- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਿੰਸੀਪਲ ਵਿਕਰਮ ਸਿੰਘ ਨੇ ਦੱਸਿਆ ਕਿ ਦੁਪਹਿਰ 12.30 ਵਜੇ ਛੁੱਟੀ ਤੋਂ ਬਾਅਦ ਸਾਰੇ ਵਿਦਿਆਰਥੀ ਚਲੇ ਗਏ ਸਨ। ਪਿੰਟੂ ਵੀ ਚਲਾ ਗਿਆ ਸੀ ਪਰ ਉਹ ਕੁਝ ਦੇਰ ਬਾਅਦ ਇਹ ਕਹਿ ਕਿ ਉਸਦੀ ਬੋਤਲ ਕਲਾਸ ਰੂਮ ’ਚ ਰਹਿ ਗਈ ਹੈ, ਵਾਪਸ ਕਲਾਸ ’ਚ ਆਇਆ। ਉਸ ਨੇ ਬੋਤਲ ਬੈਗ ’ਚ ਰੱਖੀ, ਖਿੜਕੀ ਖੋਲੀ ਤੇ ਪਾਰਕਿੰਗ ਕੈਂਪਸ ’ਚ ਛਾਲ ਮਾਰ ਦਿੱਤੀ।

ਜਾਸ, ਇਟਾਵਾ : ਇਟਾਵਾ ਪਬਲਕਿ ਸਕੂਲ ’ਚ ਬੁੱਧਵਾਰ ਦੁਪਹਿਰ ਨੂੰ ਅੱਠਵੀਂ ਕਲਾਸ ਦੇ ਇਕ ਬੱਚੇ ਨੇ ਸਕੂਲ ਦੀ ਤੀਜੀ ਮੰਜ਼ਿਲ ’ਤੇ ਬਣੇ ਕਲਾਸ ਰੂਮ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਇਕਲੌਤੇ ਪੁੱਤਰ ਦੀ ਮੌਤ ਤੋਂ ਪਰੇਸ਼ਾਨ ਮਾਪਿਆਂ ਨੇ ਸਕੂਲ ਪ੍ਰਬੰਧਨ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਜਦਕਿ ਪ੍ਰਿੰਸਪੀਲ ਨੇ ਪਰਿਵਾਰ ਵੱਲੋਂ ਬੱਚੇ ’ਤੇ ਪੜ੍ਹਾਈ ਦਾ ਦਬਾਅ ਬਣਾਉਣ ਤੇ ਮਾਰਕੁੱਟ ਤੋਂ ਪਰੇਸ਼ਾਨ ਹੋ ਕੇ ਬੱਚੇ ਵੱਲੋਂ ਆਤਮਘਾਤੀ ਕਦਮ ਚੁੱਕਣ ਦੀ ਗੱਲ ਕਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਿੰਸੀਪਲ ਵਿਕਰਮ ਸਿੰਘ ਨੇ ਦੱਸਿਆ ਕਿ ਦੁਪਹਿਰ 12.30 ਵਜੇ ਛੁੱਟੀ ਤੋਂ ਬਾਅਦ ਸਾਰੇ ਵਿਦਿਆਰਥੀ ਚਲੇ ਗਏ ਸਨ। ਪਿੰਟੂ ਵੀ ਚਲਾ ਗਿਆ ਸੀ ਪਰ ਉਹ ਕੁਝ ਦੇਰ ਬਾਅਦ ਇਹ ਕਹਿ ਕਿ ਉਸਦੀ ਬੋਤਲ ਕਲਾਸ ਰੂਮ ’ਚ ਰਹਿ ਗਈ ਹੈ, ਵਾਪਸ ਕਲਾਸ ’ਚ ਆਇਆ। ਉਸ ਨੇ ਬੋਤਲ ਬੈਗ ’ਚ ਰੱਖੀ, ਖਿੜਕੀ ਖੋਲੀ ਤੇ ਪਾਰਕਿੰਗ ਕੈਂਪਸ ’ਚ ਛਾਲ ਮਾਰ ਦਿੱਤੀ। ਉਸ ਨੂੰ ਚੁੱਕ ਕੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਰਟ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਓਧਰ ਵਿਦਿਆਰਥੀ ਦੇ ਪਿਤਾ ਰਾਜੇਸ਼ ਰਾਠੌਰ ਨੇ ਦੱਸਿਆ ਕਿ 14 ਸਾਲਾ ਪੁੱਤਰ ਪਿੰਟੂ ਤੇ ਤਿੰਨ ਧੀਆਂ ਘਰ ਦੇ ਨੇੜੇ ਹੀ ਸਕੂਲ ’ਚ ਪੜ੍ਹਦੇ ਹਨ। ਬੁੱਧਵਾਰ ਸਵੇਰੇ ਚਾਰੇ ਇਕੱਠੇ ਸਕੂਲ ਗਏ ਸਨ। ਦੁਪਹਿਰ ਕਰੀਬ 12.30 ਵਜੇ ਧੀਆਂ ਛੁੱਟੀ ਤੋਂ ਬਾਅਦ ਘਰ ਆ ਗਈਆਂ, ਪਰ ਪੁੱਤਰ ਨਹੀਂ ਪਰਤਿਆ। ਕਰੀਬ ਇਕ ਵਜੇ ਸਕੂਲ ਤੋਂ ਫੋਨ ਆਇਆ ਤੇ ਦੱਸਿਆ ਗਿਆ ਕਿ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। ਉਹ ਜ਼ਿਲ੍ਹਾ ਹਸਪਤਾਲ ਪੁੱਜੇ ਤਾਂ ਪੁੱਤਰ ਮਿ੍ਰਤ ਮਿਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਟਾਫ ਨੇ ਬੱਚੇ ਦੇ ਛਾਲ ਮਾਰਨ ਦੀ ਜਾਣਕਾਰੀ ਨਹੀਂ ਦਿੱਤੀ।