- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀਆਂ ’ਚ ਪ੍ਰੋਫੈਸਰ ਆਫ ਪ੍ਰੈਕਟਿਸ ਦਾ ਅਹੁਦਾ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਤਜਰਬਾ ਰੱਖਣ ਵਾਲੇ ਲੋਕਾਂ ਨੂੰ ਯੂਨੀਵਰਸਿਟੀਆਂ ਵੱਲੋਂ ਸਨਮਾਨ ਵਜੋਂ ਦਿੱਤਾ ਜਾਂਦਾ ਹੈ। ਇਸ ਲਈ ਕਿਸੇ ਡਿਗਰੀ, ਖੋਜ ਜਾਂ ਪੀਐੱਚਡੀ ਦੀ ਲੋੜ ਨਹੀਂ ਹੁੰਦੀ, ਸਗੋਂ ਆਪਣੇ ਖੇਤਰ ’ਚ ਵਿਹਾਰਕ ਤਜਰਬਾ ਰੱਖਣ ਵਾਲੇ ਦਿੱਗਜਾਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਬ੍ਰਿਟੇਨ ਦੀ ਪ੍ਰਸਿੱਧ ਨਿਊਕੈਸਲ ਯੂਨੀਵਰਸਿਟੀ ਨੇ ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਅੰਬਾਨੀ ਨੂੰ ‘ਪ੍ਰੋਫੈਸਰ ਆਫ ਪ੍ਰੈਕਟਿਸ ਇਨ ਸਸਟੇਨੇਬਿਲਿਟੀ’ ਨਿਯੁਕਤ ਕੀਤਾ ਹੈ। ਇਹ ਸਨਮਾਨ ਉਨ੍ਹਾਂ ਨੂੰ ਗ੍ਰੀਨ ਐਨਰਜੀ, ਜੈਵ ਵਿਭਿੰਨਤਾ ਸੰਭਾਲ, ਜੰਗਲੀ ਜੀਵ ਕਲਿਆਣ ਤੇ ਵਾਤਾਵਰਨ ਪ੍ਰਬੰਧਨ ਦੇ ਖੇਤਰ ’ਚ ਉਨ੍ਹਾਂ ਦੀ ਵਿਹਾਰਕ ਤੇ ਅਹਿਮ ਅਗਵਾਈ ਲਈ ਦਿੱਤਾ ਗਿਆ ਹੈ। ਇਸ ਦੌਰਾਨ ਉਹ ਵਿਦਿਆਰਥੀਆਂ ਨਾਲ ਇਸ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕਰਨਗੇ।
ਯੂਨੀਵਰਸਿਟੀਆਂ ’ਚ ਪ੍ਰੋਫੈਸਰ ਆਫ ਪ੍ਰੈਕਟਿਸ ਦਾ ਅਹੁਦਾ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਤਜਰਬਾ ਰੱਖਣ ਵਾਲੇ ਲੋਕਾਂ ਨੂੰ ਯੂਨੀਵਰਸਿਟੀਆਂ ਵੱਲੋਂ ਸਨਮਾਨ ਵਜੋਂ ਦਿੱਤਾ ਜਾਂਦਾ ਹੈ। ਇਸ ਲਈ ਕਿਸੇ ਡਿਗਰੀ, ਖੋਜ ਜਾਂ ਪੀਐੱਚਡੀ ਦੀ ਲੋੜ ਨਹੀਂ ਹੁੰਦੀ, ਸਗੋਂ ਆਪਣੇ ਖੇਤਰ ’ਚ ਵਿਹਾਰਕ ਤਜਰਬਾ ਰੱਖਣ ਵਾਲੇ ਦਿੱਗਜਾਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ। ਆਕਸਫੋਰਡ ਤੇ ਹਾਰਵਰਡ ਵਰਗੀਆਂ ਯੂਨੀਵਰਸਿਟੀਆਂ ਲੰਬੇ ਸਮੇਂ ਤੋਂ ਅਜਿਹੇ ਅਹੁਦੇ ਸਿਰਜਦੀਆਂ ਰਹੀਆਂ ਹਨ। ਸਾਲ 2022 ’ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵੀ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਅਜਿਹੇ ਅਹੁਦੇ ਸਿਰਜਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ’ਚ ਉਦਯੋਗ ਸਮੇਤ ਹੋਰ ਅਹਿਮ ਖੇਤਰਾਂ ਨਾਲ ਜੁੜੇ ਮਾਹਿਰ ਵਿਦਿਆਰਥੀਆਂ ਦੀ ਮੈਂਟਰਿੰਗ ਕਰਦੇ ਹਨ। ਨਿਊਕੈਸਲ ਯੂਨੀਵਰਸਿਟੀ ਨੇ ਰਿਲਾਇੰਸ ਗਰੁੱਪ ’ਚ ਊਰਜਾ ਪਰਿਵਰਤਨ ਦੇ ਖੇਤਰ ’ਚ ਅਨੰਤ ਅੰਬਾਨੀ ਦੀ ਲੀਡਰਸ਼ਿਪ ਨੂੰ ਦੇਖਦਿਆਂ ਉਨ੍ਹਾਂ ਨੂੰ ਇਸ ਅਹੁਦੇ ਨਾਲ ਸਨਮਾਨਿਤ ਕੀਤਾ ਹੈ।
