- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
21 ਸਤੰਬਰ ਨੂੰ ਜਾਰੀ ਇਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘‘ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਗੁੱਡਜ਼ ਆਰਡਰ, 2021 ਦੇ ਨਿਯਮ ਕਾਲਮ 2 (ਸਮਾਰਟਫੋਨ ਲਈ ਸਕ੍ਰੀਨ ਪ੍ਰੋਟੈਕਟਰ) ’ਚ ਦੱਸੇ ਗਏ ਸਾਮਾਨ ਜਾਂ ਵਸਤੂਆਂ ’ਤੇ ਲਾਗੂ ਹੋਣਗੇ।’’

ਨਵੀਂ ਦਿੱਲੀ (ਏਜੰਸੀ) : ਸਰਕਾਰ ਨੇ ਸਮਾਰਟਫੋਨ ਸਕ੍ਰੀਨ ਪ੍ਰੋਟੈਕਟਰਾਂ ਲਈ ਗੁਣਵੱਤਾ ਮਾਪਦੰਡ ਲਾਜ਼ਮੀ ਕਰ ਦਿੱਤੇ ਹਨ। ਹੁਣ ਕੰਪਨੀਆਂ ਨੂੰ ਭਾਰਤ ’ਚ ਅਜਿਹੇ ਉਤਪਾਦ ਵੇਚਣ ਤੋਂ ਪਹਿਲਾਂ ਰੈਗੂਲੇਟਰੀ ਮਨਜ਼ੂਰੀ ਲੈਣੀ ਹੋਵੇਗੀ। ਸਰਕਾਰ ਦੇ ਇਸ ਕਦਮ ਨਾਲ ਘਟੀਆ ਗੁਣਵੱਤਾ ਵਾਲੇ ਸਕ੍ਰੀਨ ਪ੍ਰੋਟੈਕਟਰਾਂ ਦੀ ਵਿਕਰੀ ’ਤੇ ਰੋਕ ਲੱਗੇਗੀ ਅਤੇ ਆਪਟੀਮਸ ਇਨਫਰਾਕਾਮ ਵਰਗੇ ਘਰੇਲੂ ਮੈਨੂਫੈਕਚਰਰਾਂ ਨੂੰ ਮਦਦ ਮਿਲੇਗੀ। ਇਸ ਕੰਪਨੀ ਨੇ ਭਾਰਤ ’ਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
21 ਸਤੰਬਰ ਨੂੰ ਜਾਰੀ ਇਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘‘ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਗੁੱਡਜ਼ ਆਰਡਰ, 2021 ਦੇ ਨਿਯਮ ਕਾਲਮ 2 (ਸਮਾਰਟਫੋਨ ਲਈ ਸਕ੍ਰੀਨ ਪ੍ਰੋਟੈਕਟਰ) ’ਚ ਦੱਸੇ ਗਏ ਸਾਮਾਨ ਜਾਂ ਵਸਤੂਆਂ ’ਤੇ ਲਾਗੂ ਹੋਣਗੇ।’’ ਸਮਾਰਟਫੋਨ ਸਕ੍ਰੀਨ ਪ੍ਰੋਟੈਕਟਰ ਇਸ ਨਿਯਮ ਤਹਿਤ ਨੋਟੀਫਾਈ ਕੀਤਾ ਜਾਣ ਵਾਲਾ 66ਵਾਂ ਉਤਪਾਦ ਹੈ। ਸੂਚੀ ’ਚ ਹੋਰ ਚੀਜ਼ਾਂ ’ਚ ਸਮਾਰਟਫੋਨ, ਲੈਪਟਾਪ, ਮੋਬਾਈਲ ਅਤੇ ਲੈਪਟਾਪ ਚਾਰਜਰ, ਐਲਈਡੀ ਟੈਲੀਵਿਜ਼ਨ, ਮਾਈਕ੍ਰੋਵੇਵ ਓਵਨ, ਪ੍ਰਿੰਟਰ ਅਤੇ ਸੈੱਟ-ਟਾਪ ਬਾਕਸ ਆਦਿ ਸ਼ਾਮਲ ਹਨ।
ਸਕ੍ਰੀਨ ਪ੍ਰੋਟੈਕਟਰਾਂ ਲਈ ਲਾਜ਼ਮੀ ਬੀਆਈਐਸ (ਬਿਊਰੋ ਆਫ ਇੰਡੀਅਨ ਸਟੈਂਡਰਡਜ਼) ਮਾਪਦੰਡ ਲਾਗੂ ਕਰਨਾ ਇਸ ਕੈਟੇਗਰੀ ਲਈ ਇਕ ਅਹਿਮ ਪੜਾਅ ਹੈ। ਆਪਟੀਮਸ ਇਨਫਰਾਕਾਮ ਦੇ ਕਾਰਜਕਾਰੀ ਚੇਅਰਮੈਨ ਅਸ਼ੋਕ ਗੁਪਤਾ ਨੇ ਕਿਹਾ, ‘‘ਕੰਪਨੀ ਨੂੰ ਆਪਣੇ ਟੈਂਪਰਡ ਗਲਾਸ ਸਕ੍ਰੀਨ ਪ੍ਰੋਟੈਕਟਰ ਕਾਰੋਬਾਰ ਤੋਂ ਮੌਜੂਦਾ ਵਿੱਤੀ ਸਾਲ ’ਚ 1,800-2,000 ਕਰੋੜ ਰੁਪਏ ਦੇ ਮਾਲੀਏ ਦੀ ਉਮੀਦ ਹੈ।’’
ਮੋਬਾਈਲ ਡਿਵਾਈਸ ਬਣਾਉਣ ਵਾਲੇ ਉਦਯੋਗ ਸੰਗਠਨ ਆਈਸੀਈਏ ਦੇ ਚੇਅਰਮੈਨ ਪੰਕਜ ਮੋਹਿੰਦਰੂ ਨੇ ਕਿਹਾ ਕਿ ਇਕ ਅਪ੍ਰੈਲ, 2027 ਤੋਂ ਲਾਜ਼ਮੀ ਬੀਆਈਐਸ ਸਰਟੀਫਿਕੇਸ਼ਨ ਗਾਹਕਾਂ ਨੂੰ ਘਟੀਆ ਉਤਪਾਦਾਂ ਤੋਂ ਬਚਾਏਗਾ ਅਤੇ ਘਰੇਲੂ ਮੈਨੂਫੈਕਚਰਰਾਂ ਤੇ ਆਲਮੀ ਕੰਪਨੀਆਂ ਨੂੰ ਬਰਾਬਰ ਦੇ ਮੌਕੇ ਦੇਵੇਗਾ।
ਟੈਂਪਰਡ ਗਲਾਸ ਸਕ੍ਰੀਨ ਪ੍ਰੋਟੈਕਟਰਾਂ ਦਾ ਘਰੇਲੂ ਬਾਜ਼ਾਰ 2025 ’ਚ 20 ਹਜ਼ਾਰ ਕਰੋੜ ਰੁਪਏ ਦਾ ਰਹਿਣ ਅਤੇ ਲਗਭਗ 40 ਕਰੋੜ ਪੀਸ ਹੋਣ ਦਾ ਅਨੁਮਾਨ ਹੈ।