NEET-UG ਦੇ ਉਮੀਦਵਾਰਾਂ ਲਈ ਵੱਡੀ ਖ਼ਬਰ: ਜੁਲਾਈ ਦੇ ਪਹਿਲੇ ਹਫ਼ਤੇ ਐਲਾਨਿਆ ਜਾਵੇਗਾ ਨੀਟ-ਯੂਜੀ ਦਾ ਨਤੀਜਾ
ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ’ਚ ਪ੍ਰਵੇਸ਼ ਲਈ 21 ਜੂਨ ਨੂੰ ਮੁੜ ਕਰਵਾਈ ਗਈ ਨੀਟ-ਯੂਜੀ ਦਾ ਨਤੀਜਾ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਆ ਜਾਵੇਗਾ। ਇਸ ਵਾਰ ਫਿਜ਼ਿਕਸ ਦੇ ਦੋ ਪ੍ਰਸ਼ਨ ਸਵਾਲਾਂ ਦੇ ਘੇਰੇ ’ਚ ਹਨ। ਇਸ ’ਚ ਇਕ ਪ੍ਰਸ਼ਨ ਡਰਾਪ ਹੋਵੇਗਾ ਕਿਉਂਕਿ ਉਸ ਪ੍ਰਸ਼ਨ ਦੇ ਚਾਰਾਂ ’ਚੋਂ ਕੋਈ ਵੀ ਉੱਤਰ ਮੇਲ ਨਹੀਂ ਖਾਂਦਾ ਜਦਕਿ ਦੂਜੇ ਸਵਾਲ ਦੇ ਚਾਰ ਬਦਲਾਂ ’ਚੋਂ ਦੋ ਸਹੀ ਹਨ ਤੇ ਉਸ ’ਚ ਦੋਵਾਂ ਬਦਲਾਂ ਵਾਲੇ ਸਾਰੇ ਵਿਦਿਆਰਥੀਆਂ ਨੂੰ ਪੂਰੇ ਅੰਕ ਮਿਲਣਗੇ। ਪ੍ਰੀਖਿਆ ਕਰਵਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਐੱਨਟੀਏ ਨੇ ਇਹ ਫ਼ੈਸਲਾ ਲਿਆ ਹੈ।
Publish Date: Fri, 26 Jun 2026 11:18 AM (IST)
Updated Date: Fri, 26 Jun 2026 11:20 AM (IST)
ਨਵੀਂ ਦਿੱਲੀ : ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ’ਚ ਪ੍ਰਵੇਸ਼ ਲਈ 21 ਜੂਨ ਨੂੰ ਮੁੜ ਕਰਵਾਈ ਗਈ ਨੀਟ-ਯੂਜੀ ਦਾ ਨਤੀਜਾ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਆ ਜਾਵੇਗਾ। ਇਸ ਵਾਰ ਫਿਜ਼ਿਕਸ ਦੇ ਦੋ ਪ੍ਰਸ਼ਨ ਸਵਾਲਾਂ ਦੇ ਘੇਰੇ ’ਚ ਹਨ।
ਇਸ ’ਚ ਇਕ ਪ੍ਰਸ਼ਨ ਡਰਾਪ ਹੋਵੇਗਾ ਕਿਉਂਕਿ ਉਸ ਪ੍ਰਸ਼ਨ ਦੇ ਚਾਰਾਂ ’ਚੋਂ ਕੋਈ ਵੀ ਉੱਤਰ ਮੇਲ ਨਹੀਂ ਖਾਂਦਾ ਜਦਕਿ ਦੂਜੇ ਸਵਾਲ ਦੇ ਚਾਰ ਬਦਲਾਂ ’ਚੋਂ ਦੋ ਸਹੀ ਹਨ ਤੇ ਉਸ ’ਚ ਦੋਵਾਂ ਬਦਲਾਂ ਵਾਲੇ ਸਾਰੇ ਵਿਦਿਆਰਥੀਆਂ ਨੂੰ ਪੂਰੇ ਅੰਕ ਮਿਲਣਗੇ। ਪ੍ਰੀਖਿਆ ਕਰਵਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਐੱਨਟੀਏ ਨੇ ਇਹ ਫ਼ੈਸਲਾ ਲਿਆ ਹੈ।