- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਪਰ ਲੀਕ ਮਾਮਲੇ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਰਸ਼ਵਰਧਨ ਮੀਣਾ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਕਿ ਉਸ ਨੇ ਅਤੁਲ ਸਮੇਤ ਕਈ ਲੋਕਾਂ ਨੂੰ ਪੈਸੇ ਲੈ ਕੇ ਪੇਪਰ ਵੇਚਿਆ ਸੀ। ਅਤੁਲ ਨੇ ਇਸ ਦੇ ਬਦਲੇ 25 ਲੱਖ ਰੁਪਏ ਹਰਸ਼ਵਰਧਨ ਨੂੰ ਦਿੱਤੇ ਸਨ।

ਜਾਸ, ਜੈਪੁਰ : ਰਾਜਸਥਾਨ ਵਿਚ ਜੂਨੀਅਰ ਇੰਜੀਨੀਅਰ (ਜੇਈਐੱਨ) ਦੀ ਜਾਇੰਟ ਭਰਤੀ ਪ੍ਰੀਖਿਆ-2020 ਦੇ ਪੇਪਰ ਲੀਕ ਮਾਮਲੇ ਵਿਚ ਓਪਰੇਸ਼ਨ ਗਰੁੱਪ (ਐੱਸਓਜੀ) ਨੇ ਸੂਬਾ ਸਰਕਾਰ ਦੇ ਜਲ ਸਰੋਤ ਵਿਭਾਗ ਵਿਚ ਸਹਾਇਕ ਇੰਜੀਨੀਅਰ ਵਜੋਂ ਨੌਕਰੀ ਕਰ ਰਹੇ ਅਤੁਲ ਮੀਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਤੁਲ ਨੇ 25 ਲੱਖ ਰੁਪਏ ਵਿਚ ਲੀਕ ਹੋਇਆ ਪੇਪਰ ਖ਼ਰੀਦਿਆ ਸੀ।
ਐੱਸਓਜੀ ਦੇ ਵਧੀਕ ਡਾਇਰੈਕਟਰ ਜਨਰਲ ਵਿਸ਼ਾਲ ਬੰਸਲ ਨੇ ਦੱਸਿਆ ਕਿ ਪੇਪਰ ਲੀਕ ਮਾਮਲੇ ਵਿਚ ਸਾਲ 2020 ਵਿਚ ਜੈਪੁਰ ਦੇ ਸਾਂਗਾਨੇਰ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਭਰਤੀ ਰੱਦ ਕਰ ਦਿੱਤੀ ਗਈ, ਜੋ ਫਿਰ 12 ਸਤੰਬਰ 2021 ਨੂੰ ਹੋਈ। ਜਾਂਚ ਵਿਚ ਇਹ ਖੁਲਾਸਾ ਹੋਇਆ ਕਿ ਮੁੜ ਹੋਈ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਵੀ ਪ੍ਰੀਖਿਆ ਤੋਂ ਪਹਿਲਾਂ ਹੀ ਲੀਕ ਹੋ ‘ਪੇਪਰ ਮਾਫੀਆ’ ਤੱਕ ਪਹੁੰਚ ਗਿਆ ਸੀ।
ਪੇਪਰ ਲੀਕ ਮਾਮਲੇ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਰਸ਼ਵਰਧਨ ਮੀਣਾ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਕਿ ਉਸ ਨੇ ਅਤੁਲ ਸਮੇਤ ਕਈ ਲੋਕਾਂ ਨੂੰ ਪੈਸੇ ਲੈ ਕੇ ਪੇਪਰ ਵੇਚਿਆ ਸੀ। ਅਤੁਲ ਨੇ ਇਸ ਦੇ ਬਦਲੇ 25 ਲੱਖ ਰੁਪਏ ਹਰਸ਼ਵਰਧਨ ਨੂੰ ਦਿੱਤੇ ਸਨ।