
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਗਰਭ ਵਿਚ ਸ਼ਾਇਦ ਦੋ ਭਰੂਣ ਵਿਕਸਤ ਹੋ ਰਹੇ ਸਨ। ਇਨ੍ਹਾਂ ਵਿੱਚੋਂ ਇਕ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੋ ਸਕਿਆ, ਜਿਸ ਕਾਰਨ ਉਸ ਦੇ ਸਰੀਰ ਦਾ ਕੁਝ ਹਿੱਸਾ ਦੂਜੇ ਭਰੂਣ ਨਾਲ ਜੁੜਿਆ ਰਹਿ ਗਿਆ ਹੈ।

ਨਈ ਦੁਨੀਆ ਪ੍ਰਤੀਨਿਧੀ, ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਔਰਤ ਨੇ ਅਜਿਹੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੇ ਸਰੀਰ ’ਤੇ ਚਾਰ ਹੱਥ ਅਤੇ ਚਾਰ ਪੈਰ ਹਨ। ਡਾਕਟਰਾਂ ਨੇ ਇਸ ਨੂੰ ਕੰਜਾਈਂਡ ਟਵਿਨਜ਼, ਯਾਨੀ ਜੁੜੇ ਹੋਏ ਜੁੜਵਾਂ ਬੱਚਿਆਂ ਦਾ ਦੁਰਲੱਭ ਮਾਮਲਾ ਦੱਸਿਆ ਹੈ। ਸੀਐੱਚਸੀ ਲਵਕੁਸ਼ਨਗਰ ਵਿਚ ਹਰਦਵਾਰ ਪਿੰਡ ਦੀ ਨੀਤਾ ਆਪਣੇ ਪਤੀ ਸ਼ਿਵਰਾਮ ਦੇ ਨਾਲ ਸ਼ਨੀਵਾਰ ਰਾਤ 10 ਵਜੇ ਹਸਪਤਾਲ ਵਿਚ ਭਰਤੀ ਹੋਈ, ਨੇ ਐਤਵਾਰ ਸਵੇਰੇ 5 ਵਜੇ ਆਮ ਜਣੇਪੇ ਵਿਚ ਇਸ ਦੁਰਲੱਭ ਬਾਲਕ ਨੂੰ ਜਨਮ ਦਿੱਤਾ। ਇਸ ਨੂੰ ਦੇਖ ਕੇ ਸਟਾਫ਼ ਹੈਰਾਨ ਰਹਿ ਗਿਆ ਅਤੇ ਤੁਰੰਤ ਬੀਐੱਮਓ ਸਮੇਤ ਹੋਰ ਜਣੇ ਮੌਕੇ ’ਤੇ ਸੱਦ ਲਏ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਗਰਭ ਵਿਚ ਸ਼ਾਇਦ ਦੋ ਭਰੂਣ ਵਿਕਸਤ ਹੋ ਰਹੇ ਸਨ। ਇਨ੍ਹਾਂ ਵਿੱਚੋਂ ਇਕ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੋ ਸਕਿਆ, ਜਿਸ ਕਾਰਨ ਉਸ ਦੇ ਸਰੀਰ ਦਾ ਕੁਝ ਹਿੱਸਾ ਦੂਜੇ ਭਰੂਣ ਨਾਲ ਜੁੜਿਆ ਰਹਿ ਗਿਆ ਹੈ।