ਕਾਰੋਬਾਰੀ ਵਿਨੀਤ ਹੱਤਿਆਕਾਂਡ : ਮਰਡਰ ਵਾਲੀ ਰਾਤ ਪੁੱਤਰ ਸੁਬਰਤ ਨੂੰ ਨੌਕਰ ਨੇ 6 ਵਾਰ ਕੀਤਾ ਸੀ ਫੋਨ, ਫੇਲ੍ਹ ਹੋ ਗਈ ਪਲਾਨਿੰਗ ਇੰਦਰਾ ਨਗਰ ਵਾਸੀ ਦਵਾਈ ਕਾਰੋਬਾਰੀ ਵਿਨੀਤ ਮਨੋਚਾ ਦੀ 5 ਸਤੰਬਰ ਦੀ ਰਾਤ ਉਨ੍ਹਾਂ ਦੇ ਫਲੈਟ ਦੇ ਅੰਦਰ ਚਾਕੂ ਨਾਲ ਗੋਦ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆਕਾਂਡ ਦੇ ਦੋ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ 'ਚ ਹਨ, ਜਿਨ੍ਹਾਂ 'ਚ ਕਾਰੋਬਾਰੀ ਦਾ ਪੁਰਾਣਾ ਨੌਕਰ ਵਿਸ਼ਾਲ ਉਰਫ਼ ਸ਼ਿਵਮ ਅਤੇ ਸ਼ੁਭਮ, ਉਸ ਦਾ ਸਾਥੀ ਰਾਜਕਿਸ਼ੋਰ ਹੈ।
Publish Date: Wed, 16 Sep 2026 12:58 PM (IST)
Updated Date: Wed, 16 Sep 2026 01:03 PM (IST)
ਜਾਗਰਣ ਸੰਵਾਦਦਾਤਾ, ਕਾਨਪੁਰ : Kanpur Vineet Minocha Murder : ਕਾਰੋਬਾਰੀ ਵਿਨੀਤ ਮਨੋਚਾ ਹੱਤਿਆਕਾਂਡ 'ਚ ਖੁਲਾਸਾ ਹੋਇਆ ਹੈ ਕਿ ਨੌਕਰ ਵਿਸ਼ਾਲ ਨੇ ਵਿਨੀਤ ਮਨੋਚਾ ਦੀ ਹੱਤਿਆ ਲਈ ਆਪਣੇ ਬਚਾਅ ਵਾਸਤੇ ਵੀ ਆਪਣੀ ਵੱਖਰੀ ਯੋਜਨਾ ਬਣਾਈ ਸੀ। ਉਸ ਨੇ 3 ਸਤੰਬਰ ਨੂੰ ਨਵਾਂ ਸਿਮ ਕਾਰਡ ਖਰੀਦਿਆ ਤੇ ਉਸੇ ਦਿਨ ਪੁਰਾਣਾ ਨੰਬਰ ਬੰਦ ਕਰ ਕੇ ਮੋਬਾਈਲ ਫੋਨ 'ਚ ਨਵਾਂ ਸਿਮ ਪਾ ਲਿਆ। ਇਸ ਨੰਬਰ ਤੋਂ ਉਸ ਨੇ ਸ਼ਾਲੂ ਨੂੰ ਸੱਤ ਤੇ ਸੁਬਰਤ ਨੂੰ ਛੇ ਵਾਰ ਕਾਲ ਕੀਤੀ ਸੀ। ਉਸ ਨੇ ਨਵਾਂ ਸਿਮ ਸ਼ੁਭਮ ਦੇ ਨਾਂ 'ਤੇ ਲਿਆ ਸੀ।
ਮੁਲਜ਼ਮ ਵਿਸ਼ਾਲ ਦੀ ਮੋਬਾਈਲ ਗੂਗਲ ਹਿਸਟਰੀ ਦੀ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਉਸ ਨੇ ਹੱਤਿਆ ਤੋਂ ਇਕ ਦਿਨ ਪਹਿਲਾਂ ਧਾਰਦਾਰ ਚਾਕੂ ਕਿੱਥੇ ਮਿਲਦਾ ਹੈ, ਕਿੰਨੀ ਧਾਰ ਵਾਲੇ ਤੇ ਕਿਸ-ਕਿਸ ਤਰ੍ਹਾਂ ਦੇ ਚਾਕੂ ਹੁੰਦੇ ਹਨ, ਇਹ ਸਾਰੀ ਜਾਣਕਾਰੀ ਲੈਣ ਲਈ ਗੂਗਲ 'ਤੇ ਸਰਚ ਕੀਤਾ ਸੀ।
ਅਪਾਰਟਮੈਂਟ 'ਚ ਪਹੁੰਚ ਕੇ ਹੱਤਿਆ ਦੇ ਮੁਲਜ਼ਮ ਗਾਰਡਨ 'ਚ ਟਹਿਲਣ ਲੱਗੇ
