
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੰਦਰਯਾਨ-3 ਲਈ ਅਗਲੇ ਕੁਝ ਘੰਟੇ ਬਹੁਤ ਮਹੱਤਵਪੂਰਨ ਹਨ, ਕਿਉਂਕਿ 20 ਅਗਸਤ ਨੂੰ ਲੈਂਡਰ ਨੂੰ ਇਕ ਵਾਰ ਫਿਰ ਡੀ-ਬੂਸਟ ਕੀਤਾ ਜਾਵੇਗਾ ਅਤੇ ਹੇਠਲੇ ਆਰਬਿਟ ਵਿੱਚ ਰੱਖਿਆ ਜਾਵੇਗਾ। ਇਸਰੋ ਦੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ ਕਿ ਲੈਂਡਰ ਮਡਿਊਲ ਦੇ ਔਰਬਿਟ ਨੂੰ 113 ਕਿਲੋਮੀਟਰ x 157 ਕਿਲੋਮੀਟਰ ਤਕ ਘਟਾ ਦਿੱਤਾ ਗਿਆ ਹੈ।

ਚੰਦਰਯਾਨ-3 ਦੇ ਨਾਲ ਭੇਜਿਆ ਗਿਆ ਵਿਕਰਮ ਲੈਂਡਰ ਚੰਦਰਮਾ ਵੱਲ ਸਹੀ ਦਿਸ਼ਾ ਵੱਲ ਵਧ ਰਿਹਾ ਹੈ ਅਤੇ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਇਸਰੋ ਨੇ ਜਾਣਕਾਰੀ ਦਿੱਤੀ ਹੈ ਕਿ ਸਫਲ ਡੀਬੂਸਟਿੰਗ (ਧੀਮੀ ਪ੍ਰਕਿਰਿਆ) ਤੋਂ ਬਾਅਦ, ਲੈਂਡਰ ਮਡਿਊਲ ਸ਼ੁੱਕਰਵਾਰ ਨੂੰ ਚੰਦਰਮਾ ਨੇੜੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲੈਂਡਰ ਮਡਿਊਲ 'ਚ ਲੈਂਡਰ ਵਿਕਰਮ ਤੇ ਰੋਵਰ ਸ਼ਾਮਲ ਹਨ।
ਅਗਲੇ ਕੁਝ ਘੰਟੇ ਬੇਹੱਦ ਮਹੱਤਵਪੂਰਨ
ਚੰਦਰਯਾਨ-3 ਲਈ ਅਗਲੇ ਕੁਝ ਘੰਟੇ ਬਹੁਤ ਮਹੱਤਵਪੂਰਨ ਹਨ, ਕਿਉਂਕਿ 20 ਅਗਸਤ ਨੂੰ ਲੈਂਡਰ ਨੂੰ ਇਕ ਵਾਰ ਫਿਰ ਡੀ-ਬੂਸਟ ਕੀਤਾ ਜਾਵੇਗਾ ਅਤੇ ਹੇਠਲੇ ਆਰਬਿਟ ਵਿੱਚ ਰੱਖਿਆ ਜਾਵੇਗਾ। ਇਸਰੋ ਦੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ ਕਿ ਲੈਂਡਰ ਮਡਿਊਲ ਦੇ ਔਰਬਿਟ ਨੂੰ 113 ਕਿਲੋਮੀਟਰ x 157 ਕਿਲੋਮੀਟਰ ਤਕ ਘਟਾ ਦਿੱਤਾ ਗਿਆ ਹੈ। ਹੁਣ ਡੀ-ਬੂਸਟਿੰਗ ਦੀ ਅਗਲੀ ਪ੍ਰਕਿਰਿਆ 20 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਕਰੀਬ 2 ਵਜੇ ਪੂਰੀ ਕੀਤੀ ਜਾਵੇਗੀ।
ਜਾਣੋ ਕਦੋਂ ਹੋਵੇਗੀ ਚੰਦਰਯਾਨ-3 ਦੀ ਲੈਂਡਿੰਗ
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਚੰਦਰਯਾਨ-3 ਦੇ ਪ੍ਰੋਪਲਸ਼ਨ ਮਡਿਊਲ ਤੇ ਲੈਂਡਰ ਮਡਿਊਲ ਨੂੰ ਵੱਖ ਕਰ ਦਿੱਤਾ ਗਿਆ ਸੀ ਤੇ 23 ਅਗਸਤ ਨੂੰ ਸ਼ਾਮ 5.47 ਵਜੇ ਚੰਦਰਮਾ 'ਤੇ ਲੈਂਡਰ ਵਿਕਰਮ ਦੀ ਸਾਫਟ ਲੈਂਡਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਕਰਮ ਰੋਵਰ ਚੰਦਰਮਾ ਦੇ ਦੱਖਣੀ ਧਰੁਵ ਨੂੰ ਛੂਹੇਗਾ। ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਹੁਣ ਤਕ ਸਿਰਫ ਅਮਰੀਕਾ, ਰੂਸ ਤੇ ਚੀਨ ਨੇ ਚੰਦਰਮਾ ਦੀ ਸਤ੍ਹਾ 'ਤੇ ਆਪਣੇ ਲੈਂਡਰ ਉਤਾਰੇ ਹਨ। ਚੰਦਰਯਾਨ-3 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਰਵਾਨਾ ਹੋਇਆ ਸੀ।
ਰੂਸ ਦਾ ਲੂਨਾ-25 ਵੀ ਲੈਂਡ ਕਰਨ ਦੀ ਤਿਆਰੀ 'ਚ
ਇੱਥੇ ਦੱਸ ਦੇਈਏ ਕਿ ਰੂਸ ਦਾ ਲੂਨਾ-25 ਵੀ ਅਗਲੇ ਹਫਤੇ ਚੰਦਰਮਾ 'ਤੇ ਉਤਰਨ ਦੀ ਤਿਆਰੀ ਕਰ ਰਿਹਾ ਹੈ। ਲੂਨਾ-25 21 ਜਾਂ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰ ਸਕਦਾ ਹੈ। ਖਗੋਲ-ਭੌਤਿਕ ਵਿਗਿਆਨੀਆਂ ਦੇ ਅਨੁਸਾਰ ਚੰਦਰਮਾ ਦੇ ਧਰੁਵੀ ਖੇਤਰ ਵਾਤਾਵਰਣਕ ਤੌਰ 'ਤੇ ਬਹੁਤ ਹੀ ਅਲੱਗ-ਥਲੱਗ ਖੇਤਰ ਹਨ ਤੇ ਇਸਲਈ ਅਣਜਾਣ ਬਣੇ ਹੋਏ ਹਨ। ਭਾਰਤ ਨੇ ਚੰਦਰਯਾਨ-3 ਤੋਂ ਪਹਿਲਾਂ ਭੇਜੇ ਗਏ ਚੰਦਰਯਾਨ-2 ਨੂੰ ਵੀ ਭੇਜਿਆ, ਜੋ 7 ਸਤੰਬਰ 2019 ਨੂੰ ਸਾਫਟ ਲੈਂਡਿੰਗ ਕਰਨ 'ਚ ਅਸਫਲ ਰਿਹਾ। ਇਸ ਤੋਂ ਪਹਿਲਾਂ ਚੰਦਰਯਾਨ-1 ਮਿਸ਼ਨ 2008 'ਚ ਭੇਜਿਆ ਗਿਆ ਸੀ।