- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
E-20 ਐਥਨੋਲ ਦੇ ਇਸਤੇਮਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਕੇਂਦਰ ਸਰਕਾਰ ਨੇ ਖਾਰਜ ਕਰ ਦਿੱਤਾ ਹੈ। ਸ਼ੁੱਕਰਵਾਰ, 3 ਜੁਲਾਈ ਨੂੰ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਇੰਜਣ ਖਰਾਬ ਹੋਣਾ, ਜੰਗ ਲੱਗਣਾ, ਪਾਣੀ ਦੀ ਵਧੀ ਖਪਤ ਅਤੇ ਫਿਊਲ ਸੇਫਟੀ ਨਾਲ ਜੁੜੇ ਦਾਅਵੇ ਗਲਤ ਹਨ। E-20 ਪ੍ਰੋਗਰਾਮ ਤਹਿਤ ਪੈਟਰੋਲ ਵਿੱਚ 20% ਤੱਕ ਐਥਨੋਲ ਮਿਲਾਇਆ ਜਾਂਦਾ ਹੈ।

ਡਿਜ਼ੀਟਲ ਡੈਸਕ, ਨਵੀਂ ਦਿੱਲੀ : E-20 ਐਥਨੋਲ ਦੇ ਇਸਤੇਮਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਕੇਂਦਰ ਸਰਕਾਰ ਨੇ ਖਾਰਜ ਕਰ ਦਿੱਤਾ ਹੈ। ਸ਼ੁੱਕਰਵਾਰ, 3 ਜੁਲਾਈ ਨੂੰ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਇੰਜਣ ਖਰਾਬ ਹੋਣਾ, ਜੰਗ ਲੱਗਣਾ, ਪਾਣੀ ਦੀ ਵਧੀ ਖਪਤ ਅਤੇ ਫਿਊਲ ਸੇਫਟੀ ਨਾਲ ਜੁੜੇ ਦਾਅਵੇ ਗਲਤ ਹਨ। E-20 ਪ੍ਰੋਗਰਾਮ ਤਹਿਤ ਪੈਟਰੋਲ ਵਿੱਚ 20% ਤੱਕ ਐਥਨੋਲ ਮਿਲਾਇਆ ਜਾਂਦਾ ਹੈ।
ਮੰਤਰਾਲੇ ਨੇ ਕਿਹਾ ਕਿ ਆਟੋਮੋਟਿਵ ਰਿਸਰਚ ਅਸੋਸੀਏਸ਼ਨ ਆਫ਼ ਇੰਡੀਆ (ARAI), ਇੰਡੀਅਨ ਆਇਲ ਕਾਰਪੋਰੇਸ਼ਨ, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲਿਅਮ ਅਤੇ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨਿਊਫੈਕਚਰਰਜ਼ ਵੱਲੋਂ ਕੀਤੀਆਂ ਸਟਡੀਜ਼ ਵਿੱਚ ਗੱਡੀ ਚਲਾਉਣ ਦੀ ਕਾਰਗੁਜ਼ਾਰੀ ਜਾਂ ਮੈਟਲ/ਪਲਾਸਟਿਕ ਪਾਰਟਸ ਦੇ ਟਕਰਾਅ ਨਾਲ ਕੋਈ ਵੱਡੀ ਸਮੱਸਿਆ ਨਹੀਂ ਮਿਲੀ।
PTI ਦੀ ਰਿਪੋਰਟ ਮੁਤਾਬਕ, ਇਨ੍ਹਾਂ ਟੈਸਟਾਂ ਵਿੱਚ ਕੋਈ ਖ਼ਾਸ ਨਕਾਰਾਤਮਕ ਪ੍ਰਭਾਵ ਨਹੀਂ ਦੇਖਿਆ ਗਿਆ। ਹਾਲਾਂਕਿ ਪੁਰਾਣੀਆਂ ਗੱਡੀਆਂ ਵਿੱਚ ਕੁਝ ਰਬੜ ਦੇ ਪਾਰਟਸ ਬਦਲਣ ਦੀ ਲੋੜ ਪੈ ਸਕਦੀ ਹੈ।
ਮੰਤਰਾਲੇ ਨੇ ਇਹ ਵੀ ਸਪਸ਼ਟ ਕੀਤਾ ਕਿ E20 ਫਿਊਲ ਦੀ ਵਰਤੋਂ ਨਾਲ ਗੱਡੀ ਦੀ ਵਾਰੰਟੀ ਜਾਂ ਇੰਸ਼ੋਰੈਂਸ ਕਵਰ ਖਤਮ ਨਹੀਂ ਹੁੰਦਾ, ਜੇਕਰ ਵਾਹਨ ਇਸ ਲਈ ਡਿਜ਼ਾਈਨ ਜਾਂ ਅਪ੍ਰੂਵ ਕੀਤਾ ਗਿਆ ਹੋਵੇ।
ਇਹ ਦਾਅਵਾ ਵੀ ਖਾਰਜ ਕੀਤਾ ਗਿਆ ਕਿ 1 ਲੀਟਰ ਐਥਨੋਲ ਬਣਾਉਣ ਲਈ 10,000 ਲੀਟਰ ਪਾਣੀ ਲੱਗਦਾ ਹੈ। ਸਰਕਾਰ ਮੁਤਾਬਕ, ਅਸਲ ਪ੍ਰਕਿਰਿਆ ਵਿੱਚ 1 ਲੀਟਰ ਐਥਨੋਲ ਲਈ ਲਗਭਗ 3–5 ਲੀਟਰ ਪ੍ਰੋਸੈਸਡ ਪਾਣੀ ਵਰਤਿਆ ਜਾਂਦਾ ਹੈ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ ਡਿਸਟਿਲਰੀਆਂ ਹੁਣ ‘ਜ਼ੀਰੋ ਲਿਕਵਿਡ ਡਿਸਚਾਰਜ’ ਸਿਸਟਮ ਅਪਣਾ ਰਹੀਆਂ ਹਨ, ਜਿਸ ਨਾਲ ਪਾਣੀ ਨੂੰ ਰੀਸਾਈਕਲ ਕਰਕੇ ਵਾਪਸ ਵਰਤਿਆ ਜਾਂਦਾ ਹੈ।