- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਨਾਗਰਿਕ 16 ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਦਾ ਬਦਲ ਚੁਣ ਸਕਦੇ ਹਨ। ਗੋਆ, ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਦੇ ਬਰਫਬਾਰੀ ਤੋਂ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਹੋਰ ਇਲਾਕਿਆਂ ਵਿਚ ਜਨਗਣਨਾ ਇਕ ਦਸੰਬਰ 2026 ਤੋਂ ਚਾਰ ਜਨਵਰੀ 2027 ਤੱਕ ਕੀਤੀ ਜਾਵੇਗੀ।

ਨਵੀਂ ਦਿੱਲੀ, (ਪੀਟੀਆਈ) : ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਗੋਆ ਦੇ ਕੁਝ ਹਿੱਸਿਆਂ ਵਿਚ ਜਨਗਣਨਾ ਇਕ ਦਸੰਬਰ 2026 ਤੋਂ ਚਾਰ ਜਨਵਰੀ 2027 ਤੱਕ ਕੀਤੀ ਜਾਵੇਗੀ। ਅਗਲੇ ਸਾਲ ਦੀ ਸ਼ੁਰੂਆਤ ਵਿਚ ਚੋਣਾਂ ਹੋਣ ਦੀ ਸੰਭਾਵਨਾ ਵਾਲੇ ਇਨ੍ਹਾਂ ਰਾਜਾਂ ਵਿਚ ਇਹ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਪੂਰੀ ਕੀਤੀ ਜਾ ਰਹੀ ਹੈ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਨਾਗਰਿਕ 16 ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਦਾ ਬਦਲ ਚੁਣ ਸਕਦੇ ਹਨ। ਗੋਆ, ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਦੇ ਬਰਫਬਾਰੀ ਤੋਂ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਹੋਰ ਇਲਾਕਿਆਂ ਵਿਚ ਜਨਗਣਨਾ ਇਕ ਦਸੰਬਰ 2026 ਤੋਂ ਚਾਰ ਜਨਵਰੀ 2027 ਤੱਕ ਕੀਤੀ ਜਾਵੇਗੀ। ਪੰਜ ਜਨਵਰੀ ਤੋਂ ਨੌਂ ਜਨਵਰੀ 2027 ਤੱਕ ਪੁਨਰ ਨਿਰੀਖਣ ਪੜਾਅ ਕਰਵਾਇਆ ਜਾਵੇਗਾ। ਪਿਛਲੇ ਮਹੀਨੇ ਜਾਰੀ ਕੀਤੀ ਗਈ ਗਜ਼ਟ ਅਧਿਸੂਚਨਾ ਅਨੁਸਾਰ ਲੱਦਾਖ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ ਨਾਲ ਢਕੇ ਖੇਤਰਾਂ ਵਿਚ ਵਸੋਂ ਦੀ ਗਣਨਾ ਇਕ ਤੋਂ 30 ਸਤੰਬਰ ਤੱਕ ਹੋਵੇਗੀ। ਇਨ੍ਹਾਂ ਖੇਤਰਾਂ ਲਈ ਸਵੈ-ਗਣਨਾ ਦੀ ਮਿਆਦ 17 ਤੋਂ 31 ਅਗਸਤ ਤੱਕ ਖੁੱਲ੍ਹੀ ਰਹੀ ਸੀ। ਪਿਛਲੇ ਸਾਲ ਜੂਨ ਵਿਚ ਸਰਕਾਰ ਨੇ ਲੱਦਾਖ ਅਤੇ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਰਫ ਨਾਲ ਢਕੇ ਗ਼ੈਰ-ਸਮਕਾਲੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ ਨਾਲ ਢਕੇ ਗ਼ੈਰ-ਸਮਕਾਲੀ ਖੇਤਰਾਂ ਨੂੰ ਛੱਡ ਕੇ, ਦੇਸ਼ ਲਈ ਜਨਗਣਨਾ ਸੰਦਰਭ ਤਰੀਕ ਇਕ ਮਾਰਚ 2027 ਰਾਤ 12 ਵਜੇ ਐਲਾਨ ਕੀਤੀ ਸੀ।
ਇਸ ਦੌਰਾਨ ਏਐੱਨਆਈ ਅਨੁਸਾਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਅਧਿਸੂਚਨਾ ਵਿਚ ਕਿਹਾ ਗਿਆ ਹੈ ਕਿ ਕੇਂਦਰ ਨੇ ਸ਼ਨੀਵਾਰ ਨੂੰ ਮਨੀਪੁਰ ਵਿਚ ਜਨਗਣਨਾ 2027 ਲਈ ਘਰਾਂ ਦੀ ਸੂਚੀ ਬਣਾਉਣ ਦੀ ਪ੍ਰਕਿਰਿਆ ਨੂੰ ਅਗਲੇ ਐਲਾਨ ਤੱਕ ਰੋਕ ਦਿੱਤਾ ਹੈ।