- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਅਨੁਸਾਰ, ਇਹ ਸਿਸਟਮ ਫਿਲਹਾਲ ਪੱਛਮ-ਉੱਤਰ ਵੱਲ ਵਧ ਰਿਹਾ ਹੈ ਅਤੇ 23 ਸਤੰਬਰ ਦੀ ਸਵੇਰ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਤੱਟ ਦੇ ਨੇੜੇ ਪਹੁੰਚ ਸਕਦਾ ਹੈ। ਇਸ ਦੌਰਾਨ ਤੱਟ ਦੇ ਨੇੜੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। ਹਵਾ ਦੇ ਬੁੱਲਿਆਂ ਦੀ ਰਫ਼ਤਾਰ ਕਰੀਬ 80 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਮੁੰਦਰ ਦੀ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ। ਹਾਲਾਂਕਿ, ਅਜੇ ਇਸ ਨੂੰ ਤੂਫ਼ਾਨ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਲਈ ਸਿਸਟਮ ਦਾ ਹੋਰ ਮਜ਼ਬੂਤ ਹੋਣਾ ਜ਼ਰੂਰੀ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਪੱਛਮ ’ਚ ਰਾਜਸਥਾਨ ਤੋਂ ਮੌਨਸੂਨ ਦੀ ਵਾਪਸੀ ਦੇ ਨਾਲ ਹੀ ਪੂਰਬ ’ਚ ਬੰਗਾਲ ਦੀ ਖਾੜੀ ’ਚ ਬਣ ਰਿਹਾ ਮੌਸਮੀ ਸਿਸਟਮ ਅਗਲੇ ਕੁਝ ਘੰਟਿਆਂ ’ਚ ਤਾਕਤਵਰ ਹੋ ਸਕਦਾ ਹੈ। ਸਮੁੰਦਰ ’ਚ ਵੱਡੀ ਹਲਚਲ ਦਿਖਾਈ ਦੇਣ ਲੱਗੀ ਹੈ। ਮੰਗਲਵਾਰ ਤੱਕ ਇਸ ਦੇ ਡੂੰਘੇ ਦਬਾਅ ’ਚ ਬਦਲਣ ਅਤੇ ਅੱਗੇ ਚੱਲ ਕੇ ਚੱਕਰਵਾਤੀ ਤੂਫ਼ਾਨ ਦਾ ਰੂਪ ਲੈਣ ਦਾ ਖ਼ਤਰਾ ਹੈ। ਚੱਕਰਵਾਤ ਬਣਨ ਦੀ ਸਥਿਤੀ ’ਚ ਬੰਗਲਾਦੇਸ਼ ਨੇ ਇਸ ਦਾ ਨਾਂ ‘ਅਰਨਬ’ ਦਿੱਤਾ ਹੈ। ਇਸ ਦਾ ਅਸਰ ਅੱਠ ਰਾਜਾਂ ’ਚ ਦੇਖਿਆ ਜਾ ਸਕੇਗਾ। ਮੌਸਮ ਵਿਗਿਆਨੀਆਂ ਨੇ ਅਗਲੇ 24 ਘੰਟਿਆਂ ਨੂੰ ਇਸ ਸਿਸਟਮ ਦੀ ਦਿਸ਼ਾ ਅਤੇ ਤਾਕਤ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਦੱਸਿਆ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਅਨੁਸਾਰ, ਇਹ ਸਿਸਟਮ ਫਿਲਹਾਲ ਪੱਛਮ-ਉੱਤਰ ਵੱਲ ਵਧ ਰਿਹਾ ਹੈ ਅਤੇ 23 ਸਤੰਬਰ ਦੀ ਸਵੇਰ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਤੱਟ ਦੇ ਨੇੜੇ ਪਹੁੰਚ ਸਕਦਾ ਹੈ। ਇਸ ਦੌਰਾਨ ਤੱਟ ਦੇ ਨੇੜੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। ਹਵਾ ਦੇ ਬੁੱਲਿਆਂ ਦੀ ਰਫ਼ਤਾਰ ਕਰੀਬ 80 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਮੁੰਦਰ ਦੀ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ। ਹਾਲਾਂਕਿ, ਅਜੇ ਇਸ ਨੂੰ ਤੂਫ਼ਾਨ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਲਈ ਸਿਸਟਮ ਦਾ ਹੋਰ ਮਜ਼ਬੂਤ ਹੋਣਾ ਜ਼ਰੂਰੀ ਹੈ।
