ਅਮਰੀਕਾ ’ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.09 ਡਾਲਰ ਪ੍ਰਤੀ ਗੈਲਨ ਹੋ ਗਈ, ਜੋ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ ਨਾਲੋਂ ਇਕ ਡਾਲਰ ਵੱਧ ਹੈ ਅਤੇ ਅਗਸਤ 2022 ਤੋਂ ਬਾਅਦ ਦਾ ਸਭ ਤੋਂ ਉੱਚਾ ਦਰਜਾ ਹੈ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, ਡੀਜ਼ਲ ਦੀ ਕੀਮਤ ਇਕ ਸਾਲ ਪਹਿਲਾਂ ਦੇ 3.64 ਡਾਲਰ ਪ੍ਰਤੀ ਗੈਲਨ ਤੋਂ ਵਧ ਕੇ ਸ਼ੁੱਕਰਵਾਰ ਨੂੰ 5.53 ਡਾਲਰ ਪ੍ਰਤੀ ਗੈਲਨ ਹੋ ਗਈ ਹੈ।

ਵਾਸ਼ਿੰਗਟਨ (ਪੀਟੀਆਈ) : ਈਰਾਨ ਖ਼ਿਲਾਫ਼ ਜੰਗ ਦਾ ਸੇਕ ਅਮਰੀਕੀਆਂ ਨੂੰ ਵੀ ਮਹਿਸੂਸ ਹੋਣ ਲੱਗਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਲੈ ਕੇ ਹਵਾਈ ਯਾਤਰਾ ਤੱਕ ਇਸ ਦਾ ਪ੍ਰਭਾਵ ਪੈ ਰਿਹਾ ਹੈ। ਐਮਾਜ਼ੋਨ ਨੇ ਈ-ਕਾਮਰਸ ਡਲਿਵਰੀ 'ਤੇ ਈਂਧਨ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਕੁਝ ਹਵਾਈ ਕੰਪਨੀਆਂ ਨੇ ਈਂਧਨ ਦੀ ਵਧਦੀ ਲਾਗਤ ਨੂੰ ਪੂਰਾ ਕਰਨ ਲਈ ਚੈਕ-ਇਨ ਬੈਗੇਜ ਦੀ ਫ਼ੀਸ ’ਚ ਵੀ ਵਾਧਾ ਕੀਤਾ ਹੈ। ਅਮਰੀਕਾ ’ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.09 ਡਾਲਰ ਪ੍ਰਤੀ ਗੈਲਨ ਹੋ ਗਈ, ਜੋ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ ਨਾਲੋਂ ਇਕ ਡਾਲਰ ਵੱਧ ਹੈ ਅਤੇ ਅਗਸਤ 2022 ਤੋਂ ਬਾਅਦ ਦਾ ਸਭ ਤੋਂ ਉੱਚਾ ਦਰਜਾ ਹੈ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, ਡੀਜ਼ਲ ਦੀ ਕੀਮਤ ਇਕ ਸਾਲ ਪਹਿਲਾਂ ਦੇ 3.64 ਡਾਲਰ ਪ੍ਰਤੀ ਗੈਲਨ ਤੋਂ ਵਧ ਕੇ ਸ਼ੁੱਕਰਵਾਰ ਨੂੰ 5.53 ਡਾਲਰ ਪ੍ਰਤੀ ਗੈਲਨ ਹੋ ਗਈ ਹੈ।
