
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏਡਜ਼ ਕੰਟਰੋਲ ਕਮੇਟੀ ਦੇ ਮੈਂਬਰ HIV ਪਾਜ਼ੇਟਿਵ ਕੈਦੀਆਂ ਨੂੰ ਮੈਡੀਕਲ ਇਲਾਜ ਅਤੇ ਲੋੜੀਂਦੀ ਕਾਊਂਸਲਿੰਗ ਦੇਣ ਲਈ ਨਿਯਮਿਤ ਤੌਰ ’ਤੇ ਜੇਲ੍ਹ ਦਾ ਦੌਰਾ ਕਰਦੇ ਹਨ। ਜੇਲ੍ਹ ਦੀ ਇੰਚਾਰਜ ਮੈਜਿਸਟ੍ਰੇਟ ਅਨਵੇਸ਼ਾ ਖੇਰਸ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋੜ ਪੈਣ ’ਤੇ HIV ਪਾਜ਼ੀਟਿਵ ਵਿਚਾਰ ਅਧੀਨ ਕੈਦੀਆਂ ਨੂੰ ਬਿਹਤਰ ਇਲਾਜ ਲਈ ਸਿਲਚਰ ਮੈਡੀਕਲ ਕਾਲਜ ਭੇਜਿਆ ਜਾਂਦਾ ਹੈ।

ਡਿਜੀਟਲ ਡੈਸਕ, ਗੁਵਾਹਾਟੀ : ਅਸਾਮ ’ਚ ਜੇਲ੍ਹ ਦੇ ਕੈਦੀਆਂ ਵਿਚਕਾਰ HIV ਪਾਜ਼ੇਟਿਵ ਮਾਮਲਿਆਂ ’ਚ ਚਿੰਤਾਜਨਕ ਵਾਧੇ ਦੀਆਂ ਖ਼ਬਰਾਂ ਦਰਮਿਆਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸੂਬਾ ਸਰਕਾਰ ਜੇਲ੍ਹ ਦੇ ਕੈਦੀਆਂ ’ਚ ਸਾਹਮਣੇ ਆਏ HIV ਮਾਮਲਿਆਂ ਦੀ ਜਾਂਚ ਕਰੇਗੀ ਅਤੇ ਇਹ ਪਤਾ ਲਗਾਏਗੀ ਕਿ ਵਿਅਕਤੀ ਨੂੰ ਕਿਹੜੇ ਹਾਲਾਤ ’ਚ ਇਹ ਇਨਫੈਕਸ਼ਨ ਹੋਇਆ।
NDTV ਦੀ ਰਿਪੋਰਟ ਮੁਤਾਬਕ, ਚਾਰ ਮਹੀਨਿਆਂ ਦੌਰਾਨ ਅਸਾਮ ਦੀਆਂ 31 ਜੇਲ੍ਹਾਂ ’ਚ 226 ਕੈਦੀ HIV ਪਾਜ਼ੀਟਿਵ ਪਾਏ ਗਏ ਹਨ। ਜਦੋਂ CM ਸਰਮਾ ਤੋਂ ਅਸਾਮ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਵਿਚਕਾਰ HIV ਪਾਜ਼ੀਟਿਵ ਮਾਮਲਿਆਂ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਇਕ ਵਿਅਕਤੀ ਦੀ ਪਛਾਣ HIV ਪਾਜ਼ੀਟਿਵ ਵਜੋਂ ਹੋਈ ਹੈ। ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮੇਰਾ ਮੰਨਣਾ ਹੈ ਕਿ ਗੁਵਾਹਾਟੀ ਹਾਈ ਕੋਰਟ ਵੀ ਇਸ ਮਾਮਲੇ ਨੂੰ ਦੇਖ ਰਿਹਾ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜੇਲ੍ਹ ’ਚ ਰਹਿੰਦਿਆਂ ਉਹ ਵਿਅਕਤੀ ਕਿਵੇਂ ਇਨਫੈਕਟਿਡ ਹੋਇਆ। ਮੁੱਖ ਮੰਤਰੀ ਨੇ ਕਿਹਾ, 'ਅਸੀਂ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਾਂਗੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਜੇਲ੍ਹ ’ਚ ਰਹਿੰਦਿਆਂ ਉਹ ਵਿਅਕਤੀ ਕਿਵੇਂ ਅਤੇ ਕਿਹੜੇ ਹਾਲਾਤਾਂ ’ਚ ਇਨਫੈਕਟਿਡ ਹੋਇਆ। ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਪ੍ਰਭਾਵਿਤ ਵਿਅਕਤੀ ਨੂੰ ਲੋੜੀਂਦੀ ਮੈਡੀਕਲ ਦੇਖਭਾਲ ਅਤੇ ਇਲਾਜ ਮਿਲੇ।'
