
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚਿੜੀਆਘਰਾਂ ਵਿਚ ਰਹਿ ਰਹੇ ਜੰਗਲੀ ਜੀਵਾਂ ਤੋਂ ਮਨੁੱਖਾਂ ਵਿਚ ਜਾਂ ਮਨੁੱਖਾਂ ਤੋਂ ਜੰਗਲੀ ਜੀਵਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਲਈ ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ (ਨੀਹਸਾਦ) ਵਿਚ ‘ਹੈਲਥ ਸੈਂਟਿਨਲ’ ਸਿਸਟਮ ਵਿਕਸਤ ਕੀਤਾ ਜਾਵੇਗਾ

ਨਈ ਦੁਨੀਆ, ਭੋਪਾਲ : ਚਿੜੀਆਘਰਾਂ ਵਿਚ ਰਹਿ ਰਹੇ ਜੰਗਲੀ ਜੀਵਾਂ ਤੋਂ ਮਨੁੱਖਾਂ ਵਿਚ ਜਾਂ ਮਨੁੱਖਾਂ ਤੋਂ ਜੰਗਲੀ ਜੀਵਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਲਈ ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ (ਨੀਹਸਾਦ) ਵਿਚ ‘ਹੈਲਥ ਸੈਂਟਿਨਲ’ ਸਿਸਟਮ ਵਿਕਸਤ ਕੀਤਾ ਜਾਵੇਗਾ। ਕੇਂਦਰ ਸਰਕਾਰ ਦੀ ਇਸ ਪ੍ਰੋਜੈਕਟ ਹੇਠ ਚਿੜੀਆਘਰ ਦੇ ਪਿੰਜਰਿਆਂ ਦੇ ਆਸ-ਪਾਸ, ਖੁਰਾਕ ਦੇ ਇਲਾਕੇ, ਕੇਅਰਟੇਕਰ ਦੇ ਆਵਾਜਾਈ ਵਾਲੇ ਸਥਾਨ ਤੇ ਟਚ ਜ਼ੋਨ ਵਰਗੀਆਂ ਥਾਵਾਂ ’ਤੇ ਖਾਸ ਨਿਗਰਾਨੀ ਰੱਖੀ ਜਾਵੇਗੀ। ਜੰਗਲੀ ਜੀਵਾਂ, ਚਿੜੀਆਘਰ ਦੇ ਕਰਮਚਾਰੀਆਂ ਤੇ ਨੇੜੇ ਦੇ ਵਾਤਾਵਰਨ ਤੋਂ ਫਰਕ ’ਤੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ, ਤਾਂ ਕਿ ਇਹ ਪਤਾ ਲੱਗ ਸਕੇ ਕਿ ਇੱਥੇ ਕਿਸੇ ਕਿਸਮ ਦੇ ਜੂਨੋਟਿਕ (ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੇ) ਬਰਡ ਫਲੂ, ਸਵਾਈਨ ਫਲੂ, ਰੇਬੀਜ਼ ਵਰਗੀਆਂ ਬਿਮਾਰੀਆਂ ਦੇ ਜੀਵਾਣੂ ਜਾਂ ਵਾਇਰਸ ਤਾਂ ਨਹੀਂ ਹਨ।
ਇਹ ਪੂਰੀ ਵਿਵਸਥਾ ‘ਵਨ ਹੈਲਥ’ ਦੀ ਧਾਰਨਾ ‘ਤੇ ਆਧਾਰਿਤ ਹੋਵੇਗੀ, ਜਿਸ ਵਿਚ ਮਨੁੱਖ, ਜਾਨਵਰ ਤੇ ਵਾਤਾਵਰਨ ਦੀ ਸਿਹਤ ਨੂੰ ਇਕੱਠੇ ਵੇਖਿਆ ਜਾਂਦਾ ਹੈ। ਇਸ ਨਾਲ ਜੰਗਲੀ ਜਾਨਵਰਾਂ ਵਿਚ ਬਿਮਾਰੀ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਦੇ ਨਾਲ-ਨਾਲ ਚਿੜੀਆਘਰ ਦੇ ਕਰਮਚਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਵਿਚ ਵੀ ਮਦਦ ਮਿਲੇਗੀ। ਜੂਨੋਟਿਕ ਬਿਮਾਰੀਆਂ ਦੀ ਸ਼ੁਰੂਆਤੀ ਨਿਗਰਾਨੀ ਨਾਲ ਇਨਫੈਕਸ਼ਨ ਦੇ ਵੱਡੇ ਕਹਿਰ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ।
ਨੀਹਸਾਦ ਦੇ ਜਨਸੰਪਰਕ ਅਧਿਕਾਰੀ ਆਰਕੇ ਸ਼ੁਕਲਾ ਨੇ ਦੱਸਿਆ ਕਿ ਸਿਸਟਮ ਤਹਿਤ ਕਿਸੇ ਵੀ ਜਾਨਵਰ ਜਾਂ ਕਰਮਚਾਰੀ ਵਿਚ ਬਿਮਾਰੀ ਜਾਂ ਦੁਰਲੱਭ ਲੱਛਣ ਮਿਲਣ ’ਤੇ ਸ਼ੁਰੂਆਤੀ ਪੱਧਰ ’ਤੇ ਅਲਰਟ ਜਾਰੀ ਕੀਤਾ ਜਾਏਗਾ। ਇਸ ਨਾਲ ਇਨਫੈਕਸ਼ਨ ਫੈਲਣ ਤੋਂ ਪਹਿਲਾਂ ਜ਼ਰੂਰੀ ਕਦਮ ਚੁੱਕਣ ਵਿਚ ਮਦਦ ਮਿਲੇਗੀ। ਹਰ ਚਿੜੀਆਘਰ ਦਾ ਸਿਹਤ ਸੰਬੰਧੀ ਡਾਟਾ ਕੇਂਦਰੀ ਪੋਰਟਲ ’ਤੇ ਦਰਜ ਕੀਤਾ ਜਾਵੇਗਾ, ਜਿਸ ਨਾਲ ਬਿਮਾਰੀ ਦੇ ਪੈਟਰਨ ਦਾ ਵਿਸ਼ਲੇਸ਼ਣ ਕਰ ਕੇ ਪਹਿਲਾਂ ਤੋਂ ਤਿਆਰੀ ਕੀਤੀ ਜਾ ਸਕੇਗੀ। ਉਥੇ ਹੀ, ਇਸ ਪ੍ਰਾਜੈਕਟ ਦੇ ਤਹਿਤ ਨੀਹਸਾਦ ਦੇ ਵਿਗਿਆਨੀ ਤੇ ਮਾਹਿਰਾਂ ਤਾਲੀਮ ਵੀ ਦੇਣਗੇ। ਚਿੜਿਆਘਰਾਂ ਦੇ ਡਾਕਟਰਾਂ ਅਤੇ ਜੰਗਲੀ ਜੀਵਾਂ ਦੀ ਦੇਖਭਾਲ ਨਾਲ ਜੁੜੇ ਕਰਮਚਾਰੀਆਂ ਨੂੰ ਸੈਂਪਲ ਕਲੈਕਸ਼ਨ, ਬਾਇਓ-ਸਕਿਊਰਟੀ ਅਤੇ ਇਨਫੈਕਸ਼ਨ ਤੋਂ ਬਚਣ ਦੇ ਤਰੀਕੇ ਸਿਖਾਏ ਜਾਣਗੇ।