
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਮੂਹ ਨੇ ਕਿਹਾ ਕਿ ਖੰਬਾਟਾ ਦੀ ਅਹਿਮਦਾਬਾਦ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖੰਬਾਟਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਨਵੀਂ ਦਿੱਲੀ, ਆਨਲਾਈਨ ਡੈਸਕ: ਮਸ਼ਹੂਰ ਬੇਵਰੇਜ ਰਸਨਾ ਗਰੁੱਪ ਦੇ ਸੰਸਥਾਪਕ ਤੇ ਚੇਅਰਮੈਨ ਅਰੀਜ਼ ਪਿਰੋਜਸ਼ਾਅ ਖੰਬਾਟਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਖੰਬਾਟਾ (85) ਦਾ ਦੇਹਾਂਤ ਹੋ ਗਿਆ ਹੈ। ਰਸਨਾ ਗਰੁੱਪ ਨੇ ਸੋਮਵਾਰ ਨੂੰ ਅਰੀਜ਼ ਪਿਰੋਜਸ਼ਾਅ ਖੰਬਾਟਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਰਸਨਾ ਗਰੁੱਪ ਵੱਲੋਂ ਵੀ ਇਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਖੰਬਾਟਾ ਨੇ ਭਾਰਤੀ ਉਦਯੋਗ, ਵਪਾਰ ਅਤੇ ਸਮਾਜ ਦੀ ਸੇਵਾ ਰਾਹੀਂ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
19 ਨਵੰਬਰ ਨੂੰ ਅਹਿਮਦਾਬਾਦ 'ਚ ਹੋਈ ਮੌਤ
ਸਮੂਹ ਨੇ ਕਿਹਾ ਕਿ ਖੰਬਾਟਾ ਦੀ ਅਹਿਮਦਾਬਾਦ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖੰਬਾਟਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਖੰਬਾਟਾ ਦੇ ਪਿੱਛੇ ਉਸਦੀ ਪਤਨੀ ਪਰਸਿਸ, ਬੱਚੇ ਪੀਰੂਜ਼, ਡੇਲਨਾ ਅਤੇ ਰੁਜਨ, ਨੂੰਹ ਬਿਨਾਸ਼ਾ ਅਤੇ ਉਨ੍ਹਾਂ ਦੇ ਬੱਚੇ ਅਰਜਿਨ, ਅਰਜਦ, ਅਵਾਨ, ਫਿਰੋਜ਼, ਅਰਿਜ਼ ਅਤੇ ਅਰਨਵਾਜ਼ ਹਨ।
ਪਿਤਾ ਨੇ ਕੀਤਾ ਸੀ ਕਾਰੋਬਾਰ ਸ਼ੁਰੂ
ਕਈ ਸਾਲ ਪਹਿਲਾਂ ਅਰੀਜ਼ ਪਿਰੋਜਸ਼ਾਅ ਖੰਬਾਟਾ ਦੇ ਪਿਤਾ ਫਿਰੋਜ਼ ਖੰਬਾਟਾ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਸੀ। ਅੱਜ ਰਸਨਾ 60 ਤੋਂ ਵੱਧ ਦੇਸ਼ਾਂ ਵਿਚ ਪਹੁੰਚ ਚੁੱਕੀ ਹੈ। ਅੱਜ ਰਸਨਾ ਦੁਨੀਆ ਦੇ ਸਭ ਤੋਂ ਵੱਡੇ ਪੀਣ ਵਾਲੇ ਪਦਾਰਥ ਨਿਰਮਾਤਾਵਾਂ 'ਚੋਂ ਇਕ ਹੈ। 1970 ਦੇ ਦਹਾਕੇ ਵਿਚ, ਮਹਿੰਗੇ ਸਾਫਟ ਡਰਿੰਕ ਉਤਪਾਦਾਂ ਦੇ ਵਿਕਲਪ ਵਜੋਂ ਰਸਨਾ ਦੇ ਕਿਫਾਇਤੀ ਪੈਕੇਟ ਬਣਾਏ ਗਏ ਸਨ। ਅੱਜ ਇਹ ਦੇਸ਼ ਵਿਚ 18 ਲੱਖ ਦੁਕਾਨਾਂ 'ਤੇ ਵਿਕਦਾ ਹੈ। "ਆਈ ਲਵ ਯੂ ਰਸਨਾ" ਮੁਹਿੰਮ ਨੇ 80 ਅਤੇ 90 ਦੇ ਦਹਾਕੇ ਵਿਚ ਇਸਨੂੰ ਇਕ ਨਵੀਂ ਪਛਾਣ ਦਿੱਤੀ।