ਵੱਡੀ ਖਬਰ : ਝੂਠੇ ਸਬੂਤਾਂ ਦੇ ਮਾਮਲੇ 'ਚ ਫਸੇ CBI ਦੇ 6 ਵੱਡੇ ਅਧਿਕਾਰੀ, ਹਾਈ ਕੋਰਟ ਨੇ ਦਿੱਤੇ ਅਪਰਾਧਿਕ ਕਾਰਵਾਈ ਦੇ ਹੁਕਮ
ਅਸ਼ੋਕ ਕੁਮਾਰ ਅਗਰਵਾਲ ਬਨਾਮ ਸੁਸ਼ੀਲ ਦੀਵਾਨ ਤੇ ਹੋਰ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੰਦਿਆਂ ਅਦਾਲਤ ਨੇ ਇਹ ਟਿੱਪਣੀ ਕੀਤੀ। ਹਾਈ ਕੋਰਟ ਨੇ ਸਬੰਧਤ ਵਿਸ਼ੇਸ਼ ਜੱਜ ਨੂੰ CBI ਅਧਿਕਾਰੀਆਂ ਸੁਸ਼ੀਲ ਦੀਵਾਨ, ਵਿਨੀਤ ਵਿਨਾਇਕ, ਅਮਿਤ ਕੁਮਾਰ, ਰਮਨ ਤਿਆਗੀ, ਪ੍ਰੇਮ ਕੁਮਾਰ ਗੌਤਮ ਅਤੇ ਮੋ. ਆਜ਼ਾਦ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ।
Publish Date: Wed, 07 Oct 2026 01:10 PM (IST)
Updated Date: Wed, 07 Oct 2026 01:12 PM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਇਕ ਸਾਬਕਾ ਭਾਰਤੀ ਰੈਵੇਨਿਊ ਅਧਿਕਾਰੀ ਨੂੰ ਦੋਸ਼ਮੁਕਤ ਕਰਨ ਖ਼ਿਲਾਫ਼ ਦਾਇਰ ਮਾਮਲੇ 'ਚ ਸਰਕਾਰ ਨਾਲ ਹੋਈ ਚਿੱਠੀ-ਪੱਤਰੀ ਦੇ ਸਬੰਧ 'ਚ ਅਦਾਲਤ ਸਾਹਮਣੇ ਝੂਠਾ ਬਿਆਨ ਦੇਣ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਕੇਂਦਰੀ ਜਾਂਚ ਏਜੰਸੀ (CBI) ਦੇ ਛੇ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਸ਼ੋਕ ਕੁਮਾਰ ਅਗਰਵਾਲ ਬਨਾਮ ਸੁਸ਼ੀਲ ਦੀਵਾਨ ਤੇ ਹੋਰ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੰਦਿਆਂ ਅਦਾਲਤ ਨੇ ਇਹ ਟਿੱਪਣੀ ਕੀਤੀ। ਹਾਈ ਕੋਰਟ ਨੇ ਸਬੰਧਤ ਵਿਸ਼ੇਸ਼ ਜੱਜ ਨੂੰ CBI ਅਧਿਕਾਰੀਆਂ ਸੁਸ਼ੀਲ ਦੀਵਾਨ, ਵਿਨੀਤ ਵਿਨਾਇਕ, ਅਮਿਤ ਕੁਮਾਰ, ਰਮਨ ਤਿਆਗੀ, ਪ੍ਰੇਮ ਕੁਮਾਰ ਗੌਤਮ ਅਤੇ ਮੋ. ਆਜ਼ਾਦ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ।
ਅਦਾਲਤ ਨੇ ਕੀ ਕਿਹਾ?
ਅਦਾਲਤ ਨੇ ਕਿਹਾ ਕਿ ਅਧਿਕਾਰੀਆਂ 'ਤੇ ਲਗਾਏ ਗਏ ਦੋਸ਼ਾਂ 'ਚ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 191 (ਝੂਠਾ ਸਬੂਤ ਦੇਣਾ), 193 (ਝੂਠਾ ਸਬੂਤ ਦੇਣ ਜਾਂ ਘੜਨ ਲਈ ਸਜ਼ਾ) ਅਤੇ 209 (ਅਦਾਲਤ 'ਚ ਧੋਖਾਧੜੀ ਜਾਂ ਬੇਈਮਾਨੀ ਨਾਲ ਝੂਠਾ ਦਾਅਵਾ ਕਰਨ ਲਈ ਸਜ਼ਾ) ਤਹਿਤ ਅਪਰਾਧ ਬਣਨ ਦਾ ਉਚਿਤ ਆਧਾਰ ਹੈ।