- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੇ ਸੰਯੁਕਤ ਕਮਿਸ਼ਨਰ ਨੀਰਜ ਬਡਗੁਜਰ ਨੇ ਦੱਸਿਆ ਕਿ ਪੀੜਤਾ ਸ਼ਨੀਵਾਰ ਦੀ ਰਾਤ ਲਗਭਗ ਨੌਂ ਵਜੇ ਸੈਰ ਕਰਨ ਲਈ ਬਿਲਡਿੰਗ ਦੀ ਛੱਤ ’ਤੇ ਗਈ ਸੀ। ਸੁਰੱਖਿਆ ਗਾਰਡ ਵੀ ਉਸ ਦਾ ਪਿੱਛਾ ਕਰਦੇ ਹੋਏ ਛੱਤ ’ਤੇ ਚਲਾ ਗਿਆ। ਕੁਝ ਦੇਰ ਬਾਅਦ ਸੁਰੱਖਿਆ ਗਾਰਡ ਨੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਇੱਕ ਪਾਸੇ ਖਿੱਚ ਲਿਆ ਤੇ ਉਸ ਨਾਲ ਜਬਰ-ਜਨਾਹ ਕੀਤਾ।

ਅਹਿਮਦਾਬਾਦ (ਏਜੰਸੀ) : ਇੱਥੋਂ ਦੇ ਅਨੰਦਨਗਰ ਇਲਾਕੇ ਦੀ ਸੁਸਾਇਟੀ ਵਿਚ ਸਿਰਫ਼ ਛੇ ਦਿਨ ਪਹਿਲਾਂ ਸੁਰੱਖਿਆ ਗਾਰਡ ਵਜੋਂ ਕੰਮ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ ਇੰਟੀਰੀਅਰ ਡਿਜ਼ਾਈਨਿੰਗ ਦੀ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਪੀਜੀ ਵਿਚ ਰਹਿ ਰਹੀ ਸੀ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਧਰਮ ਸਿੰਘ ਵਜੋਂ ਹੋਈ ਹੈ।