- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੱਦਾਖ ਦੇ MP ਮੁਹੰਮਦ ਹਨੀਫਾ ਜਾਨ ਨੇ ਕਿਹਾ ਕਿ ਪਿਛਲੇ 60-70 ਸਾਲਾਂ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਲੱਦਾਖ ਵੱਲੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਨਿਤਿਨ ਗਡਕਰੀ ਦਾ ਧੰਨਵਾਦ ਕਰਦੇ ਹਨ। ਭਾਜਪਾ ਸਰਕਾਰ ਆਉਣ ਤੋਂ ਬਾਅਦ ਹੀ ਇਸ ਸੁਰੰਗ 'ਤੇ ਅਮਲੀ ਰੂਪ 'ਚ ਕੰਮ ਸ਼ੁਰੂ ਹੋਇਆ।

ਡਿਜੀਟਲ ਡੈਸਕ, ਸ੍ਰੀਨਗਰ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਜ਼ੋਜਿਲਾ ਟਨਲ ਪਹੁੰਚੇ ਤਾਂ ਜੋ ਉੱਥੇ ਚੱਟਾਨ ਦੀ ਆਖਰੀ ਕੰਧ ਦੀ ਪ੍ਰਤੀਕਾਤਮਕ ਖੁਦਾਈ ਕੀਤੀ ਜਾ ਸਕੇ। ਇਹ ਟਨਲ ਏਸ਼ੀਆਈ ਮਹਾਂਦੀਪ 'ਚ ਸਭ ਤੋਂ ਲੰਬੀ ਦੋ-ਤਰਫ਼ਾ ਸੜਕ ਸੁਰੰਗ ਹੈ।
ਉੱਥੇ ਹੀ ਮੌਕੇ 'ਤੇ ਮੌਜੂਦ ਲੱਦਾਖ ਦੇ ਸੰਸਦ ਮੈਂਬਰ ਮੁਹੰਮਦ ਹਨੀਫਾ ਜਾਨ ਨੇ ਕਿਹਾ, 'ਪਿਛਲੇ 60-70 ਸਾਲਾਂ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਮੈਂ ਲੱਦਾਖ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਨਿਤਿਨ ਗਡਕਰੀ ਦਾ ਧੰਨਵਾਦ ਕਰਦਾ ਹਾਂ। ਭਾਜਪਾ ਸਰਕਾਰ ਆਉਣ ਤੋਂ ਬਾਅਦ ਹੀ ਇਸ ਸੁਰੰਗ 'ਤੇ ਅਮਲੀ ਰੂਪ 'ਚ ਕੰਮ ਸ਼ੁਰੂ ਹੋਇਆ। ਨਿਤਿਨ ਗਡਕਰੀ ਨੇ ਖੁਦ ਇਸ ਪ੍ਰੋਜੈਕਟ ਦੀ ਨਿਗਰਾਨੀ ਕੀਤੀ। ਇਸ ਦਾ ਪੂਰਾ ਸਿਹਰਾ ਉਨ੍ਹਾਂ ਦੀ ਗਤੀਸ਼ੀਲ ਲੀਡਰਸ਼ਿਪ ਨੂੰ ਜਾਂਦਾ ਹੈ।"
