- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਰਾਬ ਮੌਸਮ ਦੇ ਕਾਰਨ ਟ੍ਰਾਲਰ ਰਾਹ ਭਟਕ ਗਿਆ ਤੇ ਉਸ ਤੋਂ ਬਾਅਦ ਉਸਦਾ ਸੰਪਰਕ ਟੁੱਟ ਗਿਆ ਸੀ। ਪੁਲਿਸ ਦੇ ਅਨੁਸਾਰ ਟ੍ਰਾਲਰ ’ਚ ਸਵਾਰ ਹੋਰ ਛੇ ਮਛੇਰੇ ਅਜੇ ਵੀ ਲਾਪਤਾ ਹਨ। ਬਰਾਮਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਾਕਦੀਪ ਮਹਿਕਮਾ ਹਸਪਤਾਲ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਨੂੰ ਡਰ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

ਸਟੇਟ ਬਿਊਰੋ, ਜਾਗਰਣ ਕੋਲਕਾਤਾ : ਬੰਗਾਲ ਦੀ ਖਾੜੀ ’ਚ ਟ੍ਰਾਲਰ ਡੁੱਬਨ ਦੀ ਘਟਨਾ ’ਚ ਸੁੰਦਰਬਨ ਖੇਤਰ ਤੋਂ ਨੌਂ ਮਛੇਰਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐਤਵਾਰ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਗੋਬਰਧਨਪੁਰ ਥਾਣਾ ਪੁਲਿਸ, ਜੰਗਲਾਤ ਵਿਭਾਗ ਤੇ ਭਾਰਤੀ ਤੱਟ ਰੱਖਿਅਕ ਦਲ ਨੇ ਰਕਤਚੜਾ ਇਲਾਕੇ ਕੋਲ ਸਮੁੰਦਰ ’ਚ ਡੁੱਬੇ ਟ੍ਰਾਲਰ ਦਾ ਪਤਾ ਲਗਾਇਆ। ਬਾਅਦ ’ਚ ਉਸ ਨੂੰ ਕੱਢ ਕੇ ਗੋਬਰਧਨਪੁਰ ਦੇ ਸੀਤਾਰਾਮਪੁਰ ਲਿਆਂਦਾ ਗਿਆ, ਜਿਥੇ ਤਲਾਸ਼ੀ ਦੌਰਾਨ ਨੌਂ ਲਾਸ਼ਾਂ ਮਿਲੀਆਂ।
ਹਾਦਸਾਗ੍ਰਸਤ ਟ੍ਰਾਲਰ ਦਾ ਨਾਂ ‘ਐੱਫਬੀ ਮਾਂ ਕਾਲੀ’ ਹੈ। ਇਹ ਇਸੇ ਮਹੀਨੇ ਦੇ ਸ਼ੁਰੂ ’ਚ ਪੂਰਬੀ ਮੇਦਿਨੀਪੁਰ ਦੇ ਸ਼ੰਕਰਪੁਰ ਮੱਛੀ ਬੰਦਰਗਾਹ ਤੋਂ 15 ਮਛੇਰਿਆਂ ਨੂੰ ਲੈ ਕੇ ਸਮੁੰਦਰ ’ਚ ਮੱਛੀ ਫੜਨ ਗਿਆ ਸੀ। ਖਰਾਬ ਮੌਸਮ ਦੇ ਕਾਰਨ ਟ੍ਰਾਲਰ ਰਾਹ ਭਟਕ ਗਿਆ ਤੇ ਉਸ ਤੋਂ ਬਾਅਦ ਉਸਦਾ ਸੰਪਰਕ ਟੁੱਟ ਗਿਆ ਸੀ। ਪੁਲਿਸ ਦੇ ਅਨੁਸਾਰ ਟ੍ਰਾਲਰ ’ਚ ਸਵਾਰ ਹੋਰ ਛੇ ਮਛੇਰੇ ਅਜੇ ਵੀ ਲਾਪਤਾ ਹਨ। ਬਰਾਮਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਾਕਦੀਪ ਮਹਿਕਮਾ ਹਸਪਤਾਲ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਨੂੰ ਡਰ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।