ਵਿਸ਼ਾਲ ਨੇ ਆਪਣੇ ਨਵੇਂ ਸਿਮ ਨੰਬਰ ਤੋਂ ਅੱਠ ਮਿੰਟਾਂ 'ਚ ਤਿੰਨ ਵਾਰ ਆਪਸ 'ਚ ਫੋਨ 'ਤੇ ਗੱਲ ਕੀਤੀ, ਜਦਕਿ ਹੱਤਿਆ ਤੋਂ ਬਾਅਦ ਪਹਿਲੀ ਕਾਲ ਆਨਲਾਈਨ ਟੈਕਸੀ ਬੁੱਕ ਕਰਵਾਉਣ ਤੇ ਦੂਜੀ ਕਾਲ ਦੋਸਤ ਨੈਤਿਕ ਨੂੰ ਕੀਤੀ ਸੀ। ਉਸ ਨੇ ਨੈਤਿਕ ਨੂੰ ਪੰਜ ਵਾਰ ਕਾਲ ਕੀਤੀ ਸੀ। ਹੱਤਿਆ ਕਰਨ ਲਈ ਜਦੋਂ ਵਿਸ਼ਾਲ ਤੇ ਉਸ ਦਾ ਦੋਸਤ ਰਾਜਕਿਸ਼ੋਰ ਅਪਾਰਟਮੈਂਟ 'ਚ ਪਹੁੰਚੇ ਤਾਂ ਪਿੱਛੇ ਗਾਰਡਨ 'ਚ ਟਹਿਲਣ ਲੱਗੇ। ਇਸ ਦੌਰਾਨ ਵਿਸ਼ਾਲ ਤੇ ਰਾਜਕਿਸ਼ੋਰ ਵਿਚਾਲੇ ਰਾਤ 10:29 ਵਜੇ 20 ਸਕਿੰਟ, 10:31 ਵਜੇ 44 ਸਕਿੰਟ ਤੇ 10:37 ਵਜੇ ਕਰੀਬ 60 ਸਕਿੰਟ ਫੋਨ 'ਤੇ ਗੱਲ ਹੋਈ।
ਇਸ ਤੋਂ ਪੁਲਿਸ ਨੂੰ ਅਨੁਮਾਨ ਹੈ ਕਿ ਮੁਲਜ਼ਮ ਫਲੈਟ 'ਚ ਦਾਖਲ ਹੋਣ ਤੋਂ ਪਹਿਲਾਂ ਵੱਖ-ਵੱਖ ਟਹਿਲਦੇ ਹੋਏ ਫੋਨ 'ਤੇ ਹੱਤਿਆਕਾਂਡ ਦੀ ਯੋਜਨਾ ਬਾਰੇ ਗੱਲ ਕਰ ਰਹੇ ਸਨ। ਹੋ ਸਕਦਾ ਹੈ ਕਿ ਯੋਜਨਾ ਤਹਿਤ ਪਹਿਲਾਂ ਉਨ੍ਹਾਂ 'ਚੋਂ ਇਕ ਨੂੰ ਫਲੈਟ ਦੇ ਅੰਦਰ ਅਤੇ ਇਕ ਨੇ ਬਾਹਰ ਕੰਪਲੈਕਸ 'ਚ ਨਿਗਰਾਨੀ ਕਰਦੇ ਰਹਿਣਾ ਸੀ, ਪਰ ਅਚਾਨਕ ਯੋਜਨਾ ਬਦਲ ਗਈ ਤੇ ਦੋਵੇਂ ਅੰਦਰ ਚਲੇ ਗਏ। ਪੁਲਿਸ ਦਾ ਅਨੁਮਾਨ ਹੈ ਕਿ ਹੱਤਿਆ ਰਾਤ 11:10 ਤੋਂ 11:25 ਵਜੇ ਵਿਚਕਾਰ ਕੀਤੀ ਗਈ ਹੋਵੇਗੀ।
ਕੀ ਹੈ ਪੂਰਾ ਮਾਮਲਾ ਇੰਦਰਾ ਨਗਰ ਵਾਸੀ ਦਵਾਈ ਕਾਰੋਬਾਰੀ ਵਿਨੀਤ ਮਨੋਚਾ ਦੀ 5 ਸਤੰਬਰ ਦੀ ਰਾਤ ਉਨ੍ਹਾਂ ਦੇ ਫਲੈਟ ਦੇ ਅੰਦਰ ਚਾਕੂ ਨਾਲ ਗੋਦ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆਕਾਂਡ ਦੇ ਦੋ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ 'ਚ ਹਨ, ਜਿਨ੍ਹਾਂ 'ਚ ਕਾਰੋਬਾਰੀ ਦਾ ਪੁਰਾਣਾ ਨੌਕਰ ਵਿਸ਼ਾਲ ਉਰਫ਼ ਸ਼ਿਵਮ ਅਤੇ ਸ਼ੁਭਮ, ਉਸ ਦਾ ਸਾਥੀ ਰਾਜਕਿਸ਼ੋਰ ਹੈ।
ਇਨ੍ਹਾਂ ਦੋਵਾਂ ਨੂੰ ਪੁਲਿਸ ਨੇ 6 ਸਤੰਬਰ ਦੀ ਸ਼ਾਮ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਵਿਸ਼ਾਲ ਨੇ ਕਾਰੋਬਾਰੀ ਦੀ ਨੂੰਹ ਸ਼ਾਲੂ 'ਤੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਸ਼ਾਲੂ ਮੂਲ ਰੂਪ 'ਚ ਲਖਨਊ ਦੇ ਠਾਕੁਰਗੰਜ ਦੀ ਰਹਿਣ ਵਾਲੀ ਹੈ।