕੀ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਚੋਣਾਂ ਦੀ ਸਿਆਸਤ ਤੋਂ ਦੂਰ ਰਹੇਗੀ। ਪੂਰੇ ਮੁਲਕ ਵਿਚ ਜਥੇਬੰਦਕ ਵਿਸਥਾਰ ਨਾਲ ਸਿਆਸੀ ਖ਼ਾਹਿਸ਼ਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਪਾਰਟੀ ਨੇ ਫਿਰ ਸਪੱਸ਼ਟ ਕੀਤਾ ਹੈ ਕਿ ਉਹ ਰਾਜਨੀਤਕ ਪਾਰਟੀ ਵਜੋਂ ਨਹੀਂ, ਸਗੋਂ ਸਮਾਜਿਕ ਜਥੇਬੰਦੀ ਵਜੋਂ ਰਜਿਸਟ੍ਰੇਸ਼ਨ ਕਰਵਾਏਗੀ। ਪਾਰਟੀ ਦੇ ਮੀਡੀਆ ਮੁਖੀ ਵਿਜੇ ਨੇ ਕਿਹਾ ਕਿ ਸੀਜੇਪੀ ‘ਰਾਜਨੀਤਕ ਦਬਾਅ ਗਰੁੱਪ’ ਵਜੋਂ ਕੰਮ ਕਰਦੀ ਰਹੇਗੀ। ਇਸ ਲਈ ਇਹ ਖ਼ੁਦ ਨੂੰ ਸਮਾਜਿਕ ਸੰਗਠਨ ਦੇ ਰੂਪ ਵਿਚ ਰਜਿਸਟ੍ਰਡ ਕਰਵਾਏਗੀ।
----------
‘ਆਪ’ ਦੇ ਚਿਹਰਿਆਂ ਨੂੰ ਵੀ ਵਿਸਥਾਰ ’ਚ ਮਿਲੀ ਜਗ੍ਹਾ : ਇਸ ਦਰਮਿਆਨ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਸੀਜੇਪੀ ਨੇ ਨਵੀਂ ਕੌਮੀ ਅਤੇ ਜ਼ੋਨਲ ਅਗਵਾਈ ਟੀਮ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚਜਾਇੰਟ ਸਕੱਤਰ ਦੇ ਤੌਰ ਉੱਤੇ ਰੇਖਾ ਸ਼ਰਮਾ, ਅਕਸ਼ੇ ਸ਼ਿੰਦੇ, ਪ੍ਰੇਮ ਅਕਾਸ਼, ਅਨਮ ਉਜ਼ਮਾ ਅਤੇ ਬਾਲਕ੍ਰਿਸ਼ਨ ਸ਼ੁਕਲਾ ਦੇ ਨਾਵਾਂ ’ਤੇ ਮੋਹਰ ਲਗਾਈ ਗਈ ਹੈ। ਯਾਦ ਰਹੇ, ਸ਼ਿੰਦੇ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਮਹਾਰਾਸ਼ਟਰ ਇਕਾਈ ਨਾਲ ਜੁੜੇ ਰਹੇ ਹਨ।
--
ਜਨਤਕ ਕੀਤੀ ਕਾਨੂੰਨੀ ਸਹਾਇਤਾ ਵੈਬਸਾਈਟ, ਨਿਸ਼ੁਲਕ ਕਾਨੂੰਨੀ ਮਦਦ**
ਸੀਜੇਪੀ ਨੇ ਕਰਮਚਾਰੀਆਂ ਅਤੇ ਸਮਰਥਕਾਂ ਲਈ ਕਾਨੂੰਨੀ ਸਹਾਇਤਾ ਵੈਬਸਾਈਟ ਜਾਰੀ ਕੀਤੀ ਹੈ। ਇਸ ਡਿਜੀਟਲ ਪਲੇਟਫਾਰਮ ਵਿਚ ਰਜਿਸਟ੍ਰੇਸ਼ਨ ਤੋਂ ਬਾਅਦ ਗ੍ਰਿਫ਼ਫਤਾਰੀ ਜਾਂ ਹਿਰਾਸਤ ਦੀ ਸਥਿਤੀ ਵਿਚ ਮਾਮਲੇ ਨੂੰ ਤਰਜੀਹ ਦੇ ਕੇ ਤੁਰੰਤ ਵਕੀਲਾਂ ਤੇ ਸੀਜੇਪੀ ਟੀਮ ਨੂੰ ਅਲਰਟ ਮਿਲੇਗਾ।