ਐਮਾਜ਼ੋਨ ਨੇ ਇਹ ਵੀ ਕਿਹਾ ਹੈ ਕਿ 17 ਅਪ੍ਰੈਲ ਤੋਂ ਉਹ ਥਰਡ ਪਾਰਟੀ ਵਿਕਰੇਤਾਵਾਂ 'ਤੇ 3.5 ਪ੍ਰਤੀਸ਼ਤ ਈਂਧਨ ਸਰਚਾਰਜ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਡਾਕ ਸੇਵਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਵਾਜਾਈ ਦੀ ਲਾਗਤ ਵਿਚ ਵਾਧੇ ਨਾਲ ਨਜਿੱਠਣ ਲਈ ਪੈਕੇਜ ਅਤੇ ਐਕਸਪ੍ਰੈਸ ਮੇਲ ਡਲਿਵਰੀ 'ਤੇ ਅਸਥਾਈ ਤੌਰ 'ਤੇ ਅੱਠ ਪ੍ਰਤੀਸ਼ਤ ਈਂਧਨ ਸਰਚਾਰਜ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਜੇਕਰ ਡਾਕ ਰੈਗੂਲੇਟਰੀ ਕਮਿਸ਼ਨ ਦੁਆਰਾ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਹ ਵਾਧਾ 26 ਅਪ੍ਰੈਲ ਤੋਂ ਪ੍ਰਭਾਵੀ ਹੋਵੇਗਾ ਤੇ 17 ਜਨਵਰੀ 2027 ਤੱਕ ਲਾਗੂ ਰਹੇਗਾ। ਜੇ ਈਰਾਨ ਖ਼ਿਲਾਫ਼ ਜੰਗ ਲੰਬੀ ਚੱਲਦੀ ਹੈ ਤਾਂ ਇਸ ਨਾਲ ਅਮਰੀਕਾ ਵਿਚ ਸਪਲਾਈ ਚੇਨ ਵਿਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਦਿ ਵਾਸ਼ਿੰਗਟਨ ਪੋਸਟ ਅਨੁਸਾਰ, ਨਿਊਯਾਰਕ ਦੇ ਵਿਸ਼ਲੇਸ਼ਕ ਰਾਹੇਲ ਜ਼ੀਏਂਬਾ ਨੇ ਕਿਹਾ, "ਮੈਂ ਨਹੀਂ ਸੋਚਦੀ ਕਿ ਅਮਰੀਕਾ ਇਸ ਤੋਂ ਬਚ ਸਕੇਗਾ। ਇਹ ਗਲੋਬਲ ਬਾਜ਼ਾਰ ਹਨ।" ਸ਼ਿਕਾਗੋ ਫੈਡਰਲ ਰਿਜ਼ਰਵ ਬੈਂਕ ਦੇ ਪ੍ਰਧਾਨ ਆਸਟਨ ਗੂਲਸਬੀ ਨੇ ਸੀਬੀਐੱਸ ਨੂੰ ਦੱਸਿਆ, "ਜੇਕਰ ਆਵਾਜਾਈ ਦੀ ਲਾਗਤ ਵਧਦੀ ਹੈ, ਤਾਂ ਇਸ ਦਾ ਪ੍ਰਭਾਵ ਹੋਰ ਕੀਮਤਾਂ 'ਤੇ ਵੀ ਪਵੇਗਾ।
-
ਈਂਧਨ ਸੰਕਟ ਕਾਰਨ ਨੇਪਾਲ ’ਚ ਹਫ਼ਤੇ ’ਚ ਦੋ ਛੁੱਟੀਆਂ
ਕਾਠਮੰਡੂ (ਏਐਨਆਈ) : ਈਂਧਨ ਸੰਕਟ ਕਾਰਨ ਨੇਪਾਲ ਸਰਕਾਰ ਨੇ ਸ਼ਨਿਚਰਵਾਰ ਅਤੇ ਐਤਵਾਰ ਦੋ ਦਿਨਾਂ ਲਈ ਜਨਤਕ ਛੁੱਟੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੰਤਰੀ ਮੰਡਲ ਦੀ ਬੈਠਕ ਵਿਚ ਲਿਆ ਗਿਆ। ਬੁਲਾਰੇ ਸਸਮਿਤ ਪੋਖਰੇਲ ਨੇ ਦੱਸਿਆ ਕਿ ਸਰਕਾਰੀ ਦਫਤਰ ਅਤੇ ਸਿੱਖਿਆ ਸੰਸਥਾਵਾਂ ਛੇ ਅਪ੍ਰੈਲ ਤੋਂ ਨਵੇਂ ਹਫ਼ਤਾਵਾਰੀ ਪ੍ਰੋਗਰਾਮ ਦਾ ਪਾਲਣ ਕਰਨਗੀਆਂ।