ਤੁਹਾਨੂੰ ਦੱਸ ਦੇਈਏ ਕਿ ਰਣਨੀਤਕ ਦ੍ਰਿਸ਼ਟੀ ਤੋਂ ਇਹ ਸੁਰੰਗ ਬੇਹੱਦ ਅਹਿਮ ਹੈ। 1999 ਦੀ ਜੰਗ ਦੌਰਾਨ ਸਰਕਾਰ ਅਤੇ ਜਨਤਾ ਨੇ ਇੱਥੇ ਸੁਰੰਗ ਦੀ ਲੋੜ ਨੂੰ ਮਹਿਸੂਸ ਕੀਤਾ ਸੀ। ਇਸ ਸੁਰੰਗ ਨਾਲ ਲੱਦਾਖ ਅਤੇ ਕਾਰਗਿਲ ਦੀ ਆਰਥਿਕ ਤਰੱਕੀ ਹੋਵੇਗੀ। ਹਰ ਮੌਸਮ 'ਚ ਖੁੱਲ੍ਹੀ ਰਹਿਣ ਵਾਲੀ ਇਹ ਸੜਕ ਬਜ਼ੁਰਗਾਂ, ਵਿਦਿਆਰਥੀਆਂ ਤੇ ਮਰੀਜ਼ਾਂ ਲਈ ਫਾਇਦੇਮੰਦ ਸਾਬਤ ਹੋਵੇਗੀ। ਸਾਨੂੰ ਗਡਕਰੀ 'ਤੇ ਪੂਰਾ ਭਰੋਸਾ ਹੈ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ।
ਉੱਥੇ ਹੀ ਜ਼ੋਜਿਲਾ ਪ੍ਰੋਜੈਕਟ ਲਈ ICT AIAPL ਵੱਲੋਂ ਅਥਾਰਟੀ ਇੰਜੀਨੀਅਰ ਯੂਸੁਫ਼ ਨੇ ਕਿਹਾ ਕਿ ਮੈਂ ਈਰਾਨ ਤੋਂ ਹਾਂ। ਮੈਨੂੰ ਇਸ ਗੱਲ 'ਤੇ ਮਾਣ ਹੈ। ਮੈਨੂੰ ਖੁਸ਼ੀ ਹੈ ਕਿ ਪ੍ਰੋਜੈਕਟ ਦਾ ਲਗਪਗ 80% ਕੰਮ ਪੂਰਾ ਹੋ ਚੁੱਕਾ ਹੈ। ਬਾਕੀ 20% ਨੂੰ ਪੂਰੀ ਤਰ੍ਹਾਂ ਪੂਰਾ ਹੋਣ ਵਿਚ ਸ਼ਾਇਦ 2 ਸਾਲ ਹੋਰ ਲੱਗ ਸਕਦੇ ਹਨ। ਫਿਰ ਵੀ, ਟਨਲ ਲਈ ਇਹ 'ਬ੍ਰੇਕਥਰੂ' (ਸੁਰੰਗ ਦੇ ਦੋਵਾਂ ਸਿਰਿਆਂ ਦਾ ਆਪਸ 'ਚ ਜੁੜਨਾ) ਵੱਡੀ ਘਟਨਾ ਹੈ ਤੇ ਸਾਨੂੰ ਖੁਸ਼ੀ ਹੈ ਕਿ ਮੌਜੂਦਾ ਸਿਸਟਮ ਦੇ ਤਹਿਤ ਅਸੀਂ ਇਸ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕੇ ਹਾਂ।"
ਟਨਲ ਨੂੰ ਪੂਰੀ ਤਰ੍ਹਾਂ ਖੁੱਲ੍ਹਣ ਵਿਚ ਲਗਪਗ ਢਾਈ ਸਾਲ ਹੋਰ ਲੱਗਣਗੇ। ਹਾਲਾਂਕਿ, ਕਿਸੇ ਬਹੁਤ ਜ਼ਰੂਰੀ ਐਮਰਜੈਂਸੀ ਵਿਚ, ਖ਼ਾਸ ਕਰਕੇ ਜੇਕਰ ਸੇਨਾ (ਫ਼ੌਜ) ਨੂੰ ਇਸਦਾ ਇਸਤੇਮਾਲ ਕਰਨਾ ਪਵੇ ਤਾਂ ਕੁਝ ਸਮੇਂ ਲਈ ਟਨਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਆਮ ਹਾਲਾਤ ਵਿੱਚ ਅਜੇ ਇਸਦਾ ਇਸਤੇਮਾਲ ਕਰਨਾ ਸੰਭਵ ਨਹੀਂ ਹੈ।