ਸਰਕਾਰ ਦਾ ਇਹ ਜਵਾਬ ਅਸਾਮ ਦੀਆਂ ਜੇਲ੍ਹਾਂ ’ਚ ਕੈਦੀਆਂ ਵਿਚਕਾਰ HIV ਇਨਫੈਕਸ਼ਨ ਦੀਆਂ ਖ਼ਬਰਾਂ ਅਤੇ ਕੈਦੀਆਂ ਦੀ ਜਾਂਚ ਤੇ ਮੈਡੀਕਲ ਦੇਖਭਾਲ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਆਇਆ ਹੈ। ਪਿਛਲੇ ਹਫ਼ਤੇ ਸ਼੍ਰੀਭੂਮ ਜ਼ਿਲ੍ਹਾ ਜੇਲ੍ਹ ’ਚ HIV ਪਾਜ਼ੀਟਿਵ ਕੈਦੀਆਂ ਦੀ ਗਿਣਤੀ ਵਧ ਗਈ। ਸ਼੍ਰੀਭੂਮ ਜ਼ਿਲ੍ਹਾ ਜੇਲ੍ਹ ’ਚ ਬੰਦ 11 ਕੈਦੀ HIV ਇਨਫੈਕਟਿਡ ਪਾਏ ਗਏ ਹਨ। ਇਨਫੈਕਟਿਡ ਲੋਕਾਂ ’ਚੋਂ ਇੱਕ ਮਹਿਲਾ ਕੈਦੀ ਦੱਸੀ ਜਾ ਰਹੀ ਹੈ।
ਸ਼੍ਰੀਭੂਮ ਜ਼ਿਲ੍ਹਾ ਜੇਲ੍ਹ ’ਚ HIV ਦੇ ਮਾਮਲੇ ਸਾਹਮਣੇ ਆਉਣ ਨਾਲ ਪੂਰੇ ਜ਼ਿਲ੍ਹੇ ’ਚ ਚਿੰਤਾ ਫੈਲ ਗਈ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਇਸ ਸਮੇਂ ਜੇਲ੍ਹ ’ਚ 445 ਕੈਦੀ ਹਨ। ਇਨ੍ਹਾਂ ’ਚੋਂ 11 ਕੈਦੀ HIV ਪਾਜ਼ੀਟਿਵ ਪਾਏ ਗਏ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਜ਼ਿਆਦਾਤਰ ਕੈਦੀ NDPS ਮਾਮਲਿਆਂ ਨਾਲ ਜੁੜੇ ਹਨ।
ਏਡਜ਼ ਕੰਟਰੋਲ ਕਮੇਟੀ ਦੇ ਮੈਂਬਰ HIV ਪਾਜ਼ੇਟਿਵ ਕੈਦੀਆਂ ਨੂੰ ਮੈਡੀਕਲ ਇਲਾਜ ਅਤੇ ਲੋੜੀਂਦੀ ਕਾਊਂਸਲਿੰਗ ਦੇਣ ਲਈ ਨਿਯਮਿਤ ਤੌਰ ’ਤੇ ਜੇਲ੍ਹ ਦਾ ਦੌਰਾ ਕਰਦੇ ਹਨ। ਜੇਲ੍ਹ ਦੀ ਇੰਚਾਰਜ ਮੈਜਿਸਟ੍ਰੇਟ ਅਨਵੇਸ਼ਾ ਖੇਰਸ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋੜ ਪੈਣ ’ਤੇ HIV ਪਾਜ਼ੇਟਿਵ ਵਿਚਾਰ ਅਧੀਨ ਕੈਦੀਆਂ ਨੂੰ ਬਿਹਤਰ ਇਲਾਜ ਲਈ ਸਿਲਚਰ ਮੈਡੀਕਲ ਕਾਲਜ ਭੇਜਿਆ ਜਾਂਦਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਸੂਬੇ ਭਰ ਦੀਆਂ 31 ਜੇਲ੍ਹਾਂ ’ਚ ਕੈਦੀਆਂ ਦੀ HIV ਸਕ੍ਰੀਨਿੰਗ ਕੀਤੀ ਗਈ। HIV ਪਾਜ਼ੇਟਿਵ ਪਾਏ ਗਏ 202 ਕੈਦੀਆਂ ਨੂੰ ਐਂਟੀਰੇਟ੍ਰੋਵਾਇਰਲ ਥੈਰੇਪੀ (ART) ਦਿੱਤੀ ਜਾ ਰਹੀ ਹੈ, ਜਦਕਿ ਕੁੱਲ ਪਾਜ਼ੀਟਿਵ ਕੈਦੀਆਂ ਦੀ ਗਿਣਤੀ 226 ਹੈ।
ਸੁਰੱਖਿਆ ਕਾਰਨਾਂ ਕਰਕੇ ਕੁਝ ਕੈਦੀਆਂ ਨੂੰ ART ਸੈਂਟਰਾਂ ਤਕ ਲਿਜਾਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਟੀਮਾਂ ਇਲਾਜ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਜੇਲ੍ਹਾਂ ਦਾ ਦੌਰਾ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਅਸਾਮ ਦੇ ਸਿਹਤ ਮੰਤਰੀ ਅਸ਼ੋਕ ਸਿੰਘਲ ਨੇ ਕਿਹਾ ਸੀ ਕਿ ਅਸਾਮ ’ਚ ਲਗਪਗ 33,000 ਸਰਗਰਮ HIV/AIDS ਮਰੀਜ਼ ਹਨ।