Child Safety: ਬੱਚਿਆਂ ਤੇ ਸਕੂਲਾਂ 'ਤੇ ਹਮਲੇ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ! UN 'ਚ ਭਾਰਤ ਨੇ ਚੁੱਕੀ ਮਜ਼ਬੂਤ ਆਵਾਜ਼
ਭਾਰਤ ਨੇ ਉਨ੍ਹਾਂ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ, ਜੋ ਬਿਨਾਂ ਕਿਸੇ ਡਰ ਦੇ ਸਕੂਲਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਭਾਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਵਾਬਦੇਹੀ ਦੇ ਬਿਨਾਂ ਬੱਚਿਆਂ ਦੀ ਸੁਰੱਖਿਆ ਅਧੂਰੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਹਰੀਸ਼ ਪੀ ਨੇ ਕਿਹਾ ਕਿ ਸਿੱਖਿਆ ਇਕ ਅਜਿਹਾ ਅਧਿਕਾਰ ਹੈ, ਜੋ ਸੰਘਰਸ਼ ਦੇ ਬਿਨਾਂ ਵੀ ਬਣਿਆ ਰਹਿਣਾ ਚਾਹੀਦਾ ਹੈ। ਇਹ ਅਜਿਹਾ ਅਧਿਕਾਰ ਹੈ, ਜਿਸ ਨੂੰ ਪੂਰਾ ਕਰਨਾ ਸਥਾਈ ਸ਼ਾਂਤੀ ਲਈ ਸਭ ਤੋਂ ਵੱਡੇ ਯੋਗਦਾਨਾਂ ’ਚੋਂ ਇਕ ਹੈ।
Publish Date: Sat, 27 Jun 2026 11:41 AM (IST)
Updated Date: Sat, 27 Jun 2026 11:41 AM (IST)

ਸੰਯੁਕਤ ਰਾਸ਼ਟਰ : ਭਾਰਤ ਨੇ ਉਨ੍ਹਾਂ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ, ਜੋ ਬਿਨਾਂ ਕਿਸੇ ਡਰ ਦੇ ਸਕੂਲਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਭਾਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਵਾਬਦੇਹੀ ਦੇ ਬਿਨਾਂ ਬੱਚਿਆਂ ਦੀ ਸੁਰੱਖਿਆ ਅਧੂਰੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਹਰੀਸ਼ ਪੀ ਨੇ ਕਿਹਾ ਕਿ ਸਿੱਖਿਆ ਇਕ ਅਜਿਹਾ ਅਧਿਕਾਰ ਹੈ, ਜੋ ਸੰਘਰਸ਼ ਦੇ ਬਿਨਾਂ ਵੀ ਬਣਿਆ ਰਹਿਣਾ ਚਾਹੀਦਾ ਹੈ। ਇਹ ਅਜਿਹਾ ਅਧਿਕਾਰ ਹੈ, ਜਿਸ ਨੂੰ ਪੂਰਾ ਕਰਨਾ ਸਥਾਈ ਸ਼ਾਂਤੀ ਲਈ ਸਭ ਤੋਂ ਵੱਡੇ ਯੋਗਦਾਨਾਂ ’ਚੋਂ ਇਕ ਹੈ।
ਭਾਰਤ ਹਥਿਆਰਬੰਦ ਸੰਘਰਸ਼ ’ਚ ਬੱਚਿਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਸਿੱਖਣ, ਅੱਗੇ ਵਧਣ ਤੇ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਦੇ ਅਧਿਕਾਰਨੂੰ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਹ ਗੱਲਾਂ ਬੁੱਧਵਾਰ ਨੂੰ ਇਥੇ ਹਥਿਆਰਬੰਦ ਸੰਘਰਸ਼ ਤੋਂ ਪ੍ਰਭਾਵਿਤ ਬੱਚਿਆਂ ਦੀ ਸਿੱਖਿਆ ਦੀ ਰੋਕਥਾਮ ਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ : ਆਦਰਸ਼ਵਾਦੀ ਵਚਨਬੱਧਤਾਵਾਂ ਤੋਂ ਪ੍ਰਭਾਵਿਤ ਲਾਗੂ ਕਰਨ ਤੱਕ ਵਿਸ਼ੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਦੌਰਾਨ ਕਹੀਆਂ।
ਹਰੀਸ਼ ਨੇ ਕਿਹਾ ਕਿ ਜਵਾਬਦੇਹੀ ਦੇ ਬਿਨਾਂ ਸੁਰੱਖਿਆ ਅਧੂਰੀ ਹੈ। ਜੋ ਲੋਕ ਬਿਨਾਂ ਕਿਸੇ ਡਰ ਦੇ ਸਕੂਲਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਬੱਚਿਆਂ ਤੇ ਹਥਿਆਰਬੰਦ ਸੰਘਰਸ਼ ’ਤੇ ਹਾਲ ਹੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 2025 ’ਚ ਹਥਿਆਰਬੰਦ ਸੰਘਰਸ਼ ਦੌਰਾਨ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈਰਾਨ ਕਰਨ ਵਾਲੇ ਪੱਧਰ ’ਤੇ ਪਹੁੰਚ ਗਈ ਤੇ ਵੱਡੀ ਗਿਣਤੀ ’ਚ ਬੱਚੇ ਇਸ ਤੋਂ ਪ੍ਰਭਾਵਿਤ ਹੋਏ।