- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਸਦਾਨੰਦ ਸਿੰਘ ਆਪਣੇ ਪਿਤਾ ਰੰਜੇ ਸਿੰਘ ਨੂੰ ਬੁਖਾਰ ਅਤੇ ਨਿਮੋਨੀਆ ਦੀ ਸ਼ਿਕਾਇਤ 'ਤੇ ਜਮੂਈ ਸਦਰ ਹਸਪਤਾਲ ਲੈ ਕੇ ਗਏ ਸਨ। ਡਾਕਟਰ ਨੇ ਮੁਆਇਨਾ ਕੀਤਾ ਤਾਂ ਉਨ੍ਹਾਂ ਦਾ ਸੀਟੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਾਂਚ ਲਈ ਲੈ ਜਾਣ ਲਈ ਸਟਰੈਚਰ ਦੀ ਭਾਲ ਸ਼ੁਰੂ ਕੀਤੀ

ਜਾਗਰਣ ਸੰਵਾਦਦਾਤਾ, ਜਮੂਈ: ਬਿਹਾਰ ਵਿਚ ਸਮਰਾਟ ਚੌਧਰੀ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ‘ਬਿਹਤਰ ਸਿਹਤ ਸਹੂਲਤਾਂ’ ਦੇਣ ਦੇ ਦਾਅਵਿਆਂ ਵਿਚਾਲੇ ਜਮੂਈ ਸਦਰ ਹਸਪਤਾਲ ਦੀ ਦੇ ਪ੍ਰਬੰਧਕਾਂ ਦਾ ਇਕ ਕਾਰਾ ਸਾਹਮਣੇ ਆਇਆ ਹੈ। ਇੱਥੇ 75 ਸਾਲਾ ਬਿਰਧ ਤੇ ਕਮਜ਼ੋਰ ਮਰੀਜ਼ ਨੂੰ ਸੀਟੀ ਸਕੈਨ ਕਰਵਾਉਣ ਲਈ ਜਦੋਂ ਸਟਰੈਚਰ ਨਹੀਂ ਮਿਲਿਆ, ਤਾਂ ਲਾਚਾਰ ਪੁੱਤਰ ਨੇ ਪਿਤਾ ਨੂੰ ਗੋਦੀ ਵਿਚ ਚੁੱਕ ਲਿਆ ਅਤੇ ਸੈਂਟਰ ਤੱਕ ਲੈ ਗਿਆ। ਇਸ ਨਾਲ ਸਬੰਧਤ ਵੀਡੀਓ ਇੰਟਰਨੈਟ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਜਾਗਰਣ ਗਰੁੱਪ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਮਾਮਲਾ ਸੋਮਵਾਰ ਦੁਪਹਿਰ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸਦਾਨੰਦ ਸਿੰਘ ਆਪਣੇ ਪਿਤਾ ਰੰਜੇ ਸਿੰਘ ਨੂੰ ਬੁਖਾਰ ਅਤੇ ਨਿਮੋਨੀਆ ਦੀ ਸ਼ਿਕਾਇਤ 'ਤੇ ਜਮੂਈ ਸਦਰ ਹਸਪਤਾਲ ਲੈ ਕੇ ਗਏ ਸਨ। ਡਾਕਟਰ ਨੇ ਮੁਆਇਨਾ ਕੀਤਾ ਤਾਂ ਉਨ੍ਹਾਂ ਦਾ ਸੀਟੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਾਂਚ ਲਈ ਲੈ ਜਾਣ ਲਈ ਸਟਰੈਚਰ ਦੀ ਭਾਲ ਸ਼ੁਰੂ ਕੀਤੀ, ਪਰ ਨਰਸਾਂ ਤੇ ਸਟਾਫ ਵਿੱਚੋਂ ਕਿਸੇ ਕਾਮੇ ਨੇ ਬਾਤ ਨਹੀਂ ਪੁੱਛੀ। ਸਦਾਨੰਦ ਮੁਤਾਬਕ ਉਨ੍ਹਾਂ ਨੇ ਹਸਪਤਾਲ ਵਿਚ ਮੌਜੂਦ ਸਟਾਫ ਤੋਂ ਸਟਰੇਚਰ ਬਾਰੇ ਜਾਣਕਾਰੀ ਲਈ, ਜਿਸ ’ਤੇ ਦੱਸਿਆ ਗਿਆ ਕਿ ਅਖੇ, ਇੱਕੋ ਸਟਰੇਚਰ ਹੁੰਦਾ ਸੀ, ਪਰ ਉਸ ’ਤੇ ਪਹਿਲਾਂ ਤੋਂ ਲਾਸ਼ ਰੱਖੀ ਹੋਈ ਸੀ। ਦੂਜੇ ਸਟਰੇਚਰ ਲਈ ਵੀ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਪ੍ਰਬੰਧ ਨਹੀਂ ਹੋ ਸਕਿਆ। ਇਸ ਤੋਂ ਬਾਅਦ ਲਾਚਾਰ ਪੁੱਤਰ ਨੇ ਪਿਤਾ ਨੂੰ ਗੋਦ ਵਿਚ ਚੁੱਕ ਲਿਆ ਤੇ ਸੀਟੀ ਸਕੈਨ ਸੈਂਟਰ ਤੱਕ ਲੈ ਗਿਆ।
ਇਸ ਮਾਮਲੇ ਬਾਰੇ ਸਦਰ ਹਸਪਤਾਲ ਦਾ ਡਿਪਟੀ ਸੁਪਰਡੈਂਟ ਡਾ. ਤਨਿਸ਼ਕ ਕੁਮਾਰ ਦੱਸਦਾ ਹੈ ਕਿ ਉਸ ਨੂੰ ਮਾਮਲੇ ਦੀ ਜਾਣਕਾਰੀ ਮਿਲ ਗਈ ਹੈ। ਡਿਊਟੀ ’ਤੇ ਲੱਗੇ ਟ੍ਰਾਲੀ-ਮੈਨ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਸਪਸ਼ਟੀਕਰਨ ਮਿਲਣ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਕਰ ਕੇ ਅਗਲੇ ਕਦਮ ਚੁੱਕੇ ਜਾਣਗੇ।