
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਰੂਕਸ਼ੇਤਰ ਦੇ ਪਿੰਡ ਰਾਮਗੜ੍ਹ ਰੋਡ ਦੇ ਮੂਲ ਨਿਵਾਸੀ ਐੱਸਆਈ ਕਰਮਬੀਰ ਇੱਕ ਸਾਲ ਅਤੇ ਛੇ ਮਹੀਨੇ ਤੋਂ ਨੰਗਲ ਥਾਣੇ ਦੇ ਥਾਣੇਦਾਰ ਸਨ। ਉਹ ਥਾਣੇ ਵਿਚ ਹੀ ਰਹਿੰਦੇ ਸਨ। ਪਰਿਵਾਰ ਪਿੰਡ ਵਿਚ ਹੀ ਰਹਿੰਦਾ ਹੈ। ਕਰਮਬੀਰ ਸ਼ਨੀਵਾਰ ਦੁਪਹਿਰ ਥਾਣੇ ਦੇ ਰੈਸਟ ਰੂਮ ਵਿਚ ਆਰਾਮ ਕਰ ਰਹੇ ਸਨ।

ਜਾਸ, ਅੰਬਾਲਾ ਸ਼ਹਿਰ : ਨੰਗਲ ਥਾਣਾ ਇੰਚਾਰਜ ਸਬ ਇੰਸਪੈਕਟਰ ਕਰਮਬੀਰ (50 ਸਾਲਾ) ਦੀ ਸ਼ਨੀਵਾਰ ਨੂੰ ਥਾਣੇ ’ਚ ਸਰਵਿਸ ਰਿਵਾਲਵਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਸ ਦੇ ਦਿਲ ਦੇ ਨੇੜੇ ਲੱਗੀ ਅਤੇ ਛਾਤੀ ਦੇ ਪਾਰ ਚਲੀ ਗਈ। ਲੰਚ ਲਈ ਪੁੱਛਣ ਰੈਸਟ ਰੂਮ ਵਿੱਚ ਗਏ ਲਾਂਗਰੀ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਲਾਸ਼ ਨੂੰ ਬੈੱਡ ’ਤੇ ਵੇਖਿਆ। ਉਨ੍ਹਾਂ ਨੇ ਖੁਦਕੁਸ਼ੀ ਕੀਤੀ ਜਾਂ ਹਾਦਸੇ ਵਿਚ ਗੋਲੀ ਚਲੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਕਰਮਬੀਰ ਨੇ ਮੁੰਸ਼ੀ ਨਾਲ ਸਵੇਰੇ ਰਿਵਾਲਵਰ ਸਾਫ ਕਰਨ ਬਾਰੇ ਗੱਲ ਕੀਤੀ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਕੁਰੂਕਸ਼ੇਤਰ ਦੇ ਪਿੰਡ ਰਾਮਗੜ੍ਹ ਰੋਡ ਦੇ ਮੂਲ ਨਿਵਾਸੀ ਐੱਸਆਈ ਕਰਮਬੀਰ ਇੱਕ ਸਾਲ ਅਤੇ ਛੇ ਮਹੀਨੇ ਤੋਂ ਨੰਗਲ ਥਾਣੇ ਦੇ ਥਾਣੇਦਾਰ ਸਨ। ਉਹ ਥਾਣੇ ਵਿਚ ਹੀ ਰਹਿੰਦੇ ਸਨ। ਪਰਿਵਾਰ ਪਿੰਡ ਵਿਚ ਹੀ ਰਹਿੰਦਾ ਹੈ। ਕਰਮਬੀਰ ਸ਼ਨੀਵਾਰ ਦੁਪਹਿਰ ਥਾਣੇ ਦੇ ਰੈਸਟ ਰੂਮ ਵਿਚ ਆਰਾਮ ਕਰ ਰਹੇ ਸਨ। ਦੁਪਹਿਰ ਤਿੰਨ ਵਜੇ ਲਾਂਗਰੀ ਖਾਣੇ ਲਈ ਪੁੱਛਣ ਗਿਆ ਤਾਂ ਉਹ ਬੈੱਡ ’ਤੇ ਮਰੇ ਪਏ ਸਨ। ਗੋਲੀ ਕਦੋਂ ਚੱਲੀ, ਕਿਸੇ ਨੂੰ ਪਤਾ ਨਹੀਂ ਲੱਗਿਆ। ਘਟਨਾ ਤੋਂ ਬਾਅਦ ਐੱਸਪੀ ਅਜੀਤ ਸਿੰਘ ਸ਼ੇਖਾਵਤ ਨੰਗਲ ਥਾਣੇ ਅਤੇ ਡੀਐੱਸਪੀ ਵਿਜੇ ਕੁਮਾਰ ਜ਼ਿਲ੍ਹਾ ਹਸਪਤਾਲ ਪਹੁੰਚੇ। ਐਤਵਾਰ ਨੂੰ ਉਨ੍ਹਾਂ ਦੇ ਪਰਿਵਾਰ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਕਰਮਬੀਰ 25 ਨਵੰਬਰ 1998 ਨੂੰ ਕਾਂਸਟੇਬਲ ਵਜੋਂ ਭਰਤੀ ਹੋਏ ਸਨ। ਉਨ੍ਹਾਂ ਦੀਆਂ ਜ਼ਿਆਦਾਤਰ ਸਰਵਿਸਾਂ ਅੰਬਾਲਾ ਵਿਚ ਰਹੀਆਂ।