- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਨੇ ਤਿੰਨ ਅਗਸਤ ਨੂੰ ਬ੍ਰਿਜ ਤੇ ਡਬਲਯੂਐੱਫਆਈ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਬਰੀ ਕਰ ਦਿੱਤਾ ਸੀ। ਮਾਮਲੇ ’ਚ ਛੇ ਮਹਿਲਾ ਪਹਿਲਵਾਨਾਂ ਨੇ ਬ੍ਰਿਜਭੂਸ਼ਣ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਲਗਾਏ ਸਨ। ਦਿੱਲੀ ਪੁਲਿਸ ਨੇ 15 ਜੂਨ, 2023 ਨੂੰ ਬ੍ਰਿਜਭੂਸ਼ਣ ਦੇ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਤੇ ਸਾਬਕਾ ਭਾਜਪਾ ਐੱਮਪੀ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਔਰਤ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਬਹੁਤ ਸਖਤ ਟਿੱਪਣੀਆਂ ਕੀਤੀਆਂ ਹਨ। ਰਾਉਜ ਐਵੇਨਿਊ ਸਥਿਤ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਸ਼ਵਨੀ ਪਵਾਰ ਨੇ ਕਿਹਾ ਕਿ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ਼ ਦੋਸ਼ ਝੂਠੇ ਤੇ ਘੜ੍ਹੇ ਹੋਏ ਲੱਗਦੇ ਹਨ। ਅਦਾਲਤ ਮੁਤਾਬਕ, ਦੋਸ਼ ਇਕ ਔਰਤਪਹਿਲਵਾਨ, ਇਕ ਮਰਦ ਪਹਿਲਵਾਨ ਤੇ ਮਹਾਦੇਵ ਅਕੈਡਮੀ ਦੇ ਕੋਚਾਂ ਦੇ ਇਸ਼ਾਰੇ ’ਤੇ ਸਮੂਹਕ ਰੂਪ ਨਾਲ ਲਗਾਏ ਗਏ ਤੇ ਇਸ ਦੇ ਪਿੱਛੇ ਡੂੰਘੀ ਸਾਜ਼ਿਸ਼ ਨਜ਼ਰ ਆਉਂਦੀ ਹੈ।