ਭੋਜਸ਼ਾਲਾ ਵਿਵਾਦ: ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਇੱਕ ਹੋਰ ਪਟੀਸ਼ਨ ਦਾਖ਼ਲ; ਮੰਦਰ ਧਿਰ ਨੇ ਪਹਿਲਾਂ ਹੀ ਪਾਈ ਕੈਵੀਏਟ
ਇਸ ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਧਾਰ ਜ਼ਿਲ੍ਹੇ ਦਾ ਵਿਵਾਦਤ ਭੋਜਸ਼ਾਲਾ ਕੰਪਲੈਕਸ ਦੇਵੀ ਸਰਸਵਤੀ ਦਾ ਮੰਦਰ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਭੋਜਸ਼ਾਲਾ ਕੰਪਲੈਕਸ ਦੇ ਪ੍ਰਬੰਧ ਅਤੇ ਮੈਨੇਜਮੈਂਟ ’ਤੇ ਕੇਂਦਰ ਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਫ਼ੈਸਲਾ ਲੈ ਸਕਦੇ ਹਨ।
Publish Date: Fri, 29 May 2026 12:22 PM (IST)
Updated Date: Fri, 29 May 2026 12:23 PM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਵਿਚ ਭੋਜਸ਼ਾਲਾ ਮਾਮਲੇ ਵਿਚ ਇਕ ਹੋਰ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਧਾਰ ਜ਼ਿਲ੍ਹੇ ਦਾ ਵਿਵਾਦਤ ਭੋਜਸ਼ਾਲਾ ਕੰਪਲੈਕਸ ਦੇਵੀ ਸਰਸਵਤੀ ਦਾ ਮੰਦਰ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਭੋਜਸ਼ਾਲਾ ਕੰਪਲੈਕਸ ਦੇ ਪ੍ਰਬੰਧ ਅਤੇ ਮੈਨੇਜਮੈਂਟ ’ਤੇ ਕੇਂਦਰ ਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਫ਼ੈਸਲਾ ਲੈ ਸਕਦੇ ਹਨ।
ਹਾਈ ਕੋਰਟ ਦੇ 15 ਮਈ ਦੇ ਆਦੇਸ਼ ਨੂੰ ਜੇਬਰਾਨ ਅੰਸਾਰੀ ਨੇ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ ਮਸਜਿਦ ਦੇ ਕੇਅਰਟੇਕਰ ਕਾਜ਼ੀ ਮੋਇਨੁੱਦੀਨ ਨੇ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਜਦਕਿ ਮੰਦਰ ਧਿਰ ਪਹਿਲਾਂ ਹੀ ਸੁਪਰੀਮ ਕੋਰਟ ਵਿਚ ਇਕ ਕੈਵੀਏਟ ਦਾਖ਼ਲ ਕਰ ਚੁੱਕਾ ਹੈ ਜਿਸ ਵਿਚ ਬੇਨਤੀ ਕੀਤੀ ਗਈ ਹੈ ਕਿ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਕਿਸੇ ਵੀ ਅਪੀਲ ’ਤੇ ਕੋਈ ਆਦੇਸ਼ ਉਸ ਦੇ ਪੱਖ ਸੁਣੇ ਬਿਨਾਂ ਨਾ ਦਿੱਤਾ ਜਾਵੇ।