ਭਾਰਤ ਰਤਨ ਵਿਗਿਆਨੀ ਪ੍ਰੋ. ਸੀਐਨਆਰ ਰਾਓ ਨੂੰ ਮਿਲਿਆ SIR ਦਾ ਨੋਟਿਸ, ਨਾਮ 'ਚ ਵਾਧੂ F ਬਣਿਆ ਵਜ੍ਹਾ Self Name Mismatch ਦਾ ਮਤਲਬ ਉਸ ਅੰਤਰ ਤੋਂ ਹੈ ਜੋ ਉਦੋਂ ਆਉਂਦਾ ਹੈ ਜਦੋਂ 2002 ਦੀ ਵੋਟਰ ਸੂਚੀ 'ਚ ਸ਼ਾਮਲ ਕੋਈ ਵੋਟਰ SIR ਐਨਿਊਮੇਰੇਸ਼ਨ ਫਾਰਮ ਭਰਨ ਸਮੇਂ ਉਸੇ ਸੂਚੀ ਵਿਚ ਦਰਜ ਆਪਣੀ ਜਾਣਕਾਰੀ ਦੀ ਵਰਤੋਂ ਕਰਦਾ ਹੈ, ਪਰ ਉਹ ਜਾਣਕਾਰੀ ਮੌਜੂਦਾ ਵੋਟਰ ਸੂਚੀ ਨਾਲ ਮੇਲ ਨਹੀਂ ਖਾਂਦੀ।
Publish Date: Wed, 09 Sep 2026 02:57 PM (IST)
Updated Date: Wed, 09 Sep 2026 02:59 PM (IST)
ਡਿਜੀਟਲ ਡੈਸਕ, ਬੈਂਗਲੁਰੂ : ਦੇਸ਼ ਦੇ ਜਾਣੇ-ਪਛਾਣੇ ਵਿਗਿਆਨੀਆਂ ਵਿਚੋਂ ਇਕ ਪ੍ਰੋਫੈਸਰ ਸੀਐਨਆਰ ਰਾਓ ਨੂੰ ਆਪਣੀ ਪਛਾਣ ਸਾਬਤ ਕਰਨ ਲਈ ਇਕ ਸੁਣਵਾਈ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਕਰਨਾਟਕ 'ਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਦੌਰਾਨ ਉਨ੍ਹਾਂ ਦੇ ਨਾਮ ਦੀ ਸਪੈਲਿੰਗ ਵਿਚ ਅੰਤਰ ਪਾਇਆ ਗਿਆ।
ਰਾਓ ਨੂੰ ਨਾਮ ਵਿਚ ਅੰਤਰ ਕਾਰਨ ਨੋਟਿਸ ਭੇਜਿਆ ਗਿਆ ਹੈ। 2002 ਦੀ ਵੋਟਰ ਸੂਚੀ ਵਿਚ ਉਨ੍ਹਾਂ ਦਾ ਨਾਮ "Prof C N R Rao" ਦਰਜ ਹੈ, ਜਦਕਿ ਮੌਜੂਦਾ ਸੂਚੀ ਵਿਚ ਇਕ ਵਾਧੂ f ਦੇ ਨਾਲ ਉਨ੍ਹਾਂ ਦਾ ਨਾਮ "Proff C N R Rao" ਲਿਖਿਆ ਹੈ।
ਕੀ ਹੁੰਦਾ ਹੈ ਸੈਲਫ ਨੇਮ ਮਿਸਮੈਚ? ਸੈਲਫ ਨੇਮ ਮਿਸਮੈਚ (ਆਪਣੇ ਨਾਮ 'ਚ ਅੰਤਰ) ਦਾ ਮਤਲਬ ਉਸ ਅੰਤਰ ਤੋਂ ਹੈ ਜੋ ਉਦੋਂ ਆਉਂਦਾ ਹੈ ਜਦੋਂ 2002 ਦੀ ਵੋਟਰ ਸੂਚੀ 'ਚ ਸ਼ਾਮਲ ਕੋਈ ਵੋਟਰ SIR ਐਨਿਊਮੇਰੇਸ਼ਨ ਫਾਰਮ ਭਰਨ ਸਮੇਂ ਉਸੇ ਸੂਚੀ ਵਿਚ ਦਰਜ ਆਪਣੀ ਜਾਣਕਾਰੀ ਦੀ ਵਰਤੋਂ ਕਰਦਾ ਹੈ, ਪਰ ਉਹ ਜਾਣਕਾਰੀ ਮੌਜੂਦਾ ਵੋਟਰ ਸੂਚੀ ਨਾਲ ਮੇਲ ਨਹੀਂ ਖਾਂਦੀ।
ਨਿੱਜੀ ਤੌਰ 'ਤੇ ਪੇਸ਼ ਹੋਣਗੇ ਰਾਓ ਅਜਿਹੇ ਮਾਮਲਿਆਂ 'ਚ ਸਿਰਫ਼ ਉਸੇ ਵਿਅਕਤੀ ਨੂੰ ਸੁਣਵਾਈ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਹੁੰਦੀ ਹੈ, ਜਿਸ ਦੇ ਖ਼ਿਲਾਫ਼ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਲਈ ਰਾਓ ਨੂੰ ਮੱਲੇਸ਼ਵਰਮ ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (IISc) ਨੇੜੇ ਇਕ ਥਾਂ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਬੈਂਗਲੁਰੂ ਵਿਚ ਜਨਮੇ 92 ਸਾਲਾ ਵਿਗਿਆਨੀ ਰਾਓ ਨੇ ਸ਼ਹਿਰ ਦੇ ਵਿਗਿਆਨਕ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ 2014 ਵਿਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਤੀਜੇ ਵਿਗਿਆਨੀ ਹਨ।
ਅਰਥਸ਼ਾਸਤਰੀ ਅਮਰਤਿਆ ਸੇਨ ਦੇ ਮਾਮਲੇ ਵਿਚ ਵੀ ਸਪੈਲਿੰਗ ਵਿਚ ਇਸੇ ਤਰ੍ਹਾਂ ਦੀ ਗੜਬੜ ਪਾਈ ਗਈ ਸੀ। ਹਾਲਾਂਕਿ, ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਹੈ।