- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੇ ਦੇ ਪਿਤਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੈਡੀਕਲ ਲਾਪ੍ਰਵਾਹੀ ਦੇ ਦੋਸ਼ਾਂ ਦੀ ਜਾਂਚ ਲਈ ਜ਼ਿਲ੍ਹਾ ਪੱਧਰੀ ਮੈਡੀਕਲ ਪੈਨਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੈਨਲ ’ਚ ਪੰਜ ਮੈਂਬਰ ਸਨ। ਤਿੰਨ ਨੇ ਨਤੀਜਾ ਕੱਢਿਆ ਹੈ ਕਿ ਡਾਕਟਰਾਂ ਨੇ ਲਾਪ੍ਰਵਾਹੀ ਦਿਖਾਈ।

ਕੰਨੂਰ, ਪੀਟੀਆਈ : ਕੇਰਲਮ ਦੇ ਕੰਨੂਰ ’ਚ ਅਨਿਸਥੀਸੀਆ ਦਿੱਤੇ ਜਾਣ ਨਾਲ ਬੱਚੇ ਦੀ ਮੌਤ ਦੇ ਮਾਮਲੇ ’ਚ ਮਾਤਾ-ਪਿਤਾ ਨੇ ਜਾਂਚ ਤੇਜ਼ ਕਰਨ ਦੀ ਮੰਗ ਕੀਤੀ ਹੈ। ਐਰਾਮਾਮ ਦੇ ਰਹਿਣ ਵਾਲੇ ਬੱਚੇ, ਦੇਵਾਂਸ ਸ਼ੌਰਿਆ ਨੂੰ ਪੰਜ ਜੁਲਾਈ ਨੂੰ ਖੇਡਦੇ ਸਮੇਂ ਬੁੱਲਾਂ ’ਤੇ ਸੱਟ ਲੱਗ ਗਈ ਸੀ। ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਅਨਿਸਥੀਸੀਆ ਦੇ ਕੇ ਜ਼ਖਮ ’ਤੇ ਟਾਂਕੇ ਲਗਾਉਣ ਦੀ ਸਲਾਹ ਦਿੱਤੀ।
ਪਰਿਵਾਰ ਦੀ ਸ਼ਿਕਾਇਤ ਅਨੁਸਾਰ ਅਨਿਸਥੀਸੀਆ ਦਿੱਤੇ ਜਾਣ ਤੋਂ ਬਾਅਦ ਬੱਚਾ ਬੇਹੋਸ਼ ਹੋ ਗਿਆ ਤੇ ਉਸ ਨੂੰ ਕੰਨੂਰ ਦੇ ਦੂਜੇ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਬਾਅਦ ’ਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅਨਿਸਥੀਸੀਆ ਦੇਣ ਵਾਲੀ ਡਾਕਟਰ ਅੰਜਲੀ ਪੋਡੁਵਲ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਬੱਚੇ ਦੇ ਪਿਤਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੈਡੀਕਲ ਲਾਪ੍ਰਵਾਹੀ ਦੇ ਦੋਸ਼ਾਂ ਦੀ ਜਾਂਚ ਲਈ ਜ਼ਿਲ੍ਹਾ ਪੱਧਰੀ ਮੈਡੀਕਲ ਪੈਨਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੈਨਲ ’ਚ ਪੰਜ ਮੈਂਬਰ ਸਨ। ਤਿੰਨ ਨੇ ਨਤੀਜਾ ਕੱਢਿਆ ਹੈ ਕਿ ਡਾਕਟਰਾਂ ਨੇ ਲਾਪ੍ਰਵਾਹੀ ਦਿਖਾਈ।