- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਡੀਏ ਅਧਿਕਾਰੀਆਂ ਅਨੁਸਾਰ ਮਿਲਾਵਟ ਕਰਨ ਵਾਲੇ ਗਿਰੋਹ ਦਾ ਤਰੀਕਾ ਯੋਜਨਾਬੱਧ ਸੀ। ਮੁਲਜ਼ਮ ਪ੍ਰਤੀ 100 ਲੀਟਰ ਦੁੱਧ ’ਚ ਲਗਪਗ 10 ਲੀਟਰ ਨਕਲੀ ਦੁੱਧ ਮਿਲਾਉਂਦੇ ਸਨ। ਇਸ ਤੋਂ ਬਾਅਦ ਇਸ ਮਿਲਾਵਟੀ ਦੁੱਧ ਨੂੰ ਵੱਖ-ਵੱਖ ਡੇਅਰੀਆਂ ਤੇ ਹੋਰ ਤਰੀਕਿਆਂ ਨਾਲ ਬਾਜ਼ਾਰ ’ਚ ਭੇਜ ਦਿੱਤਾ ਜਾਂਦਾ ਸੀ।

ਸਟੇਟ ਬਿਊਰੋ, ਮੁੰਬਈ : ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ ’ਚ ਨਕਲੀ ਦੁੱਧ ਦੇ ਵੱਡੇ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਡਿਟਰਜੈਂਟ ਪਾਊਡਰ ਸਮੇਤ ਹੋਰ ਰਸਾਇਣਿਕ ਪਦਾਰਥਾਂ ਤੋਂ ਤਿਆਰ ਨਕਲੀ ਦੁੱਧ ਨੂੰ ਅਸਲੀ ਦੁੱਧ ’ਚ ਮਿਲਾ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਵੇਚਿਆ ਜਾ ਰਿਹਾ ਸੀ। ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ (ਐੱਫਡੀਏ) ਦੀ ਸ਼ੁਰੂਆਤੀ ਜਾਂਚ ਦੇ ਅਨੁਸਾਰ ਪਿਛਲੇ ਕੁਝ ਮਹੀਨਿਆਂ ’ਚ ਲਗਪਗ 2.3 ਕਰੋੜ ਲੀਟਰ ਮਿਲਾਵਟੀ ਦੁੱਧ ਬਾਜ਼ਾਰ ’ਚ ਖਪਾਇਆ ਜਾ ਚੁੱਕਾ ਹੈ।
ਐੱਫਡੀਏ ਅਧਿਕਾਰੀਆਂ ਅਨੁਸਾਰ ਮਿਲਾਵਟ ਕਰਨ ਵਾਲੇ ਗਿਰੋਹ ਦਾ ਤਰੀਕਾ ਯੋਜਨਾਬੱਧ ਸੀ। ਮੁਲਜ਼ਮ ਪ੍ਰਤੀ 100 ਲੀਟਰ ਦੁੱਧ ’ਚ ਲਗਪਗ 10 ਲੀਟਰ ਨਕਲੀ ਦੁੱਧ ਮਿਲਾਉਂਦੇ ਸਨ। ਇਸ ਤੋਂ ਬਾਅਦ ਇਸ ਮਿਲਾਵਟੀ ਦੁੱਧ ਨੂੰ ਵੱਖ-ਵੱਖ ਡੇਅਰੀਆਂ ਤੇ ਹੋਰ ਤਰੀਕਿਆਂ ਨਾਲ ਬਾਜ਼ਾਰ ’ਚ ਭੇਜ ਦਿੱਤਾ ਜਾਂਦਾ ਸੀ। ਪਹਿਲੀ ਨਜ਼ਰੇ ਜਾਂਚ ’ਚ ਸਾਹਮਣੇ ਆਇਆ ਹੈ ਕਿ ਨਕਲੀ ਦੁੱਧ ਤਿਆਰ ਕਰਨ ਲਈ ਡਿਟੈਰਜੈਂਟ ਪਾਊਡਰ ਤੋਂ ਇਲਾਵਾ ਕੁਝ ਹੋਰ ਰਸਾਇਣਿਕ ਪਦਾਰਥਾਂ ਤੇ ਨਕਲੀ ਤੱਤਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ, ਜਿਸ ਨਾਲ ਦੁੱਧ ਦਾ ਰੰਗ, ਝੱਗ ਤੇ ਗਾੜ੍ਹਾਪਨ ਆਮ ਦੁੱਧ ਵਰਗਾ ਦਿਖਾਈ ਦੇਵੇ।
ਪੁਲਿਸ ਨੇ ਸੱਤ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।