- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਨਿਰਮਾਤਾ ਕੰਪਨੀ ਰੈਕਿਟ ਇੰਡੀਆ ਲਿਮਟਡ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਸਾਰਿਆਂ ਨੂੰ 45 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਹੋਵੇਗਾ। ਦੇਰੀ ਹੋਣ ’ਤੇ ਛੇ ਫ਼ੀਸਦ ਸਾਲਾਨਾ ਵਿਆਜ ਲੱਗੇਗਾ। ਤੋਮਰ ਨੇ ਦੱਸਿਆ ਕਿ ਸਾਬਣ 21 ਮਈ 2025 ਨੂੰ ਡਬਲ ਰੋਡ ਸਥਿਤ ਮੋਹਿਤ ਕਰਿਆਨਾ ਸਟੋਰ ਤੋਂ ਖ਼ਰੀਦਿਆ ਸੀ। ਇਸ ਮਾਮਲੇ ’ਚ ਕਮਿਸ਼ਨ ਨੇ ਦੁਕਾਨਦਾਰ ਤੇ ਵਿਤਰਕ ’ਤੇ ਦੋ-ਦੋ ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ।

ਗਵਾਲੀਅਰ : ਨਹਾਉਂਦੇ ਸਮੇਂ ਡਿਟੋਲ ਸਾਬਣ ਦੀ ਟਿੱਕੀ ’ਚੋਂ ਨਿਕਲੇ ਬਲੇਡ ਨਾਲ ਗਵਾਲੀਅਰ ਦੇ ਇਕ ਬੱਚੇ ਦੇ ਗਲ਼ੇ ’ਤੇ ਕੱਟ ਲੱਗ ਗਿਆ। ਪਰਿਵਾਰਕ ਮੈਂਬਰਾਂ ਨੇ ਦੁਕਾਨਦਾਰ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਸਾਬਣ ਬਦਲ ਕੇ ਦੂਜੀ ਟਿੱਕੀ ਦੇ ਦਿੱਤੀ, ਪਰ ਉਸ ’ਚੋਂ ਵੀ ਬਲੇਡ ਨਿਕਲਿਆ। ਇਸ ਗੰਭੀਰ ਲਾਪਰਵਾਹੀ ਦੀ ਸ਼ਿਕਾਇਤ ਬਹੋੜਾਪੁਰ ਵਾਸੀ ਅੰਗਦ ਸਿੰਘ ਤੋਮਰ ਨੇ 27 ਮਈ 2025 ਨੂੰ ਕੌਮੀ ਖਪਤਕਾਰ ਹੈਲਪਲਾਈਨ ’ਤੇ ਕੀਤੀ, ਪਰ ਕੋਈ ਹੱਲ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਮਿਸ਼ਨ ’ਚ ਸ਼ਿਕਾਇਤ ਦਾਖ਼ਲ ਕੀਤੀ। ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਨਿਰਮਾਤਾ ਕੰਪਨੀ ਰੈਕਿਟ ਇੰਡੀਆ ਲਿਮਟਡ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਸਾਰਿਆਂ ਨੂੰ 45 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਹੋਵੇਗਾ। ਦੇਰੀ ਹੋਣ ’ਤੇ ਛੇ ਫ਼ੀਸਦ ਸਾਲਾਨਾ ਵਿਆਜ ਲੱਗੇਗਾ। ਤੋਮਰ ਨੇ ਦੱਸਿਆ ਕਿ ਸਾਬਣ 21 ਮਈ 2025 ਨੂੰ ਡਬਲ ਰੋਡ ਸਥਿਤ ਮੋਹਿਤ ਕਰਿਆਨਾ ਸਟੋਰ ਤੋਂ ਖ਼ਰੀਦਿਆ ਸੀ। ਇਸ ਮਾਮਲੇ ’ਚ ਕਮਿਸ਼ਨ ਨੇ ਦੁਕਾਨਦਾਰ ਤੇ ਵਿਤਰਕ ’ਤੇ ਦੋ-ਦੋ ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ।