- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਨਾਲ ਹੀ ਆਯੋਜਕਾਂ ਨੂੰ ਭਾਈਵਾਲਾਂ ਦੀ ਹਿੰਦੂ ਪਛਾਣ ਯਕੀਨੀ ਬਣਾਉਣ ਲਈ ਆਧਾਰ ਕਾਰਡ ਦੀ ਜਾਂਚ ਅਤੇ ਮੱਥੇ ’ਤੇ ਤਿਲਕ ਲਗਾਉਣ ਜਿਹੇ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਨਵਰਾਤਰਿਆਂ ਦਾ ਪਵਿੱਤਰ ਤਿਉਹਾਰ 11 ਅਕਤੂਬਰ ਤੋਂ ਸ਼ੁਰੂ ਹੋਵੇਗਾ।

ਮੁੰਬਈ: ਮਹਾਰਾਸ਼ਟਰ ਵਿਚ ਅਗਲੇ ਮਹੀਨੇ ਹੋਣ ਵਾਲੇ ਨਵਰਾਤਰੇ ਉਤਸਵ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ(ਵਿਹਿਪ) ਨੇ ਗਰਬਾ ਅਤੇ ਡਾਂਡੀਆ ਆਯੋਜਨਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਇਨ੍ਹਾਂ ਆਯੋਜਨਾਂ ਵਿਚ ਹਿੱਸਾ ਲੈਣ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਆਯੋਜਕਾਂ ਨੂੰ ਭਾਈਵਾਲਾਂ ਦੀ ਹਿੰਦੂ ਪਛਾਣ ਯਕੀਨੀ ਬਣਾਉਣ ਲਈ ਆਧਾਰ ਕਾਰਡ ਦੀ ਜਾਂਚ ਅਤੇ ਮੱਥੇ ’ਤੇ ਤਿਲਕ ਲਗਾਉਣ ਜਿਹੇ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਨਵਰਾਤਰਿਆਂ ਦਾ ਪਵਿੱਤਰ ਤਿਉਹਾਰ 11 ਅਕਤੂਬਰ ਤੋਂ ਸ਼ੁਰੂ ਹੋਵੇਗਾ।