- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਇਕ ਵੀਡੀਓ ਸੰਦੇਸ਼ ਵਿਚ ਕਿਹਾ, ‘‘ਇਕ 125 ਸਾਲ ਪੁਰਾਣੇ ਮਹੱਤਵਪੂਰਨ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਬਾਹ ਕੀਤਾ ਗਿਆ। ਇਹ ਪਹਿਲਾ ਅਜਿਹਾ ਮਾਮਲਾ ਨਹੀਂ ਹੈ।

ਨਵੀਂ ਦਿੱਲੀ (ਪੀਟੀਆਈ): ਭਾਜਪਾ ਨੇ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ’ਤੇ ਪਾਕਿਸਤਾਨ ਵਿਚ 125 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹੁਣ ’ਤੇ ‘ਚੁਣਵੀਂ ਚੁੱਪ’ ਬਣਾਈ ਰੱਖਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਮਨੁੱਖੀ ਅਧਿਕਾਰਾਂ ਅਤੇ ਘੱਟ-ਗਿਣਤੀ ਭਾਈਚਾਰਿਆਂ ਨੂੰ ਤੰਗ-ਪਰੇਸ਼ਾਨ ਕਰਨ ਨਾਲ ਸਬੰਧਤ ਮੁੱਦਿਆਂ ’ਤੇ ਚੋਣਵੇਂ ਸ਼ਬਦ ਬੋਲਦੀ ਹੈ। ਇਹ ਹਮਲਾ ਇਕ ਦਿਨ ਬਾਅਦ ਹੋਇਆ ਜਦੋਂ ਭਾਰਤ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹੁਣ ਨੂੰ ‘ਅਤਿਅੰਤ ਨਿੰਦਣਯੋਗ’ ਕਾਰਨਾਮਾ ਮੰਨਿਆ ਅਤੇ ਸਰਕਾਰ ਤੋਂ ਇਸ ਘਟਨਾ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਉਣ ਦੀ ਮੰਗ ਕੀਤੀ।
ਸੋਨੀਆ ਗਾਂਧੀ ’ਤੇ ਵੀਰਵਾਰ ਨੂੰ ਨਿਸ਼ਾਨਾ ਸੇਧਦੇ ਹੋਏ ਭਾਜਪਾ ਦੇ ਕੌਮੀ ਤਰਜਮਾਨ ਸ਼ਹਜ਼ਾਦ ਪੂਨਾਵਾਲਾ ਨੇ ਦੋਸ਼ ਲਾਇਆ ਕਿ ਉਹ ਅਤੇ ਹੋਰ ‘ਮਾਨਵ ਅਧਿਕਾਰਾਂ ਦੇ ਚੈਂਪੀਅਨ’ ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰਿਆਂ ਦੀ ਦੁਖਦਾਈ ਸਥਿਤੀ 'ਤੇ ਚੁੱਪ ਰਹਿਣਾ ਪਸੰਦ ਕਰਦੇ ਹਨ। ਪੂਨਾਵਾਲਾ ਨੇ ਦੋਸ਼ ਲਾਇਆ, ‘‘ਕੁਝ ਮਾਨਵ ਅਧਿਕਾਰਾਂ ਦੇ ਚੈਂਪੀਅਨ ਜਿਵੇਂ ਸੋਨੀਆ ਗਾਂਧੀ ਗਾਜ਼ਾ ’ਤੇ ਓਪ-ਐਡ ਲਿਖਦੇ ਹਨ ਪਰ ਪਾਕਿਸਤਾਨ ਵਿਚ ਸਿੱਖਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਤੰਗ-ਪਰੇਸ਼ਾਨ ਕਰਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਹਿੰਦੂਆਂ ਖ਼ਿਲਾਫ਼ ਹੋ ਰਹੇ ਜ਼ੁਲਮ ਜਾਂ ਚੀਨ ਦੇ ਉਈਗਰ ਸੂਬੇ ਵਿਚ ਮਸਲਮਾਨਾਂ ਤੇ ਪਾਕਿਸਤਾਨ ਵਿਚ ਬੰਬਾਰੀ ’ਚ ਮਾਰੇ ਮੁਸਲਮਾਨਾਂ ’ਤੇ ਪੂਰੀ ਤਰ੍ਹਾਂ ਚੁੱਪ ਰਹਿੰਦੇ ਹਨ। ਇਹ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ। ਉਹ ਗਾਜ਼ਾ ਲਈ ਰੋਂਦੇ ਹਨ ਪਰ ਪਾਕਿਸਤਾਨ ਵਿਚ ਸਾਡੇ ਸਿੱਖ ਭਰਾਵਾਂ ’ਤੇ ਚੁੱਪ ਰਹਿੰਦੇ ਹਨ।’’
ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਭਾਰਤ ਜਾਂ ਦੁਨੀਆ ਨੂੰ ਘੱਟ-ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ’ਤੇ ਉਪਦੇਸ਼ ਦੇਣ ਦਾ ਕੋਈ ਨੈਤਿਕ ਹੱਕ ਨਹੀਂ ਹੈ।
ਉਨ੍ਹਾਂ ਇਕ ਵੀਡੀਓ ਸੰਦੇਸ਼ ਵਿਚ ਕਿਹਾ, ‘‘ਇਕ 125 ਸਾਲ ਪੁਰਾਣੇ ਮਹੱਤਵਪੂਰਨ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਬਾਹ ਕੀਤਾ ਗਿਆ। ਇਹ ਪਹਿਲਾ ਅਜਿਹਾ ਮਾਮਲਾ ਨਹੀਂ ਹੈ। ਗੁਰੂ ਨਾਨਕ ਦੇਵ ਨਾਲ ਜੁੜੇ ਕਈ ਸਥਾਨਾਂ ਨੂੰ ਜਨੂੰਨੀ ਭੀੜ ਦੁਆਰਾ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ।’’ ਪੂਨਾਵਾਲਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਜਨਸੰਖਿਆ ਵੰਡ ਦੇ ਸਮੇਂ ਲਗਪਗ 20 ਲੱਖ ਤੋਂ ਘਟ ਕੇ ਹੁਣ ਕੁਝ ਹਜ਼ਾਰ ਰਹਿ ਗਈ ਹੈ ਜੋ ਭਾਈਚਾਰੇ ਨੂੰ ਨਿਰੰਤਰ ਤੰਗ ਕਰਨ ਨੂੰ ਦਰਸਾਉਂਦਾ ਹੈ। ਸਿੱਖਾਂ ਦੀ ਜਨਸੰਖਿਆ 1947 ਵਿਚ 20 ਲੱਖ ਤੋਂ ਘਟ ਕੇ ਕੁਝ ਹਜ਼ਾਰ ਰਹਿ ਗਈ ਹੈ। ਇਹ 99 ਪ੍ਰਤੀਸ਼ਤ ਦੀ ਕਮੀ ਹੈ।