- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ, ਦੋਵਾਂ ਨੂੰ ਪਿਆਰ ਹੋਇਆ ਸੀ ਤੇ ਉਨ੍ਹਾਂ ਕਰੀਬ 10 ਮਹੀਨੇ ਪਹਿਲਾਂ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਰੀਮਾ ਦੇ ਪਰਿਵਾਰ ਨੂੰ ਦੱਸੇ ਬਿਨਾਂ ਉਸ ਨੂੰ ਲੈ ਕੇ ਬੈਂਗਲੁਰੂ ਚਲਾ ਗਿਆ ਸੀ। ਉਹ ਬੈਂਗਲੁਰੂ ਦੇ ਗੇਰੂਪੱਲਿਆ ’ਚ ਕਿਰਾਏ ਦੇ ਕਮਰੇ ’ਚ ਰਹਿ ਰਹੇ ਸਨ।

ਬੈਂਗਲੁਰੂ (ਆਈਏਐੱਨਐੱਸ) : ਪਤਨੀ ਦੀ ਫੋਨ ’ਤੇ ਰੀਲ ਬਣਾਉਣ ਦੀ ਆਦਤ ਤੋਂ ਪਰੇਸ਼ਾਨ ਪਤੀ ਨੇ ਅਜਿਹਾ ਕਦਮ ਚੁੱਕਿਆ, ਜਿਸਦੇ ਸਬੰਧ ’ਚ ਕੋਈ ਸੋਚ ਵੀ ਨਹੀਂ ਸਕਦਾ। ਉਸਨੇ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਕਰਨਾਟਕ ਦੀ ਕੁੰਬਲਗੋਡੂ ਪੁਲਿਸ ਦੀ ਸਪੈਸ਼ਲ ਟੀਮ ਨੇ ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ਦੇ ਰਹਿਣ ਵਾਲੇ ਧੀਰਜ ਕੁਮਾਰ ਦੀ ਪਤਨੀ ਰੀਮਾ ਕੁਮਾਰੀ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਦੋਵਾਂ ਨੂੰ ਪਿਆਰ ਹੋਇਆ ਸੀ ਤੇ ਉਨ੍ਹਾਂ ਕਰੀਬ 10 ਮਹੀਨੇ ਪਹਿਲਾਂ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਰੀਮਾ ਦੇ ਪਰਿਵਾਰ ਨੂੰ ਦੱਸੇ ਬਿਨਾਂ ਉਸ ਨੂੰ ਲੈ ਕੇ ਬੈਂਗਲੁਰੂ ਚਲਾ ਗਿਆ ਸੀ। ਉਹ ਬੈਂਗਲੁਰੂ ਦੇ ਗੇਰੂਪੱਲਿਆ ’ਚ ਕਿਰਾਏ ਦੇ ਕਮਰੇ ’ਚ ਰਹਿ ਰਹੇ ਸਨ।
ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ, ਧੀਰਜ ਨੇ ਮੰਨਿਆ ਕਿ ਵਿਆਹ ਤੋਂ ਬਾਅਦ ਰੀਮਾ ਦੀ ਉਸ ਵਿਚ ਦਿਲਚਸਪੀ ਘੱਟ ਹੋ ਗਈ ਸੀ। ਰੀਮਾ ਜ਼ਿਆਦਾਤਰ ਸਮਾਂ ਮੋਬਾਈਲ ਫੋਨ ’ਤੇ ਹੀ ਲੱਗੀ ਰਹਿੰਦੀ ਸੀ। ਅਕਸਰ ਰੀਲ ਬਣਾਉਂਦੀ ਸੀ, ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਸੀ। ਸਿਰਫ ਆਪਣੇ ਲਈ ਖਾਣਾ ਬਣਾਉਂਦੀ ਸੀ ਤੇ ਉਸ ਦੇ ਕੰਮ ਤੋਂ ਪਰਤਣ ਤੋਂ ਪਹਿਲਾਂ ਹੀ ਖਾਣਾ ਖਾ ਲੈਂਦੀ ਸੀ। ਉਸਨੇ ਕਿਹਾ ਕਿ ਉਹ ਖਾਣਾ ਵੀ ਨਹੀਂ ਪਰੋਸਦੀ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਰੀਮਾ, ਧੀਰਜ ’ਤੇ ਬੇਂਗਲੁਰੂ ਛੱਡ ਕੇ ਬਿਹਾਰ ਪਰਤਣ ਦਾ ਲਗਾਤਾਰ ਦਬਾਅ ਬਣਾ ਰਹੀ ਸੀ, ਜੋ ਦੋਵਾਂ ਵਿਚਾਲੇ ਅਕਸਰ ਹੋਣ ਵਾਲੀ ਬਹਿਸ ਦਾ ਕਾਰਨ ਬਣ ਗਿਆ ਸੀ। ਮੁਲਜ਼ਮ ਦੇ ਕਬੂਲਨਾਮੇ ਅਨੁਸਾਰ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਦੋਵਾਂ ਵਿਚ ਤਿੱਖੀ ਬਹਿਸ ਹੋਈ। ਬਹਿਸ ਦੌਰਾਨ ਰੀਮਾ ਨੇ ਧੀਰਜ ਨੂੰ ਡੰਡੇ ਨਾਲ ਮਾਰਿਆ। ਗੁੱਸੇ ’ਚ ਆ ਕੇ ਧੀਰਜ ਨੇ ਉਸਦੀ ਚੁੰਨੀ ਨਾਲ ਉਸਦਾ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮੁਲਜ਼ਮ ਨੇ ਉਸਦੇ ਚਿਹਰੇ ਨੂੰ ਪਲਾਸਟਿਕ ’ਚ ਲਪੇਟਿਆ, ਲਾਸ਼ ਨੂੰ ਚਾਦਰ ਨਾਲ ਢਕਿਆ ਤੇ ਉਸ ਨੂੰ ਕਿਰਾਏ ਦੇ ਕਮਰੇ ’ਚ ਹੀ ਛੱਡ ਕੇ ਬਿਹਾਰ ਭੱਜ ਗਿਆ।