ਅਨੰਤ ਅੰਬਾਨੀ ਨੇ 2035 ਤੱਕ ਰਿਲਾਇੰਸ ਨੂੰ ਤੇਲ-ਗੈਸ ਤੇ ਰਿਫਾਈਨਿੰਗ ਦੀ ਪੁਰਾਣੇ ਅਕਸ ਤੋਂ ਕੱਢ ਕੇ ਪੂਰੀ ਤਰ੍ਹਾਂ ਨੈੱਟ ਜ਼ੀਰੋ ਕਾਰਬਨ ਕੰਪਨੀ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਲਈ 10 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਗੁਜਰਾਤ ਦੇ ਜਾਮਨਗਰ ’ਚ ਪੰਜ ਹਜ਼ਾਰ ਏਕੜ ’ਚ ਫੈਲੇ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਦਾ ਨਿਰਮਾਣ ਉਨ੍ਹਾਂ ਦੀ ਅਗਵਾਈ ’ਚ ਹੋ ਰਿਹਾ ਹੈ, ਜਿਸ ’ਚ ਪੰਜ ਵੱਡੀਆਂ ਗੀਗਾ-ਫੈਕਟਰੀਆਂ ਸ਼ਾਮਲ ਹਨ। ਇਸ ਦੇ ਨਾਲ ਸੋਲਰ ਅਤੇ ਗ੍ਰੀਨ ਹਾਈਡ੍ਰੋਜਨ ਦੀ ਪਹਿਲ ਵੀ ਸ਼ਾਮਲ ਹੈ।
ਉੱਥੇ ਹੀ ਉਨ੍ਹਾਂ ਦੀ ਨਿਗਰਾਨੀ ਹੇਠ ਜਾਮਨਗਰ ’ਚ ਇਕ ਕਰੋੜ ਤੋਂ ਵੱਧ ਪੌਦੇ ਲਗਾਉਣ ਤੇ 3,500 ਏਕੜ ’ਚ ਜੰਗਲੀ ਜੀਵ ਮੁੜ ਵਸੇਬਾ ਕੇਂਦਰ ‘ਵਨਤਾਰਾ’ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਵਾਤਾਵਰਣ ਸੰਭਾਲ ਤੇ ਜੰਗਲੀ ਜੀਵ ਪੁਨਰਵਾਸ ਵਰਗੀਆਂ ਪਹਿਲਾਂ ਨੂੰ ਵੀ ਰਫ਼ਤਾਰ ਦਿੱਤੀ ਹੈ। ਹਾਲਾਂਕਿ ਵਨਤਾਰਾ ਨੂੰ ਲੈ ਕੇ ਵਾਤਾਵਰਨ ਨਾਲ ਜੁੜੇ ਕੁਝ ਲੋਕਾਂ ਨੇ ਕੇਸ ਵੀ ਕੀਤਾ ਸੀ ਤੇ ਨਿਊਕੈਸਲ ’ਚ ਵੀ ਵਿਰੋਧ ਹੋਇਆ, ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਵਨਤਾਰਾ ਨੂੰ ਪੂਰੀ ਤਰ੍ਹਾਂ ਸਹੀ ਦੱਸਿਆ ਸੀ। ਵਨਤਾਰਾ ’ਚ ਸੰਕਟਗ੍ਰਸਤ ਸੈਂਕੜੇ ਹਾਥੀਆਂ ਨੂੰ ਬਚਾ ਕੇ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਨੂੰ ਲਾਈਫਟਾਈਮ ਸ਼ੈਲਟਰ ਦਿੱਤਾ ਗਿਆ ਹੈ। ਇੱਥੇ ਹਾਈਡ੍ਰੋਥੈਰੇਪੀ ਪੂਲ, ਰਬੜ ਫਲੋਰਿੰਗ ਅਤੇ ਵਿਸ਼ੇਸ਼ ਆਹਾਰ ਪ੍ਰਬੰਧਨ ਦੀ ਵਿਵਸਥਾ ਕੀਤੀ ਗਈ ਹੈ। ਇੱਥੇ 650 ਬਿਸਤਰਿਆਂ ਦਾ ਮਲਟੀਸਪੈਸ਼ਲਿਟੀ ਜੰਗਲੀ ਜੀਵ ਹਸਪਤਾਲ ਬਣਾਇਆ ਗਿਆ ਹੈ। ਇਹ ਹਸਪਤਾਲ ਮਨੁੱਖਾਂ ਵਾਲੇ ਹਸਪਤਾਲਾਂ ਦੀ ਤਰ੍ਹਾਂ ਆਧੁਨਿਕ ਡਾਇਗਨੌਸਟਿਕ ਸਹੂਲਤਾਂ ਜਿਵੇਂ ਵੈਟਰਨਰੀ ਐੱਮਆਰਆਈ, ਸੀਟੀ ਸਕੈਨਰ ਅਤੇ ਰੋਬੋਟਿਕ ਸਰਜੀਕਲ ਯੂਨਿਟਾਂ ਨਾਲ ਲੈਸ ਹੈ।