ਸਕਾਈਮੇਟ ਮੁਤਾਬਕ, ਸਮੁੰਦਰ ਦੀ ਸਤਹ ਦਾ ਤਾਪਮਾਨ ਅਤੇ ਵਾਤਾਵਰਨ ’ਚ ਨਮੀ ਇਸ ਸਿਸਟਮ ਦੇ ਮਜ਼ਬੂਤ ਹੋਣ ਲਈ ਅਨੁਕੂਲ ਹਾਲਾਤ ਪੈਦਾ ਕਰ ਰਹੀ ਹੈ। ਇਸ ਲਈ, ਇਸ ਦੇ ਅੱਗੇ ਵਧਣ ਦੀ ਸੰਭਾਵਨਾ ’ਤੇ ਨਜ਼ਰ ਹੈ। ਹਾਲਾਂਕਿ, ਮੌਸਮ ਵਿਗਿਆਨ ’ਚ ਸਿਰਫ਼ ਹਵਾ ਦੀ ਰਫ਼ਤਾਰ ਹੀ ਨਹੀਂ, ਸਗੋਂ ਸਿਸਟਮ ਦੀ ਬਣਤਰ ਅਤੇ ਇਸ ਦੇ ਸੰਗਠਨ ਨੂੰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਜਿਹੇ ’ਚ ਅਗਲੇ ਇਕ-ਦੋ ਦਿਨਾਂ ’ਚ ਇਸ ਦੀ ਅਸਲ ਤਾਕਤ ਅਤੇ ਦਿਸ਼ਾ ਵਧੇਰੇ ਸਪੱਸ਼ਟ ਹੋਵੇਗੀ।
ਇਸ ਦੇ ਅੱਗੇ ਵਧਣ ਦੀ ਸਥਿਤੀ ’ਚ ਮੀਂਹ ਦਾ ਖੇਤਰ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਵਿਦਰਭ ਅਤੇ ਮੱਧ ਭਾਰਤ ਤੱਕ ਫੈਲ ਸਕਦਾ ਹੈ। ਬਿਹਾਰ, ਬੰਗਾਲ ਅਤੇ ਪੂਰਬੀ ਉੱਤਰ ਪ੍ਰਦੇਸ਼ ’ਚ ਵੀ ਅਸਰ ਦਿਖ ਸਕਦਾ ਹੈ। ਝਾਰਖੰਡ ’ਚ 22 ਸਤੰਬਰ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਵਧ ਸਕਦਾ ਹੈ। ਬਿਹਾਰ ’ਚ 24 ਤੋਂ 26 ਸਤੰਬਰ ਦੌਰਾਨ ਮੀਂਹ ਵਧਣ ਦੀ ਸੰਭਾਵਨਾ ਹੈ। ਪੂਰਬੀ ਉੱਤਰ ਪ੍ਰਦੇਸ਼ ’ਚ 25 ਅਤੇ 26 ਸਤੰਬਰ ਦੇ ਨੇੜੇ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ। ਯਾਨੀ ਬੰਗਾਲ ਦੀ ਖਾੜੀ ’ਚ ਬਣ ਰਿਹਾ ਇਹ ਸਿਸਟਮ ਪੂਰਬੀ ਭਾਰਤ ਤੋਂ ਹੁੰਦਾ ਹੋਇਆ ਉੱਤਰ ਪ੍ਰਦੇਸ਼ ਤੱਕ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਫ਼ਸਲਾਂ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ
ਤੇਜ਼ ਹਵਾ ਅਤੇ ਲਗਾਤਾਰ ਮੀਂਹ ਦਾ ਅਸਰ ਖੇਤਾਂ ’ਚ ਖੜ੍ਹੀਆਂ ਸਾਉਣੀ ਦੀਆਂ ਫ਼ਸਲਾਂ ’ਤੇ ਪੈਣਾ ਤੈਅ ਹੈ। ਇਸ ਸਮੇਂ ਝੋਨੇ ਸਮੇਤ ਸਾਉਣੀ ਦੀਆਂ ਫ਼ਸਲਾਂ ਦੇ ਪੱਕਣ ਦਾ ਸਮਾਂ ਹੈ। ਤੇਜ਼ ਹਵਾ ਨਾਲ ਝੋਨੇ ਦੀ ਫ਼ਸਲ ਖੇਤ ’ਚ ਡਿੱਗ ਸਕਦੀ ਹੈ। ਇਸ ਨਾਲ ਦਾਣੇ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ ਵਾਢੀ ’ਚ ਵੀ ਪਰੇਸ਼ਾਨੀ ਆਉਂਦੀ ਹੈ। ਸੋਇਆਬੀਨ, ਮੱਕੀ ਅਤੇ ਦਾਲਾਂ ਵਰਗੀਆਂ ਫ਼ਸਲਾਂ ਵੀ ਤਬਾਹ ਹੋ ਸਕਦੀਆਂ ਹਨ।