ਅਯੁੱਧਿਆ-ਜਨਕਪੁਰ ਐਕਸਪ੍ਰੈੱਸ, 15 ਹਜ਼ਾਰ ਕਰੋੜ ਦਾ ਪੈਕੇਜ ਤੇ 8 ਸਮਝੌਤੇ; PM ਮੋਦੀ ਤੇ ਬਾਲੇਂਦਰ ਸ਼ਾਹ ਦੀ ਮੁਲਾਕਾਤ ਦੀਆਂ ਵੱਡੀਆਂ ਗੱਲਾਂ
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਦੁਵੱਲੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਕਾਠਮੰਡੂ ਨੇ ਸਰਹੱਦ ਦੇ ਦੋਵੇਂ ਪਾਸੇ ਸੜਕ, ਰੇਲ ਅਤੇ ਹੋਰ ਸੰਪਰਕ ਸਹੂਲਤਾਂ ਨੂੰ ਬਿਹਤਰ ਬਣਾਉਣ ਦਾ ਫ਼ੈਸਲਾ ਕੀਤਾ ਹੈ।
Publish Date: Mon, 23 Nov 2026 02:58 PM (IST)
Updated Date: Mon, 23 Nov 2026 02:59 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਆਪਣੇ ਪੂਰੇ ਵਫ਼ਦ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਅੱਠ ਸਮਝੌਤਾ ਪੱਤਰਾਂ (MoU) 'ਤੇ ਵੀ ਦਸਤਖ਼ਤ ਕੀਤੇ ਗਏ। ਇਨ੍ਹਾਂ ਸਮਝੌਤਿਆਂ 'ਚ ਹੇਠ ਲਿਖੇ ਖੇਤਰਾਂ 'ਚ ਸਹਿਯੋਗ ਸ਼ਾਮਲ ਹੈ:
- ਸਿਵਲ ਸੇਵਾਵਾਂ ਦੀ ਸਮਰੱਥਾ ਵਧਾਉਣ ਲਈ ਸਿਖਲਾਈ
- ਪੁਲਾੜ ਖੋਜ
- ਸਿਹਤ ਅਤੇ ਮੈਡੀਕਲ ਖੇਤਰ
- ਸ਼ਹਿਰੀ ਵਿਕਾਸ
- ਆਯੁਰਵੇਦ ਅਤੇ ਰਵਾਇਤੀ ਇਲਾਜ ਪ੍ਰਣਾਲੀ
- ਸੰਪਰਕ ਸਹੂਲਤਾਂ (ਕਨੈਕਟੀਵਿਟੀ)
- ਊਰਜਾ
- ਮੁੜ ਨਿਰਮਾਣ ਅਤੇ ਵਿਕਾਸ 'ਚ ਸਹਿਯੋਗ
ਭਾਰਤ ਨੇਪਾਲ ਨੂੰ ਦੇਵੇਗਾ 24,000 ਕਰੋੜ ਨੇਪਾਲੀ ਰੁਪਏ ਦਾ ਵਿਕਾਸ ਪੈਕੇਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਲਈ 24,000 ਕਰੋੜ ਨੇਪਾਲੀ ਰੁਪਏ ਦੇ ਵਿਕਾਸ ਪੈਕੇਜ ਦਾ ਐਲਾਨ ਕੀਤਾ ਹੈ। ਭਾਰਤੀ ਕਰੰਸੀ 'ਚ ਇਹ ਰਕਮ ਲਗਭਗ 15 ਹਜ਼ਾਰ ਕਰੋੜ ਰੁਪਏ ਬਣਦੀ ਹੈ।
ਸੜਕ ਅਤੇ ਰੇਲ ਸੰਪਰਕ ਸਹੂਲਤਾਂ 'ਚ ਹੋਵੇਗਾ ਸੁਧਾਰ